ਐੱਚਐੱਮਵੀ ’ਚ ਸੰਗੀਤ ਵਿਸ਼ੇ 'ਤੇ ਚਰਚਾ
ਐੱਚਐੱਮਵੀ ’ਚ ਸੰਗੀਤ ਵਿਸ਼ੇ 'ਤੇ ਹੋਈ ਚਰਚਾ
Publish Date: Fri, 24 Apr 2026 07:14 PM (IST)
Updated Date: Fri, 24 Apr 2026 07:16 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਐੱਚਐੱਮਵੀ ਵਿਖੇ ਪੀਜੀ ਸੰਗੀਤ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਏਕਤਾ ਖੋਸਲਾ ਦੀ ਅਗਵਾਈ ਹੇਠ ਸੰਗੀਤ ਵਿਭਾਗ ਦੇ ਮੁਖੀ ਡਾ. ਪ੍ਰੇਮ ਸਾਗਰ ਵਲੋਂ ਹਿੰਦੀ, ਪੰਜਾਬੀ ਤੇ ਅੰਗਰੇਜ਼ੀ ਵਿਭਾਗ ਦੇ ਸਹਿਯੋਗ ਨਾਲ ਗੀਤ, ਗ਼ਜ਼ਲ, ਨਜ਼ਮ, ਕਵਿਤਾ ਤੇ ਸੁਹਜ ਸ਼ਾਸਤਰ ਦੇ ਲੈਕਚਰ ਕਰਵਾਇਆ ਗਿਆ। ਸਾਹਿਤਿਕ ਵਿਦਵਾਨ ਅਤੇ ਸੰਗੀਤ ਦਾ ਕਲਾ ਦੇ ਗਿਆਨੀ ਪ੍ਰੋ. ਅਰਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਗੀਤ, ਗ਼ਜ਼ਲ ਅਤੇ ਨਜ਼ਮ ਦੀ ਬਣਤਰ, ਭਾਵਨਾਤਮਕ ਡੂੰਘਾਈ, ਭਾਸ਼ਾਈ ਸ਼ੈਲੀ ਅਤੇ ਸੁਹਜ ਪਹਿਲੂਆਂ ਦਾ ਵਿਸਥਾਰ ਨਾਲ ਵਿਸ਼ਲੇਸ਼ਣ ਕੀਤਾ। ਉਨ੍ਹਾਂ ਨੇ ਸੁਰ ਨੂੰ ਪਿਆਰ ਕਰਨ ਦਾ ਸੰਦੇਸ਼ ਦਿੱਤਾ। ਪ੍ਰਬੰਧਕੀ ਟੀਮ ਵਿੱਚ ਡਾ. ਨਵਰੂਪ, ਡਾ. ਮਮਤਾ, ਡਾ. ਜੋਤੀ ਗੋਗੀਆ, ਡਾ. ਰਮਨੀਤਾ ਸੈਣੀ ਸ਼ਾਰਦਾ ਅਤੇ ਡਾ. ਆਸ਼ਮੀਨ ਸ਼ਾਮਲ ਰਹੇ। ਸਟੇਜ ਦਾ ਸੰਚਾਲਨ ਡਾ. ਗੁੰਜਨ ਵੱਲੋਂ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਕਿਹਾ ਕਿ ਅਜਿਹੇ ਅਕਾਦਮਿਕ ਪ੍ਰੋਗਰਾਮ ਵਿਦਿਆਰਥਣਾਂ ਦੇ ਸੰਪੂਰਨ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਪ੍ਰਬੰਧਕ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸੰਗੀਤ ਵਿਭਾਗ ਦੇ ਹੋਰ ਫੈਕਲਟੀ ਮੈਂਬਰ ਵੀ ਮੌਜੂਦ ਰਹੇ।