ਏਐੱਸਆਈ ਦੀ ਮੌਤ ਬਣੀ ਬੁਝਾਰਤ
ਮੋਟਰ ਸਾਈਕਲ ’ਤੇ ਘਰ ਜਾ ਰਹੇ ਏਐੱਸਆਈ ਦੀ ਮੌਤ ਬਣੀ ਬੁਝਾਰਤ
Publish Date: Tue, 19 May 2026 09:46 PM (IST)
Updated Date: Tue, 19 May 2026 09:49 PM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਦਰਿਆ ਸਤਲੁਜ ਦੇ ਪੂਰਬੀ ਕੰਢੇ ’ਤੇ ਮੰਡ ਖੇਤਰ ’ਚ ਵਸੇ ਪਿੰਡ ਭਾਨੇਵਾਲ ਦੇ ਵਸਨੀਕ ਏਐੱਸਆਈ ਪੂਰਨ ਸਿੰਘ ਆਪਣੇ ਮੋਟਰ ਸਾਈਕਲ ’ਤੇ ਪਿੰਡ ਵੱਲ ਜਾ ਰਿਹਾ ਸੀ ਕਿ ਪਿੰਡ ਮਹਿਰਾਜ ਵਾਲਾ ਤੋਂ ਪਿੰਡ ਭਾਨੇਵਾਲ ਨੂੰ ਜਾਂਦੀ ਸੜਕ ’ਤੇ ਪੂਰਨ ਸਿੰਘ ਨਾਲ ਕੀ ਕੁੱਝ ਵਾਪਰਿਆ ਹੈ, ਦੀ ਜਾਣਕਾਰੀ ਹਾਲੇ ਤੱਕ ਕਿਸ ਦੇ ਕੋਲ ਹੈ। ਇਕ ਬੁਝਾਰਤ ਬਣੀ ਹੋਈ ਹੈ। ਸਥਾਨਕ ਥਾਣੇ ਦੀ ਪੁਲਿਸ ਵੱਲੋਂ ਵੱਖ-ਵੱਖ ਥਿਊਰੀਆਂ ’ਤੇ ਕੰਮ ਕੀਤੇ ਜਾਣ ਕਰਕੇ ਇਕ ਵੱਡੀ ਬੁਝਾਰਤ ਸਭ ਦੇ ਸਾਹਮਣੇ ਮੂੰਹ ਅੱਡ ਕੇ ਖੜ੍ਹੀ ਹੋਈ ਹੈ। ਸਥਾਨਕ ਥਾਣੇ ਦੇ ਐੱਸਐੱਚਓ ਵੱਲੋਂ ਕਿਹਾ ਗਿਆ ਹੈ ਕਿ ਮ੍ਰਿਤਕ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਹੀ ਹਕੀਕਤ ਦਾ ਪਤਾ ਲੱਗ ਸਕੇਗਾ। ਉੱਧਰ ਮ੍ਰਿਤਕ ਦੇ ਪੁੱਤਰ ਵੱਲੋਂ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਪਿਤਾ ਦੀ ਮੌਤ ਇਕ ਹਾਦਸਾ ਨਹੀਂ ਬਲਕਿ ਕਿਸੇ ਸੋਚੀ ਸਮਝੀ ਸਾਜਿਸ਼ ਅਧੀਨ ਕਤਲ ਦਾ ਮਾਮਲਾ ਹੈ।