ਢੱਲ ਨੇ ਟਿਊਬਵੈੱਲ ਤੇ ਪਾਰਕ ਦਾ ਕੀਤਾ ਉਦਘਾਟਨ
ਜਾਗਰਣ ਸੰਵਾਦਦਾਤਾ, ਜਲੰਧਰ :
Publish Date: Sat, 09 May 2026 12:20 AM (IST)
Updated Date: Sat, 09 May 2026 12:23 AM (IST)
ਜਾਗਰਣ ਸੰਵਾਦਦਾਤਾ, ਜਲੰਧਰ : ਵਾਰਡ ਨੰਬਰ 83 ਦੇ ਮੁਹੱਲਾ ਅਭਿਨੰਦਨ ਪਾਰਕ ਤੇ ਵਾਰਡ ਨੰਬਰ 84 ’ਚ ਦਾਦਾ ਮਲ ਮਕਸੂਦਾਂ ’ਚ ਟਿਊਬਵੈੱਲ ਦੀ ਸ਼ੁਰੂਆਤ ਹਲਕੇ ਦੇ ਇੰਚਾਰਜ ਦਿਨੇਸ਼ ਢੱਲ ਨੇ ਕੀਤੀ। ਦੋਵਾਂ ਵਾਰਡਾਂ ਵਿਚ ਪਾਣੀ ਦੀ ਸਹੂਲਤ ਮਿਲਣ ਨਾਲ ਲੋਕਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਲੋਕਾਂ ਨੇ ਕਿਹਾ ਕਿ ਪੀਣ ਵਾਲੇ ਪਾਣੀ ਦੀ ਕਿੱਲਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਉਦਘਾਟਨ ਸਮਾਗਮ ’ਚ ਸ਼ਾਮਲ ਹੋਏ ਇਲਾਕੇ ਦੇ ਵਾਸੀਆਂ ਨੇ ਦਿਨੇਸ਼ ਢੱਲ ਦਾ ਧੰਨਵਾਦ ਕੀਤਾ ਅਤੇ ਯਕੀਨ ਦਿਵਾਇਆ ਕਿ ਉਹ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੇ ਰਹਿਣਗੇ। ਇਸ ਮੌਕੇ ਕੌਂਸਲਰ ਜਸਪਾਲ ਕੌਰ, ਡਾ. ਗੁਰਚਰਨ ਸਿੰਘ, ਮਨੋਜ, ਲਖਬੀਰ ਸਿੰਘ, ਰਾਜ ਕੁਮਾਰ, ਗਗਨਦੀਪ ਸਿੰਘ, ਸਾਬਕਾ ਕੌਂਸਲਰ ਦੇਸ ਰਾਜ ਜੱਸਲ, ਰਾਮਜੀ ਦਾਸ, ਰਾਣਾ ਬਦਨ, ਬਨਾਰਸੀ ਦਾਸ, ਮੋਹਨ ਲਾਲ ਤੇ ਸੋਹਨ ਲਾਲ ਸਮੇਤ ਸਾਰੇ ਇਲਾਕੇ ਦੇ ਨਿਵਾਸੀ ਮੌਜੂਦ ਸਨ।
ਇਸ ਖੁਸ਼ੀ ਦੇ ਮੌਕੇ ’ਤੇ ਹਲਕੇ ਦੇ ਇੰਚਾਰਜ ਦਿਨੇਸ਼ ਢੱਲ ਨੇ ਕਿਹਾ ਕਿ ਲੋਕਾਂ ਦਾ ਵਿਸ਼ਵਾਸ ਉਨ੍ਹਾਂ ਲਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ, ‘ਮੈਂ ਹਰ ਇਕ ਪਲ ਤੁਹਾਡੇ ਨਾਲ ਹੈ, ਉਹ ਨਾਰਥ ਹਲਕੇ ਦੇ ਕਿਸੇ ਵੀ ਮੁਹੱਲੇ ਵਿਚ ਪਾਣੀ ਦੀ ਕਮੀ ਨਹੀਂ ਆਉਣ ਦੇਣਗੇ।" ਇਹ ਪ੍ਰਕਿਰਿਆ ਸਥਾਨਕ ਲੋਕਾਂ ਲਈ ਇਕ ਨਵਾਂ ਸਵੇਰਾ ਲਿਆਉਣ ਦੀ ਉਮੀਦ ਜਾਉਂਦੀ ਹੈ, ਜਿਸ ਨਾਲ ਉਨ੍ਹਾਂ ਦੀਆਂ ਜ਼ਿੰਦਗੀਆਂ ’ਚ ਸੁਧਾਰ ਹੋਵੇਗਾ।