ਦਿਵਿਆ ਨੇ ਸਿੱਖਿਆ ਖੇਤਰ ’ਚ ਮਾਰੀਆਂ ਮੱਲਾਂ
ਦਿਵਿਆ ਨੇ ਸਿੱਖਿਆ ਖੇਤਰ ’ਚ ਮਾਰੀਆਂ ਮੱਲਾਂ, ਪੰਜਾਬ ਦਾ ਨਾਮ ਕੀਤਾ ਰੌਸ਼ਨ
Publish Date: Fri, 15 May 2026 06:43 PM (IST)
Updated Date: Fri, 15 May 2026 06:45 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਡੀਏਵੀ ਪਬਲਿਕ ਸਕੂਲ ਦੀ ਹੋਣਹਾਰ ਵਿਦਿਆਰਥਣ ਦਿਵਿਆ ਨੇ ਸੀ.ਬੀ.ਐਸ.ਈ. ਬਾਰ੍ਹਵੀਂ ਜਮਾਤ (ਨਾਨ-ਮੈਡੀਕਲ) ਦੀ ਪ੍ਰੀਖਿਆ ਵਿੱਚ 98.4 ਫੀਸਦੀ ਅੰਕ ਪ੍ਰਾਪਤ ਕਰਕੇ ਨਾ ਸਿਰਫ਼ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ, ਸਗੋਂ ਪੰਜਾਬ ਦਾ ਮਾਣ ਵੀ ਵਧਾਇਆ ਹੈ। ਦਿਵਿਆ ਦੀ ਇਸ ਨਵੀਂ ਉਪਲਬਧੀ ’ਤੇ ਉਸਦੇ ਪਿਤਾ ਗੁਲਸ਼ਨ ਕੁਮਾਰ ਅਹੂਜਾ ਅਤੇ ਮਾਤਾ ਪ੍ਰਵੀਨ ਢਗੀਰਾਂ ਨੂੰ ਰਿਸ਼ਤੇਦਾਰਾਂ, ਸਕੂਲ ਸਟਾਫ ਅਤੇ ਇਲਾਕਾ ਨਿਵਾਸੀਆਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਗੁਲਸ਼ਨ ਕੁਮਾਰ ਅਹੂਜਾ ਨੇ ਕਿਹਾ ਕਿ ਦਿਵਿਆ ਦੀ ਇਸ ਸਫਲਤਾ ਦਾ ਸਿਹਰਾ ਉਸਦੀ ਮਾਤਾ ਪ੍ਰਵੀਨ ਢਗੀਰਾਂ, ਪਰਿਵਾਰ ਅਤੇ ਸਕੂਲ ਸਟਾਫ ਦੀ ਪ੍ਰੇਰਣਾ ਅਤੇ ਸਹਿਯੋਗ ਨੂੰ ਜਾਂਦਾ ਹੈ।