ਡਾ. ਸ਼ਰਮਾ ਨੂੰ ਮਿਲਿਆ ਅਜੀਤ ਸੈਣੀ ਐਵਾਰਡ 2025
ਅਜੀਤ ਸੈਣੀ ਐਵਾਰਡ 2025 ਨਾਲ ਡਾ. ਅਜੇ ਸ਼ਰਮਾ ਨੂੰ ਕੀਤਾ ਸਨਮਾਨਿਤ
Publish Date: Sat, 13 Dec 2025 09:48 PM (IST)
Updated Date: Sat, 13 Dec 2025 09:51 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਅੰਤਰ ਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਗੁਰੂ ਤੇਗ ਬਹਾਦੁਰ ਜੀ ਦੇ 350 ਸਾਲਾਂ ਬਲੀਦਾਨ ਸ਼ਤਾਬਦੀ ਨੂੰ ਸਮਰਪਿਤ ਅਜੀਤ ਸੈਣੀ ਐਵਾਰਡ ਨਾਲ ਪ੍ਰਸਿੱਧ ਹਿੰਦੀ ਲੇਖਕ ਡਾ. ਅਜੇ ਸ਼ਰਮਾ ਨੂੰ ਜਲੰਧਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਡਾ. ਸੁਸ਼ਮਾ ਚਾਵਲਾ ਸੈਕਟਰੀ ਸੁਰਿੰਦਰ ਸੈਣੀ ਤੇ ਪ੍ਰਿੰਸੀਪਲ ਮਨਿੰਦਰ ਕੌਰ ਗੌਰਮਿੰਟ ਜੂਨੀਅਰ ਮਾਡਲ ਸਕੂਲ ਦੇ ਅਜੀਤ ਸੈਣੀ ਕਲਚਰਲ ਕੇਂਦਰ ’ਚ ਸਨਮਾਨਿਤ ਕੀਤਾ। ਇਸ ਮੌਕੇ ’ਤੇ ਐੱਮਐੱਸ ਸਿੰਘ, ਡਾ. ਤਰਸੇਮ ਕਪੂਰ, ਮੁੱਖ ਵਕਤਾ ਲਲਿਤ ਕੋਹਲੀ, ਡਾ. ਕਿਰਤੀ ਕਲਿਆਣ ਸ਼ਾਮਲ ਹੋਏ। ਉਸ ਮੌਕੇ ਡਾ. ਸ਼ਰਮਾ ਨੂੰ ਸ਼ਾਨ ਮੈਡਲ ਪੁਰਸਕਾਰ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ। ਸੈਣੀ ਨੇ ਗੁਰੂ ਤੇਗ ਬਹਾਦਰ ਜੀ ਸਿੱਖਿਆ ਸਬੰਧੀ ਬੱਚਿਆਂ ਨੂੰ ਦੱਸਿਆ ਤੇ ਅਜੀਤ ਸੈਣੀ ਦੇ ਆਜ਼ਾਦੀ ਸਮਾਗਮ ’ਚ ਨਿਭਾਏ ਰੋਲ ’ਤੇ ਚਾਨਣਾ ਪਾਇਆ। ਇਸ ਮੌਕੇ ਡਾ. ਚਾਵਲਾ ਨੇ ਬੱਚਿਆਂ ਨੂੰ ਸਿਹਤ ਸਬੰਧੀ ਟਿਪਸ ਵੀ ਦਿੱਤੇ। ਪ੍ਰਿੰਸੀਪਲ ਨੇ ਸਭ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਬੱਚਿਆਂ ਨੇ ਦੇਸ਼ ਭਗਤੀ ਤੇ ਗੀਤ ਗਾਏ।