ਅੰਕਿਤ ਸ਼ਰਮਾ, ਜਾਗਰਣ ਜਲੰਧਰ :

ਅੰਕਿਤ ਸ਼ਰਮਾ, ਜਾਗਰਣ
ਜਲੰਧਰ : 95.08 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਸਿਟੀ ਰੇਲਵੇ ਸਟੇਸ਼ਨ ਦੀ ਉਸਾਰੀ ਲਈ ਅਨੰਤਨਾਗ ਦੀ ਕੰਸਟ੍ਰਕਸ਼ਨ ਕੰਪਨੀ ਨੇ ਤਿਆਰੀਆਂ ਪੂਰੀਆਂ ਕਰ ਲੀਆਂ ਹਨ। ਇਸ ਲਈ ਡਿਪਟੀ ਚੀਫ ਇੰਜੀਨੀਅਰ ਦੀ ਅਗਵਾਈ ’ਚ ਸਟੇਸ਼ਨ ਦੀ ਇਮਾਰਤ ਦੇ ਤੋੜੇ ਜਾਣ ਵਾਲੇ ਹਿੱਸੇ ਨੂੰ ਨਾਪਿਆ ਵੀ ਜਾ ਚੁੱਕਾ ਹੈ। ਡਰਾਇੰਗ ਮੁਤਾਬਕ ਮੁੱਖ ਇਮਾਰਤ 90 ਮੀਟਰ ਲੰਬੀ ਤੇ 20 ਮੀਟਰ ਚੌੜੀ ਬਣਾਈ ਜਾਣੀ ਹੈ। ਇਸ ਲਈ ਸਿਰਫ ਸਟੇਸ਼ਨ 'ਤੇ ਚੱਲ ਰਹੇ ਡਾਕਘਰ ਦੀ ਇਮਾਰਤ ਖਾਲੀ ਹੋਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਸ ਸਬੰਧੀ ਉਨ੍ਹਾਂ ਨੂੰ ਅਲਟੀਮੇਟਮ ਦਿੱਤਾ ਜਾ ਚੁੱਕਾ ਹੈ। ਜਦੋਂ ਇਹ ਖਾਲੀ ਹੋ ਜਾਵੇਗੀ ਤਾਂ ਛੇਤੀ ਹੀ ਇਮਾਰਤ ਨੂੰ ਤੋੜ ਕੇ ਸੜਕ ਵੱਲ ਸਟੇਸ਼ਨ ਦੇ ਪਲੇਟਫਾਰਮ 'ਤੇ ਆਉਣ ਲਈ ਰਸਤਾ ਤਿਆਰ ਕੀਤਾ ਜਾਵੇਗਾ। ਇਸ ਦੌਰਾਨ ਚੀਫ ਹੈਲਥ ਇੰਸਪੈਕਟਰ, ਸੀਆਈਟੀ, ਜੀਆਰਪੀ ਦਾ ਕੰਟਰੋਲ ਰੂਮ ਤੇ ਡਾਕਘਰ ਦੀ ਇਮਾਰਤ ਤੋੜੀ ਜਾਵੇਗੀ। ਇਸੇ ਤਰ੍ਹਾਂ ਪਲੇਟਫਾਰਮ ਨੰਬਰ-5 ’ਚ ਡਾਕਘਰ ਦੀ ਇਮਾਰਤ ਵਿਚ ਰੇਲਵੇ ਦੇ ਦਫਤਰਾਂ ਨੂੰ ਸ਼ਿਫਟ ਕੀਤਾ ਜਾਵੇਗਾ। ਪਹਿਲੇ ਪੜਾਅ ’ਚ ਪਲੇਟਫਾਰਮ ਨੰਬਰ-1 'ਤੇ ਫੁਟਓਵਰ ਬ੍ਰਿਜ ਦੇ ਅੱਗੇ ਦੀ ਇਮਾਰਤ ਬਣਾਈ ਜਾਵੇਗੀ ਤੇ ਪੁਰਾਣੀ ਇਮਾਰਤ ਇਸੇ ਤਰ੍ਹਾਂ ਰਹੇਗੀ। ਦੱਸਣਾ ਬਣਦਾ ਹੈ ਕਿ ਜੀਐੱਮ ਵੱਲੋਂ ਆਪਣੇ ਦੌਰੇ ਦੌਰਾਨ ਕੁਝ ਸੁਧਾਰਾਂ ਦੀ ਸਿਫਾਰਸ਼ ਕੀਤੀ ਗਈ ਸੀ, ਜਿਨ੍ਹਾਂ 'ਚ ਵੀ ਬਦਲਾਅ ਕੀਤਾ ਗਿਆ ਹੈ।
---
ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ ਮੁੱਖ ਰੇਲ ਗੱਡੀਆਂ ਲਈ ਛੇ ਪਲੇਟਫਾਰਮ ਬਣਾਏ ਜਾਣਗੇ। ਜੋ ਸਿੱਧੇ ਸੈਕੰਡ ਐਂਟਰੀ ਨਾਲ ਜੁੜਨਗੇ। ਇਸ ਸਮੇਂ ਉੱਥੇ ਜ਼ਮੀਨ ਦੇ ਮਾਮਲੇ ਚੱਲ ਰਹੇ ਹਨ, ਜਿਨ੍ਹਾਂ ਨੂੰ ਹੱਲ ਕੀਤਾ ਜਾਣਾ ਹੈ। ਸਿਟੀ ਰੇਲਵੇ ਸਟੇਸ਼ਨ 'ਤੇ ਰੋਜ਼ਾਨਾ 154 ਰੇਲ ਗੱਡੀਆਂ ਦਾ ਆਵਾਜਾਈ ਹੋਣ ਦੇ ਨਾਲ-ਨਾਲ 30,000 ਮੁਸਾਫਰਾਂ ਦੀ ਫੁੱਟਫਾਲ ਹੈ ਤੇ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਦੇਖਦਿਆਂ ਇਸ ਨੂੰ 55,000 ਫੁੱਟਫਾਲ ਦੇ ਆਧਾਰ 'ਤੇ ਪਲੇਟਫਾਰਮ ਵਧਾਏ ਜਾ ਰਹੇ ਹਨ। ਨਵੀਂ ਇਮਾਰਤ ਦੇ ਨਿਰਮਾਣ ਤੇ ਸ਼ਹਿਰ ਦੀ ਟ੍ਰੈਫਿਕ ਨੂੰ ਮੁਸਾਫਰਾਂ ਦੀ ਟ੍ਰੈਫਿਕ ਨਾਲ ਮਿਲਣ ਤੋਂ ਰੋਕਣ ਲਈ ਤਿੰਨ ਰਾਊਂਡ ਅਬਾਊਟ (ਚੌਕ) ਬਣਾਏ ਜਾਣਗੇ। ਇਸ ਨਾਲ ਸਟੇਸ਼ਨ ਵੱਲੋਂ ਆਉਣ ਵਾਲੇ ਮੁਸਾਫਰ ਪਿਕ ਤੇ ਡ੍ਰਾਪ ਰਾਹੀਂ ਮੁੱਖ ਐਂਟਰੀ 'ਤੇ ਆ ਸਕਣਗੇ, ਜਦਕਿ ਓਲਡ ਰੇਲਵੇ ਰੋਡ ਤੇ ਫੈਂਟਨਗੰਜ ਮੰਡੀ ਵੱਲੋਂ ਆਉਣ-ਜਾਣ ਵਾਲੀ ਟ੍ਰੈਫਿਕ ਸਿੱਧਾ ਜਾ ਸਕੇਗੀ।
---
ਰੇਲਵੇ ਸਟੇਸ਼ਨ ਦੀ ਉਸਾਰੀ ਸਬੰਧੀ ਅਹਿਮ ਤੱਥ
