ਦੇਸ ਰਾਜ ਕਾਲੀ ਨੂੰ ਸਹਿਰਾਈ ਐਵਾਰਡ
ਪੰਜਾਬੀ ਦੇ ਪ੍ਰਸਿੱਧ ਲੇਖਕ ਹਰਨਾਮ ਦਾਸ ਸਹਿਰਾਈ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਪਿੰ੍. ਜਸਪਾਲ ਸਿੰਘ ਰੰਧਾਵਾ, ਡਾ. ਸੁਖਬੀਰ ਕੌਰ ਮਾਹਲ ਅਤੇ ਹਰਨਾਮ ਦਾਸ ਸਹਿਰਾਈ ਦੇ ਸਪੁੱਤਰ ਕੁਲਦੀਪ ਰਾਏ ਨੇ ਕੀਤੀ।
Publish Date: Mon, 02 May 2022 06:04 PM (IST)
Updated Date: Mon, 02 May 2022 06:04 PM (IST)
ਪੰਜਾਬੀ ਜਾਗਰਣ ਕੇਂਦਰ, ਜਲੰਧਰ : ਪੰਜਾਬੀ ਦੇ ਪ੍ਰਸਿੱਧ ਲੇਖਕ ਹਰਨਾਮ ਦਾਸ ਸਹਿਰਾਈ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਪਿੰ੍. ਜਸਪਾਲ ਸਿੰਘ ਰੰਧਾਵਾ, ਡਾ. ਸੁਖਬੀਰ ਕੌਰ ਮਾਹਲ ਅਤੇ ਹਰਨਾਮ ਦਾਸ ਸਹਿਰਾਈ ਦੇ ਸਪੁੱਤਰ ਕੁਲਦੀਪ ਰਾਏ ਨੇ ਕੀਤੀ। ਸਮਾਗਮ ਦਾ ਆਰੰਭ ਕਰਦਿਆਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਕੁਲਦੀਪ ਸਿੰਘ ਬੇਦੀ ਨੇ ਆਖਿਆ ਕਿ ਇਸ ਸ਼ਤਾਬਦੀ ਸਮਾਗਮ ਨੂੰ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਸੰਨ 2020 'ਚ ਕਰਵਾਇਆ ਜਾਣਾ ਮਿਥਿਆ ਗਿਆ ਸੀ, ਜੋ ਕੋਵਿਡ ਦੀ ਵਜ੍ਹਾ ਕਰਕੇ ਅੱਗੇ ਪੈਂਦਾ ਗਿਆ।
ਡਾ. ਸੁਖਬੀਰ ਕੌਰ ਨੇ ਹਰਨਾਮ ਦਾਸ ਸਹਿਰਾਈ ਦੀਆਂ ਰਚਨਾਵਾਂ 'ਤੇ ਵਿਸਥਾਰਤ ਚਰਚਾ ਕੀਤੀ। ਉਨ੍ਹਾਂ ਕਿਹਾ ਕਿ 1957 ਵਿਚ ਉਨ੍ਹਾਂ ਨੇ ਆਪਣਾ ਪਹਿਲਾ ਇਤਿਹਾਸਕ ਨਾਵਲ 'ਲੋਹਗੜ੍ਹ' ਲਿਖਿਆ ਜੋ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਸੀ। ਇਹ ਨਾਵਲ ਆਪਣੀ ਮਕਬੂਲੀਅਤ ਕਰਕੇ ਹੀ ਹੋਰ ਜ਼ੁਬਾਨਾਂ ਵਿਚ ਵੀ ਪ੍ਰਕਾਸ਼ਿਤ ਹੋਇਆ। ਦੇਸ ਰਾਜ ਕਾਲੀ ਨੇ ਕਿਹਾ ਕਿ ਹਰਨਾਮ ਦਾਸ ਸਹਿਰਾਈ ਇਕ ਅਜਿਹੇ ਲੇਖਕ ਸਨ, ਜੋ ਬੜੇ ਸਾਧਾਰਨ ਮਨੁੱਖ ਹੁੰਦਿਆਂ ਹੋਇਆਂ ਵੀ ਵਿਸ਼ੇਸ਼ ਸਨ। ਉਨ੍ਹਾਂ ਨੇ ਸਹਿਰਾਈ ਹੁਰਾਂ ਦੇ ਨਾਵਲ 'ਗਗਨ ਦਮਾਮਾ ਬਾਜਿਆ' ਦਾ ਵਰਨਣ ਕੀਤਾ। ਸਹਿਰਾਈ ਹੁਰਾਂ ਦੇ ਸਪੁੱਤਰ ਵੱਲੋਂ ਚਲਾਏ ਜਾ ਰਹੇ ਹਰਨਾਮ ਦਾਸ ਸਹਿਰਾਈ ਯਾਦਗਾਰੀ ਟਰੱਸਟ ਨੇ ਇਸ ਮੌਕੇ ਸਹਿਰਾਈ ਸਾਹਿਬ ਦੀ ਯਾਦ 'ਚ ਐਵਾਰਡ ਦੀ ਸਥਾਪਨਾ ਕੀਤੀ, ਜੋ ਹਰ ਸਾਲ ਕਿਸੇ ਨਾਵਲਕਾਰ ਨੂੰ ਪ੍ਰਦਾਨ ਕੀਤਾ ਜਾਵੇਗਾ। ਇਸ ਵਰ੍ਹੇ ਦਾ 5100 ਰੁਪਏ ਦੀ ਰਾਸ਼ੀ ਵਾਲਾ ਇਹ ਐਵਾਰਡ ਪ੍ਰਸਿੱਧ ਕਥਾਕਾਰ ਦੇਸ ਰਾਜ ਕਾਲੀ ਨੂੰ ਦਿੱਤਾ ਗਿਆ। ਪੋ੍ਗਰਾਮ ਦੇ ਦੂਜੇ ਹਿੱਸੇ ਵਿਚ ਜੁਗਿੰਦਰ ਸੰਧੂ ਦੀ ਪੁਸਤਕ 'ਨਾਮੇ ਨਾਰਾਇਨ ਨਾਹੀਂ ਭੇਦੁ' 'ਤੇ ਵਿਚਾਰ-ਚਰਚਾ ਕਰਦਿਆਂ ਰਾਜੇਸ਼ ਆਨੰਦ ਨੇ ਆਪਣਾ ਪਰਚਾ ਪੜਿ੍ਹਆ। ਪਿੰ੍. ਜਸਪਾਲ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਹਰਨਾਮ ਦਾਸ ਸਹਿਰਾਈ ਨਾਲ ਆਪਣੀਆਂ ਯਾਦਾਂ ਨੂੰ ਸਾਂਿਝਆਂ ਕੀਤਾ। ਇਸ ਮੌਕੇ ਡਾ. ਰਾਜਿੰਦਰ ਮੰਡ, ਅਮਰਜੀਤ ਸਿੰਘ ਨਿੱਝਰ ਤੇ ਹੋਰ ਹਾਜ਼ਰ ਸਨ।