ਦੁਆਬਾ ਪੇਂਡੂ ਕਬੱਡੀ ਲੀਗ ਦੇ 11ਵੇਂ ਸੀਜ਼ਨ ਦੀ ਸ਼ੁਰੂਆਤ 17 ਤੋਂ : ਪੰਮਾ
ਦੁਆਬਾ ਪੇਂਡੂ ਕਬੱਡੀ ਲੀਗ ਦੇ 11ਵੇਂ ਸੀਜ਼ਨ ਦੀ ਸ਼ੁਰੂਆਤ 17 ਤੋਂ : ਪੰਮਾ
Publish Date: Fri, 08 May 2026 07:10 PM (IST)
Updated Date: Sat, 09 May 2026 04:12 AM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਦੇ ਅਹਿਮ ਮਕਸਦ ਨਾਲ ਦੁਆਬਾ ਪੇਂਡੂ ਕਬੱਡੀ ਲੀਗ ਵੱਲੋਂ ਕਰਵਾਏ ਜਾ ਰਹੇ ਟੂਰਨਾਮੈਂਟ ਸਬੰਧੀ ਲੀਗ ਦੇ ਕੋਚਾਂ ਤੇ ਮੈਂਬਰਾਂ ਦੀ ਮੀਟਿੰਗ ਪਰਮਜੀਤ ਸਿੰਘ ਪੰਮਾ ਨਿਮਾਜੀਪੁਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਕਬੱਡੀ ਦੇ ਟੂਰਨਾਮੈਂਟ ਕਰਵਾਉਣ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਜਾਣਕਾਰੀ ਦਿੰਦਿਆਂ ਕੋਚ ਪੰਮਾ ਨਿਮਾਜੀਪੁਰ ਨੇ ਦੱਸਿਆ ਕਿ ਇਸ ਸਾਲ ਦੁਆਬਾ ਪੇਂਡੂ ਕਬੱਡੀ ਲੀਗ ਦੇ 11ਵੇਂ ਸੀਜ਼ਨ ਦੀ ਸ਼ੁਰੂਆਤ ਪ੍ਰਸਿੱਧ ਖੇਡ ਪ੍ਰਮੋਟਰ ਸ਼ਿੰਦਰ ਸਮਰਾ ਨਿਊਜ਼ੀਲੈਂਡ ਦੇ ਪਿੰਡ ਸਮਰਾਏ (ਜੰਡਿਆਲਾ) ਤੋਂ 17 ਮਈ ਨੂੰ ਕੀਤੀ ਜਾਵੇਗੀ। ਕਬੱਡੀ ਲੀਗ ’ਚ ਕੁੱਲ 12 ਟੀਮਾਂ ਹਿੱਸਾ ਲੈਣਗੀਆਂ। ਮੁਕਾਬਲਿਆਂ ਦੌਰਾਨ ਵਧੀਆ ਪ੍ਰਦਰਸ਼ਨ ਕਰਨ ਵਾਲੇ ਬੈਸਟ 5 ਰੇਡਰਾਂ ਤੇ 5 ਜਾਫੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਐੱਨਆਰਆਈ ਵੀਰਾਂ ਵੱਲੋਂ ਲੀਗ ਨੂੰ ਭਰਵਾਂ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਮੌਕੇ ਕਾਕਾ ਸ਼ੇਖ ਦੌਲਤ, ਹੈਪੀ ਰਸੂਲਪੁਰ, ਭਿੰਦਾ ਖਹਿਰਾ, ਸੋਨੂੰ ਜ਼ਾਫ਼ਰਵਾਲ, ਸੁੱਖੀ ਬਿਲਿੰਗ, ਰਾਣਾ ਬਨਵਾਲੀਪੁਰ, ਚਾਚਾ ਲੱਖਣ ਕੇ ਪੱਡੇ, ਅੰਬਾ ਬੱਲ ਨੌਂ, ਮੀਕਾ ਕਾਂਗੜਾ, ਪ੍ਰਭ ਬਿੱਲਾ, ਰਾਜਨ ਕਲਿਆਣ, ਹਨੀਫ ਪੱਖੋਵਾਲ, ਲਾਡਾ ਖਾਨਪੁਰ, ਕੁਲਵਿੰਦਰ ਸਿੰਘ ਮੱਲੀ, ਕੁਮੈਂਟੇਟਰ ਬਿੱਟੂ ਬਿਹਾਰੀਪੁਰ ਆਦਿ ਹਾਜ਼ਰ ਸਨ।