- ਸਟੇਸ਼ਨ ਦੀ ਇਮਾਰਤ 90 ਮੀਟਰ ਲੰਬੀ ਤੇ 20 ਮੀਟਰ ਚੌੜੀ ਹੋਵੇਗੀ।
-ਅੱਠ ਲਿਫਟਾਂ ਤੇ ਛੇ ਐਸਕੇਲੇਟਰ ਲਾਏ ਜਾਣਗੇ।
-ਜੀਆਰਪੀ, ਐੱਸਐੱਚਓ ਰਿਹਾਇਸ਼, ਯੂਨੀਅਨਾਂ ਦੇ ਦਫਤਰ, ਵੈੱਲਫੇਅਰ ਸਮੇਤ ਰੈਸਟ ਹਾਊਸ ਤੱਕ ਦਾ ਖੇਤਰ ਤੋੜਿਆ ਜਾਵੇਗਾ।
-ਸਟੇਸ਼ਨ 'ਤੇ ਮੌਜੂਦਾ ਫੁੱਟਫਾਲ 30,000, ਜੋ ਵਧਾ ਕੇ 55,000 ਕੀਤਾ ਜਾਵੇਗਾ।
-ਪਲੇਟਫਾਰਮ 1 ਤੋਂ 3 ਨਾਲ ਅੱਗੇ ਤਿੰਨ ਹੋਰ ਨਵੇਂ ਪਲੇਟਫਾਰਮ ਬਣਾਏ ਜਾਣਗੇ।
- ਮੌਜੂਦਾ ਸਮੇਂ ’ਚ 154 ਗੱਡੀਆਂ ਹਰੇਕ ਦਿਨ ਲੰਘਦੀਆਂ ਹਨ।
- 100 ਫੁੱਟ ਉੱਚਾ ਤਿਰੰਗਾ।
-ਸਟੇਸ਼ਨ 'ਤੇ ਪੁਰਾਣੇ ਫੁੱਟਓਵਰ ਬ੍ਰਿਜ ਨੂੰ ਤੋੜ ਕੇ ਇਕ ਸਬ-ਵੇ ਸਮੇਤ ਤਿੰਨ ਫੁੱਟਓਵਰ ਬ੍ਰਿਜ ਬਣਾਏ ਜਾਣਗੇ।
- ਪਾਰਕਿੰਗ ਖੇਤਰ, ਲਿਫਟ, ਐਸਕੇਲੇਟਰ।
- ਰੇਨ ਵਾਟਰ ਹਾਰਵੈਸਟਿੰਗ ਸਿਸਟਮ।
- ਸੀਵਰੇਜ ਟ੍ਰੀਟਮੈਂਟ ਪਲਾਂਟ।
- ਪਾਵਰ ਗ੍ਰਿਡ ਲਾਇਆ ਜਾਵੇਗਾ।
---
ਪ੍ਰਾਜੈਕਟ ਦਾ ਦੂਜਾ ਪੜਾਅ
-ਸੈਕੰਡ ਐਂਟਰੀ 50 ਮੀਟਰ ਲੰਬੀ, 15 ਮੀਟਰ ਚੌੜੀ ਬਣੇਗੀ।
-ਗੁੱਡਜ਼ ਨੂੰ ਸ਼ਿਫਟ ਕੀਤਾ ਜਾਵੇਗਾ।
-ਪਲੇਟਫਾਰਮ ਨੰਬਰ-4, 5 ਤੇ 6 ਬਣਨਗੇ।
- ਸੈਕੰਡ ਐਂਟਰੀ ਬਣਾਈ ਜਾਵੇਗੀ, ਜਿਸ ’ਚ ਪਲੇਟਫਾਰਮ 4-5 ਤੇ ਛੇ ਦੀ ਉਸਾਰੀ ਕੀਤੀ ਜਾਵੇਗਾ।
-ਟਿਕਟ ਬੁਕਿੰਗ ਕਾਊਂਟਰ, ਲਿਫਟਾਂ, ਐਸਕੇਲੇਟਰ, ਪਾਰਕਿੰਗ ਖੇਤਰ ਤੇ ਗ੍ਰੀਨ ਖੇਤਰ।