ਦੋਮੋਰੀਆ ਪੁਲ਼ ’ਤੇ ਲੱਗਣ ਵਾਲੇ ਸਪੈਨ ਤਿਆਰ, ਬਲਾਕ ਦਾ ਇੰਤਜ਼ਾਰ
ਜਾਗਰਣ ਸੰਵਾਦਦਾਤਾ, ਜਲੰਧਰ :
Publish Date: Mon, 04 May 2026 09:29 PM (IST)
Updated Date: Tue, 05 May 2026 04:18 AM (IST)
ਜਾਗਰਣ ਸੰਵਾਦਦਾਤਾ, ਜਲੰਧਰ : ਅੰਗਰੇਜ਼ਾਂ ਦੇ ਦੌਰ ਦੇ ਦਮੋਰੀਆ ਪੁਲ ਦੀ ਖਸਤਾ ਹਾਲਤ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ, ਜੋ ਕਿ ਅੰਤਮ ਪੜਾਅ ਤੇ ਹੈ। ਦੂਜੇ ਪਾਸੇ ਦਮੋਰੀਆ ਬ੍ਰਿਜ ਤੇ ਫਿੱਟ ਹੋਣ ਲਈ ਕੰਕਰੀਟ ਸਪੈਨ ਵੀ ਤਿਆਰ ਕੀਤੇ ਗਏ ਹਨ, ਜਿਸ ਦੇ ਲਈ ਰੇਲਵੇ ਲਾਈਨ ਬੰਦ ਕਰਨ ਦਾ ਇੰਤਜ਼ਾਰ ਹੈ ਤੇ ਇਜ਼ਾਜਤ ਮਿਲਣ ਦੇ ਬਾਅਦ ਸਪੈਨ ਵਿਛਾਉਣ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ। ਇਸ ਦੇ ਲਈ 48 ਘੰਟਿਆਂ ਤੱਕ ਬਲਾਕ ਰੱਖਿਆ ਜਾਣਾ ਹੈ। ਇਸ ਦੌਰਾਨ ਸਿਟੀ ਰੇਲਵੇ ਸਟੇਸ਼ਨ ਤੋਂ ਅੰਮ੍ਰਿਤਸਰ ਤੱਕ ਰੇਲ ਲਾਈਨ ਬੰਦ ਕਰ ਦਿੱਤੀ ਜਾਵੇਗੀ ਤੇ ਦਮੋਰੀਆ ਪੁਲ ਦੇ ਉੱਪਰੋਂ ਲੰਘਣ ਵਾਲੀਆਂ ਰੇਲਵੇ ਲਾਈਨਾਂ ਹਟਾਈਆਂ ਜਾਣਗੀਆਂ, ਜਿਸ ਤੋਂ ਬਾਅਦ ਹੀ ਟੀਨ ਦੀਆਂ ਚਾਦਰਾਂ ਨੂੰ ਹਟਾ ਦਿੱਤਾ ਜਾਵੇਗਾ, ਤਾਂ ਹੀ ਸਪੈਨ ਨੂੰ ਫਿੱਟ ਕਰਨ ਦਾ ਕੰਮ ਕੀਤਾ ਜਾ ਸਕੇਗਾ। ਦੱਸ ਦੇਈਏ ਕਿ ਦਮੋਰੀਆ ਪੁਲ ਦੀ ਖਸਤਾ ਹਾਲਤ ਦੀ ਮੁਰੰਮਤ ਲਈ ਫਰਵਰੀ ਦੇ ਪਹਿਲੇ ਹਫ਼ਤੇ ਚ ਕੰਮ ਸ਼ੁਰੂ ਕੀਤਾ ਗਿਆ ਸੀ। ਹੇਠਲੀਆਂ ਸੜਕਾਂ ਪਹਿਲਾਂ ਬੰਦ ਕਰ ਦਿੱਤੀਆਂ ਗਈਆਂ ਸਨ। ਇਸ ਸਮੇਂ ਦੌਰਾਨ, ਪੁਲ ਦੇ ਦੋਵਾਂ ਪਾਸਿਆਂ ਦੀਆਂ ਲੇਨਾਂ ਨੂੰ ਜੜ੍ਹੋਂ ਉਖਾੜ ਦਿੱਤਾ ਗਿਆ ਸੀ ਤੇ ਇਸ ਦੀਆਂ ਕੰਧਾਂ ਦੇ ਨਾਲ ਕੰਕਰੀਟ ਬਣਾਇਆ ਗਿਆ ਸੀ।