ਜਿਲ੍ਹਾ ਪੱਧਰੀ ਪੰਜਾਬ ਸਕੂਲ ਖੇਡਾਂ 'ਚ ਦੁਸਾਂਝ ਕਲਾਂ ਦੀਆਂ ਸ਼ਾਨਦਾਰ ਜਿੱਤਾਂ, ਪਹਿਲੇ ਨੰਬਰ 'ਤੇ ਆਉਣ ਵਾਲੀਆਂ ਟੀਮਾਂ ਨੂੰ ਗੋਲਡ ਮੈਡਲ ਨਾਲ ਕੀਤਾ ਸਨਮਾਨਿਤ
ਹਰ ਸਾਲ ਦੀ ਤਰ੍ਹਾਂ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਮਾਰਟ ਦੁਸਾਂਝ ਕਲਾਂ ਦੀਆਂ ਹੋਣਹਾਰ ਹੈਂਡਬਾਲ ਅੰਡਰ 14 ਅਤੇ ਅੰਡਰ 17 ਸਾਲ ਵਰਗ ਵਿੱਚ ਜ਼ਿਲ੍ਹੇ ਵਿਚੋਂ ਪਹਿਲੀ ਪੁਜੀਸ਼ਨ ਹਾਸਿਲ ਕੀਤੀ। 14 ਸਾਲ ਵਰਗ ਵਿੱਚ ਜ਼ਿਲ੍ਹੇ ਵਿੱਚ ਕੁੱਲ 15 ਟੀਮਾਂ ਨੇ ਹਿੱਸਾ ਲਿਆ
Publish Date: Thu, 18 Sep 2025 01:02 PM (IST)
Updated Date: Thu, 18 Sep 2025 01:11 PM (IST)
ਸੁਰਿੰਦਰਪਾਲ ਕੁੱਕੂ, ਪੰਜਾਬੀ ਜਾਗਰਣ, ਦੁਸਾਂਝ ਕਲਾਂ : ਹਰ ਸਾਲ ਦੀ ਤਰ੍ਹਾਂ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਮਾਰਟ ਦੁਸਾਂਝ ਕਲਾਂ ਦੀਆਂ ਹੋਣਹਾਰ ਹੈਂਡਬਾਲ ਅੰਡਰ 14 ਅਤੇ ਅੰਡਰ 17 ਸਾਲ ਵਰਗ ਵਿੱਚ ਜ਼ਿਲ੍ਹੇ ਵਿਚੋਂ ਪਹਿਲੀ ਪੁਜੀਸ਼ਨ ਹਾਸਿਲ ਕੀਤੀ। 14 ਸਾਲ ਵਰਗ ਵਿੱਚ ਜ਼ਿਲ੍ਹੇ ਵਿੱਚ ਕੁੱਲ 15 ਟੀਮਾਂ ਨੇ ਹਿੱਸਾ ਲਿਆ। ਕਪਤਾਨ ਨੀਤਿਕਾ ਅਤੇ ਟੀਮ ਮੈਂਬਰਾਂ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਫਾਈਨਲ ਮੈਚ ਵਿੱਚ ਕੈਬਰਿਜ ਕਾਨਵੈਂਟ ਸਕੂਲ ਜਲੰਧਰ ਦੀ ਟੀਮ ਨੂੰ 8/5 ਗੋਲਾਂ ਦੇ ਅੰਤਰ ਨਾਲ ਹਰਾ ਕੇ ਦੁਸਾਂਝ ਕਲਾਂ ਦੀ ਟੀਮ ਜਿਲੇ ਵਿੱਚੋਂ ਜੇਤੂ ਰਹੀ। 17 ਸਾਲ ਵਰਗ ਲੜਕੀਆਂ ਦੇ ਮੁਕਾਬਲਿਆਂ ਵਿੱਚ ਕੁੱਲ 14 ਟੀਮਾਂ ਨੇ ਭਾਗ ਲਿਆ।
ਜਿਸ ਵਿੱਚ ਕਪਤਾਨ ਟਵਿੰਕਲ ਚੰਦੜ ਨੇ ਆਪਣੀ ਟੀਮ ਨਾਲ ਰਲ ਕੇ ਫਾਈਨਲ ਮੈਚ ਵਿੱਚ ਕੈਂਬਰਿਜ ਪਬਲਿਕ ਸਕੂਲ ਜਲੰਧਰ ਨੂੰ ਬਹੁਤ ਹੀ ਰੋਮਾਂਚਕਾਰੀ ਮੈਚ ਵਿੱਚ ਪਨੈਲਟੀ ਸ਼ੂਟ ਆਊਟ ਵਿੱਚ 12/9 ਗੋਲਾਂ ਦੀ ਲੀਡ ਨਾਲ ਜਿੱਤ ਹਾਸਲ ਕੀਤੀ। ਜਿਲ੍ਹਾ ਟੂਰਨਾਮੈਂਟ ਕਮੇਟੀ ਨੇ ਜ਼ਿਲ੍ਹੇ ਵਿੱਚੋਂ ਪਹਿਲੇ ਨੰਬਰ ਤੇ ਆਉਣ ਵਾਲੀਆਂ ਟੀਮਾਂ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ।
ਇਸ ਮੌਕੇ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੁਸਾਂਝ ਕਲਾਂ ਦੇ ਪ੍ਰਿੰਸੀਪਲ ਸੁਰਿੰਦਰ ਪਾਲ ਨੇ ਟੀਮ ਨੂੰ ਵਧਾਈ ਦਿੱਤੀ। ਸਮੂਹ ਸਟਾਫ ਅਤੇ ਮੈਨੇਜਮੈਂਟ ਕਮੇਟੀ ਨੇ ਵੀ ਬੱਚਿਆਂ ਦੀ ਇਸ ਜਿੱਤ ਵਿੱਚ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਵਧਾਈਆਂ ਦਿੱਤੀਆਂ।