ਦੋ ਦਰਜਨ ਡਾਕਟਰ ਨੂੰ ਮਿਲਿਆ ‘ਬੈਸਟ ਹੈਲਥ ਕੇਅਰ ਐਵਾਰਡ’
ਡਾ. ਅਸ਼ੋਕ ਕੁਮਾਰ (ਫਿਜ਼ਿਓਥੈਰੇਪਿਸਟ) ਫਿਲੌਰ ਸਮੇਤ ਦੋ ਦਰਜਨ ਡਾਕਟਰ ਬੈਸਟ ਹੈਲਥ ਕੇਅਰ ਐਵਾਰਡ 2026 ਨਾਲ ਸਨਮਾਨਿਤ
Publish Date: Mon, 04 May 2026 06:22 PM (IST)
Updated Date: Mon, 04 May 2026 06:23 PM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਅਲੀਟ ਅਲਟਰਨੇਟਿਵ ਮੈਡੀਸਿਨ ਐਸੋਸੀਏਸ਼ਨ ਵੱਲੋਂ ਡਾਇਰੈਕਟਰ ਡਾ. ਮਨਜਿੰਦਰ ਸਿੰਘ ਦੀ ਅਗਵਾਈ ਹੇਠ ਬੀਤੇ ਦਿਨੀਂ ਪਟਿਆਲਾ ’ਚ ਸਾਲਾਨਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਸਿਹਤ ਖੇਤਰ ਵਿੱਚ ਉੱਤਮ ਯੋਗਦਾਨ ਪਾਉਣ ਲਈ ਡਾ. ਅਸ਼ੋਕ ਕੁਮਾਰ (ਫਿਜ਼ਿਓਥੈਰੇਪਿਸਟ), ਫਿਲੌਰ ਸਮੇਤ ਲਗਭਗ ਦੋ ਦਰਜਨ ਡਾਕਟਰਾਂ ਨੂੰ “ਬੈਸਟ ਹੈਲਥ ਕੇਅਰ ਐਵਾਰਡ 2026” ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਮੋਹਿਤ ਮਹਿੰਦਰਾ ਨੇ ਸ਼ਿਰਕਤ ਕੀਤੀ, ਜਦਕਿ ਐਡਵੋਕੇਟ ਬਲਜਿੰਦਰ ਸਿੰਘ ਪੰਜੋਲਾ ਵੱਲੋਂ ਜੋਤ ਜਗਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਮਾਹਿਰ ਡਾਕਟਰਾਂ ਵੱਲੋਂ ਤਜਰਬੇ ਸਾਂਝੇ ਕਰਦੇ ਹੋਏ ਸਿਹਤ ਸੇਵਾਵਾਂ ਦੇ ਮਿਆਰ ਨੂੰ ਹੋਰ ਬਿਹਤਰ ਬਣਾਉਣ ‘ਤੇ ਜ਼ੋਰ ਦਿੱਤਾ ਗਿਆ। ਐਵਾਰਡ ਪ੍ਰਾਪਤ ਕਰਨ ਉਪਰੰਤ ਡਾ. ਅਸ਼ੋਕ ਕੁਮਾਰ ਨੇ ਅਲੀਟ ਅਲਟਰਨੇਟਿਵ ਮੈਡੀਸਿਨ ਐਸੋਸੀਏਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਇਮਾਨਦਾਰੀ ਤੇ ਲਗਨ ਨਾਲ ਆਪਣੀ ਸੇਵਾ ਨਿਭਾਉਂਦੇ ਰਹਿਣਗੇ। ਇਸ ਉਪਲਬਧੀ ’ਤੇ ਫਿਲੌਰ ਇਲਾਕੇ ਦੀਆਂ ਵੱਖ-ਵੱਖ ਸਮਾਜਿਕ ਸੰਸਥਾਵਾਂ ਅਤੇ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਡਾ. ਅਸ਼ੋਕ ਕੁਮਾਰ ਨੂੰ ਵਧਾਈਆਂ ਦਿੱਤੀਆਂ ਗਈਆਂ।