ਡੀਸੀ ਨੇ ਵੰਡੀਆਂ ਵੈਲਕਮ ਕਿੱਟਾਂ
ਡਿਪਟੀ ਕਮਿਸ਼ਨਰ ਨੇ ‘ਕੇਅਰਗਿਵਰ ਸਕਿੱਲ’ ਟ੍ਰੇਨਿੰਗ ਪ੍ਰਾਪਤ ਕਰ ਰਹੀਆਂ ਸਿਖਿਆਰਥਣਾਂ ਨੂੰ ਵੰਡੀਆਂ ਵੈਲਕਮ ਕਿੱਟਾਂ
Publish Date: Tue, 05 May 2026 09:21 PM (IST)
Updated Date: Tue, 05 May 2026 09:23 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਹੁਨਰ ਵਿਕਾਸ ਰਾਹੀਂ ਔਰਤਾਂ ਲਈ ਰੁਜ਼ਗਾਰ ਦੇ ਬਿਹਤਰ ਮੌਕੇ ਯਕੀਨੀ ਬਣਾਉਣ ਦੇ ਮੰਤਵ ਨਾਲ ਜ਼ਿਲ੍ਹਾ ਪ੍ਰਸ਼ਾਸਨ ਦੀ ਪਹਿਲਕਦਮੀ ’ਤੇ ਪ੍ਰਦਾਨ ਕੀਤੀ ਜਾ ਰਹੀ ‘ਕੇਅਰਗੀਵਰ ਸਕਿੱਲ’ ਟ੍ਰੇਨਿੰਗ ਪ੍ਰਾਪਤ ਕਰ ਰਹੀਆਂ ਸਿਖਿਆਰਥਣਾਂ ਨੂੰ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਵੱਲੋਂ ਅੱਜ ਵੈੱਲਕਮ ਕਿੱਟਾਂ ਦੀ ਵੰਡ ਕੀਤੀ ਗਈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦਿਵਿਆ ਪੀ. ਸਮੇਤ ਸਿਖਿਆਰਥਣਾਂ ਨੂੰ ਵੈੱਲਕਮ ਕਿੱਟਾਂ ਵੰਡਦੇ ਹੋਏ ਉਨ੍ਹਾਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਐੱਸਡੀਐੱਮ ਆਦਮਪੁਰ ਲਾਲ ਵਿਸ਼ਵਾਸ ਬੈਂਸ ਵੀ ਮੌਜੂਦ ਸਨ। ਡੀਸੀ ਵਾਲੀਆ ਨੇ ਦੱਸਿਆ ਕਿ ਇਸ ਹੁਨਰ ਸਿਖਲਾਈ ਪ੍ਰੋਗਰਾਮ ਤਹਿਤ ਕੁੱਲ 30 ਔਰਤਾਂ ਦੀ ਚੋਣ ਕੀਤੀ ਗਈ ਹੈ। ਨਵਜੰਮੇ ਬੱਚਿਆਂ ਅਤੇ ਮਾਤਾਵਾਂ ਦੀ ਸੰਭਾਲ ਸਬੰਧੀ ‘ਕੇਅਰਗੀਵਰ ਸਕਿੱਲ’ ਟ੍ਰੇਨਿੰਗ ਹਾਸਲ ਕਰ ਰਹੀਆਂ ਇਨ੍ਹਾਂ ਔਰਤਾਂ ਨੂੰ ਸਿਖਲਾਈ ਮੁਕੰਮਲ ਹੋਣ ਉਪਰੰਤ ਰੁਜ਼ਗਾਰ ਦੇ ਮੌਕੇ ਵੀ ਮੁਹੱਈਆ ਕਰਵਾਏ ਜਾਣਗੇ। ਇਸ ਮੌਕੇ ਸਵਾਮੀ ਪ੍ਰਗਿਆਨੰਦ ਜੀ ਐਜੂਕੇਸ਼ਨਲ ਸੁਸਾਇਟੀ ਦੇ ਪ੍ਰਧਾਨ ਵਿਪਿਨ ਸ਼ਰਮਾ ਅਤੇ ਮੈਨੇਜਿੰਗ ਡਾਇਰੈਕਟਰ ਸ਼ਿਵਮ ਸ਼ਰਮਾ, ਪ੍ਰਾਜੈਕਟ ਹੈੱਡ ਪਾਰਸ ਚੱਢਾ, ਜ਼ਿਲ੍ਹਾ ਮੈਨੇਜਰ ਪੰਜਾਬ ਹੁਨਰ ਵਿਕਾਸ ਮਿਸ਼ਨ ਸੂਰਜ ਕਲੇਰ, ਡੀ.ਪੀ.ਐੱਮ. ਸੁਖਵੰਤ ਕੌਰ, ਮਨਦੀਪ ਕੌਰ ਬੀ.ਟੀ.ਐੱਮ. ਅਤੇ ਟ੍ਰੇਨਰ ਰੇਖਾ ਵੀ ਮੌਜੂਦ ਸਨ।