ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੋਣਗੀਆਂ ਹੱਲ : ਮੇਅਰ
ਵਾਰਡ 37 ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਏਗਾ, ਮੇਅਰ
Publish Date: Fri, 08 May 2026 07:13 PM (IST)
Updated Date: Sat, 09 May 2026 04:12 AM (IST)
ਕੌਂਸਲਰ ਸਰਬਜੀਤ ਕੌਰ ਦੀ ਅਗਵਾਈ ’ਚ ਲੋਕ ਮੇਅਰ ਨੂੰ ਮਿਲੇ ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਵਾਰਡ 37 ’ਚ ਚੌਕ ਬਣਾਉਣ ਦੀ ਮੰਗ ਨੂੰ ਲੈ ਕੇ ਕੌਂਸਲਰ ਸਰਬਜੀਤ ਕੌਰ ਤੇ ਵੈੱਲਅਫੇਅਰ ਸੋਸਾਇਟੀ ਦੇ ਆਗੂ ਬਾਬਾ ਮੱਖਣ ਸਿਘ ਲੁਬਾਣਾ ਤੇ ਇਲਾਕਾ ਨਿਵਾਸੀਆਂ ਨੇ ਮੇਅਰ ਵਿਨੀਤ ਧੀਰ ਨੂੰ ਮੰਗ-ਪੱਤਰ ਦਿੱਤਾ। ਇਸ ਮੌਕੇ ਯੂਥ ਕਾਂਗਰਸੀ ਆਗੂ ਹਰ ਲਗਨ ਵੀ ਮੌਜੂਦ ਸਨ। ਕੌਂਸਲਰ ਸਰਬਜੀਤ ਕੌਰ ਨੇ ਕਿਹਾ ਕਿ ਵਾਰਡ ’ਚ ਚੌਕ ਬਣਨ ਨਾਲ ਲੋਕਾਂ ਦੀਆਂ ਟ੍ਰੈਫਿਕ ਸਬੰਧੀ ਸਮੱਸਿਆ ਦਾ ਹੱਲ ਹੋ ਜਾਵੇਗਾ। ਮੇਅਰ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਇਸ ਸਮੱਸਿਆ ਨੂੰ ਹਰ ਕੀਮਤ ’ਤੇ ਦੂਰ ਕੀਤਾ ਜਾਵੇਗਾ। ਇਸ ਮੌਕੇ ਉਕਤ ਆਗੂਆਂ ਤੋ ਇਲਾਵਾ ਮਹਿੰਦਰ ਸਿੰਘ, ਅਵਤਾਰ ਸਿੰਘ, ਪਰਮਜੀਤ ਸਿੰਘ, ਕਰਨੈਲ ਸਿੰਘ, ਕੁਲਵੰਤ ਸਿੰਘ, ਭੁਪਿੰਦਰ ਸਿੰਘ ਤੇ ਪ੍ਰਤਾਪ ਸਿੰਘ ਆਦਿ ਵੀ ਮੌਜੂਦ ਸਨ।