ਦਿਵਿਆ ਜਯੋਤੀ ਸਕੂਲ ਦੇ ਵਿਦਿਆਰਥੀ ਛਾਏ
ਦਿਵਿਆ ਜਯੋਤੀ ਸਕੂਲ ਦਾ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ
Publish Date: Wed, 13 May 2026 06:39 PM (IST)
Updated Date: Wed, 13 May 2026 06:42 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਦਿਵਿਆ ਜਯੋਤੀ ਪਬਲਿਕ ਸਕੂਲ ਸ਼ਾਹਕੋਟ ਦਾ ਦਸਵੀਂ ਜਮਾਤ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਾਨਦਾਰ ਰਿਹਾ। ਸਾਰੇ ਵਿਦਿਆਰਥੀ ਚੰਗੇ ਅੰਕ ਹਾਸਲ ਕਰਕੇ ਪਾਸ ਹੋਏ ਹਨ। ਜਾਣਕਾਰੀ ਦਿੰਦਿਆਂ ਕੋਆਰਡੀਨੇਟਰ ਮਾਨਸੀ ਬਾਂਸਲ ਤੇ ਪ੍ਰਿੰਸੀਪਲ ਡਿੰਪਲ ਗੋਇਲ ਨੇ ਦੱਸਿਆ ਕਿ ਬ੍ਰਹਮਵੀਰ ਸਿੰਘ ਅਤੇ ਆਈਨਾ ਰਾਜਪੁਰੋਹਿਤ ਨੇ 88 ਫੀਸਦੀ ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਜਦਕਿ ਦਮਨਪ੍ਰੀਤ ਕੌਰ 87.53 ਫੀਸਦੀ ਅੰਕ ਹਾਸਲ ਕਰਕੇ ਦੂਜੇ ਅਤੇ ਸੁਮਨ ਰਾਜਪੁਰੋਹਿਤ 86.46 ਫੀਸਦੀ ਅੰਕ ਹਾਸਲ ਕਰਕੇ ਤੀਜੇ ਸਥਾਨ ‘ਤੇ ਰਹੀ। ਇਸੇ ਤਰ੍ਹਾਂ ਸਨਮਪ੍ਰੀਤ ਕੌਰ ਨੇ 86 ਫੀਸਦੀ, ਨਮਨਦੀਪ ਸਿੰਘ ਨੇ 85.53 ਫੀਸਦੀ, ਜਸ਼ਨ ਗੁਪਤਾ ਨੇ 85 ਫੀਸਦੀ, ਸਿਮਰਨਜੀਤ ਸਿੰਘ ਨੇ 81 ਫੀਸਦੀ, ਨਵਰੋਜ ਥਾਪਰ ਨੇ 81 ਫੀਸਦੀ, ਗੁਰਪ੍ਰੀਤ ਸਿੰਘ ਨੇ 80 ਫੀਸਦੀ, ਨਿਖਿਲ ਗੋਇਲ ਨੇ 76 ਫੀਸਦੀ ਤੇ ਭਰਤ ਬਖਸ਼ੀ ਨੇ 75 ਫੀਸਦੀ ਅੰਕ ਹਾਸਲ ਕਰਕੇ ਆਪਣੇ ਸਕੂਲ ਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਕੋਆਰਡੀਨੇਟਰ ਮਾਨਸੀ ਬਾਂਸਲ ਤੇ ਪ੍ਰਿੰਸੀਪਲ ਡਿੰਪਲ ਗੋਇਲ ਨੇ ਸਮੂਹ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਨਤੀਜੇ ਲਈ ਵਧਾਈ ਦਿੱਤੀ ਤੇ ਬੱਚਿਆਂ ਨੂੰ ਅਗਲੀ ਪੜ੍ਹਾਈ ਲਈ ਚੰਗੇ ਵਿਸ਼ਿਆਂ ਦੀ ਚੋਣ ਕਰਨ ਦੀ ਹਦਾਇਤ ਦਿੰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਮਾਸਟਰ ਪ੍ਰਭਜੀਤ ਸਿੰਘ, ਕੁਲਬੀਰ ਸਿੰਘ, ਸਿਮੀ, ਪੂਨਮ, ਸ਼ਰਨਜੀਤ ਕੌਰ, ਰਜਿੰਦਰ ਕੌਰ, ਪਰਮਿੰਦਰ ਕੌਰ, ਮਨਜਿੰਦਰ ਕੌਰ, ਅਜਿੰਦਰ ਕੌਰ, ਜੋਤੀ, ਸੁਰਭੀ, ਲਵਿਤਾ, ਸੰਗੀਤਾ ਗੋਇਲ ਆਦਿ ਹਾਜ਼ਰ ਸਨ।