ਐੱਚਐੱਮਵੀ ’ਚ ਯੂਐੱਚਵੀ ਦੀ ਅਹਿਮੀਅਤ ਸਮਝਾਈ
ਤਿੰਨ ਦਿਨਾਂ ਐੱਫ਼ਡੀਪੀ ਸਮਾਗਮ ’ਚ ਸਿੱਖਿਆ ਨੂੰ ਮਜ਼ਬੂਤ ਕਰਨ ਲਈ ਐੱਚਐੱਮਵੀ ’ਚ ਯੂਐੱਚਵੀ ਵਿਸ਼ੇ ’ਤੇ ਚਰਚਾ
Publish Date: Wed, 29 Apr 2026 08:28 PM (IST)
Updated Date: Wed, 29 Apr 2026 08:31 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਐੱਚਐੱਮਵੀ ਵਿਖੇ ਸੰਸਥਾ ਮੁਖੀ ਡਾ. ਏਕਤਾ ਖੋਸਲਾ ਦੀ ਅਗਵਾਈ ਹੇਠ ਲੋਕਲ ਪ੍ਰੋਗਰਾਮ ਕੋਆਰਡੀਨੇਟਰ ਡਾ. ਰਾਮਨੀਤਾ ਸੈਨੀ ਸ਼ਾਰਦਾ ਤੇ ਸੁਮਿਤ ਸ਼ਰਮਾ ਦੀ ਅਗਵਾਈ ਨਾਲ ਏਆਈਸੀਟੀਈ ਦੇ ਸਹਿਯੋਗ ਨਾਲ ਸੰਸਥਾ ਦੇ ਆਈਕੇਐੱਸ ਸੈੱਲ ਵੱਲੋਂ ਸਰਵ ਵਿਆਪਕ ਮਾਨਵੀ ਮੁੱਲ ਵਿਸ਼ੇ ’ਤੇ ਤਿੰਨ ਦਿਨਾਂ ਐੱਫ਼ਡੀਪੀ ਸਮਾਗਮ ਕਰਵਾਇਆ। ਇਸ ਮੌਕੇ ਏਆਈਸੀਟੀਈ ਵੱਲੋਂ ਜਤਿੰਦਰ ਨਰੂਲਾ ਲੋਕਲ ਕੋਆਰਡੀਨੇਟਰ, ਰਜਨੀਸ਼ ਲੋਕਲ ਕੋ-ਕੋਆਰਡੀਨੇਟਰ ਨੇ ਮੁੱਖ ਮਹਿਮਾਨ, ਵਿਕਰਮ ਅਰੋੜਾ ਮੰਗਲਦੀਪ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡੀਏਵੀ ਗਾਨ ਉਪਰੰਤ ਉਹਨਾਂ ਦਾ ਡਾ. ਨਵਰੂਪ, ਡੀਨ ਯੂਥ ਵੈੱਲਫੇਅਰ ਵੱਲੋਂ ਗ੍ਰੀਨ ਪਲਾਂਟਰ ਭੇਟ ਕਰਕੇ ਸਵਾਗਤ ਕੀਤਾ। ਡਾ. ਰਮਨੀਤਾ ਸੈਨੀ ਸ਼ਾਰਦਾ ਲੋਕਲ ਪ੍ਰੋਗਰਾਮ ਕੋਆਰਡੀਨੇਟਰ ਨੇ ਸੰਕਲਪਾਤਮਿਕ ਨੋਟ ਪੇਸ਼ ਕਰਦੇ ਹੋਏ ਯੂਐੱਚਵੀ ਦੇ ਮਹੱਤਵ, ਉਦੇਸ਼, ਇਸਦੇ ਸਿੱਖਿਆਤਮਕ ਤੇ ਸਮਾਜਿਕ ਪ੍ਰਭਾਵ ਬਾਰੇ ਜਾਣਕਾਰੀ ਦਿੱਤੀ। ਪ੍ਰੋਗਰਾਮ ਦੇ ਸਹਿ-ਕੋਆਰਡੀਨੇਟਰ ਸੁਮਿਤ ਸ਼ਰਮਾ ਨੇ ਵੀ ਨੂੰ ਸਫਲ ਬਣਾਉਣ ’ਚ ਮਹੱਤਵਪੂਰਨ ਯੋਗਦਾਨ ਦਿੱਤਾ ਤੇ ਹੋਰ ਸੰਸਥਾਵਾਂ ਤੋਂ ਆਏ ਅਧਿਆਪਕਾਂ ਦਾ ਧੰਨਵਾਦ ਕੀਤਾ। ਮੁੱਖ ਮਹਿਮਾਨ ਜਤਿੰਦਰ ਨਰੂਲਾ ਤੇ ਰਜਨੀਸ਼ ਨੇ ਮਨੁੱਖੀ ਜੀਵਨ ਦੇ ਮੁੱਖ ਪ੍ਰਸ਼ਨਾਂ ਕਿਉਂ ਜੀਣਾ ਹੈ” ਤੇ “ਕਿਵੇਂ ਜੀਣਾ ਹੈ ਵਿਸ਼ੇ ’ਤੇ ਚਰਚਾ ਕੀਤੀ। ਉਨ੍ਹਾਂ ਨੇ ਦੱਸਿਆ ਕਿ “ਕਿਉਂ ਜੀਣਾ ਹੈ” ਦਾ ਅਰਥ ਜੀਵਨ ਦਾ ਉਦੇਸ਼ ਸਮਝਣਾ ਹੈ। ਇਕ ਅਜਿਹਾ ਜੀਵਨ ਜਿਸ ਵਿਚ ਸੁਖ, ਸ਼ਾਂਤੀ, ਸੰਤੋਖ ਤੇ ਸਮਾਜ ਲਈ ਸਕਾਰਾਤਮਕ ਯੋਗਦਾਨ ਹੋਵੇ। ਜਦਕਿ ਕਿਵੇਂ ਜੀਣਾ ਹੈ” ਦਾ ਸਬੰਧ ਜੀਵਨ ਜੀਣ ਦੀ ਸਹੀ ਦਿਸ਼ਾ ਤੇ ਤਰੀਕਿਆਂ ਨਾਲ ਹੈ, ਜਿਸ ’ਚ ਸਹੀ ਸੋਚ, ਨੈਤਿਕ ਮੁੱਲਾਂ, ਆਪਸੀ ਸਬੰਧਾਂ ’ਚ ਭਰੋਸਾ ਤੇ ਸੰਤੁਲਿਤ ਜੀਵਨਸ਼ੈਲੀ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਜਦ ਵਿਅਕਤੀ ਇਨ੍ਹਾਂ ਦੋਵੇਂ ਪ੍ਰਸ਼ਨਾਂ ਦੇ ਉੱਤਰ ਸਪੱਸ਼ਟ ਤੌਰ ਤੇ ਸਮਝ ਲੈਂਦਾ ਹੈ, ਓਦੋਂ ਉਹ ਇੱਕ ਅਰਥਪੂਰਨ, ਸੰਤੁਲਿਤ ਅਤੇ ਮੁੱਲ-ਆਧਾਰਿਤ ਜੀਵਨ ਜੀ ਸਕਦਾ ਹੈ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਐੱਫਡੀਪੀ ਦੇ ਲੋਕਲ ਪ੍ਰੋਗਰਾਮ ਕੋਆਰਡੀਨੇਟਰ ਡਾ. ਰਮਨੀਤਾ ਸੈਨੀ ਸ਼ਾਰਦਾ ਤੇ ਸੁਮਿਤ ਸ਼ਰਮਾ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਯੂਐੱਚਵੀ ਵਰਗੇ ਪ੍ਰੋਗਰਾਮ ਅਧਿਆਪਕਾਂ ਨੂੰ ਸਿਰਫ਼ ਵਿਸ਼ੇਗਤ ਗਿਆਨ ਤੱਕ ਸੀਮਿਤ ਨਹੀਂ ਰੱਖਦੇ, ਸਗੋਂ ਉਨ੍ਹਾਂ ਨੂੰ ਜੀਵਨ ਦੀਆਂ ਕਦਰਾਂ-ਕੀਮਤਾਂ, ਨੈਤਿਕਤਾ ਤੇ ਮਨੁੱਖੀ ਸੰਵੇਦਨਾਵਾਂ ਨਾਲ ਵੀ ਜੋੜਦੇ ਹਨ। ਉਨ੍ਹਾਂ ਕਿਹਾ ਕਿ ਮੁੱਲ-ਆਧਾਰਿਤ ਸਿੱਖਿਆ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਦਾ ਆਧਾਰ ਹੈ ਤੇ ਅਜਿਹੇ ਐੱਫਡੀਪੀ ਅਧਿਆਪਕਾਂ ਨੂੰ ਇਸ ਦਿਸ਼ਾ ’ਚ ਸਮਰੱਥਾਵਾਨ ਬਣਾਉਂਦੇ ਹਨ। ਮੰਚ ਸੰਚਾਲਨ ਡਾ. ਜੋਤੀ ਗੋਗੀਆ ਵੱਲੋਂ ਕੀਤਾ ਗਿਆ। ਸਹਿ-ਕਨਵੀਨਰ ਸੁਮਿਤ ਸ਼ਰਮਾ ਨੇ ਭਾਈਵਾਲਾਂ ਦਾ ਧੰਨਵਾਦ ਕੀਤਾ।