ਨਸ਼ਿਆਂ ਤੋਂ ਦੂਰ ਰਹਿ ਕੇ ਸਿਹਤਮੰਦ ਜੀਵਨ ਜੀਊਣ ਦਾ ਸੁਨੇਹਾ ਦੇ ਗਈ ਡੀਏਵੀ ਵਾਕਾਥੋਨ
ਵਿਦਿਆਰਥੀਆਂ ਨੇ ਨਸ਼ਿਆਂ ਖਿਲਾਫ਼
Publish Date: Sat, 25 Apr 2026 07:03 PM (IST)
Updated Date: Sun, 26 Apr 2026 04:14 AM (IST)

ਵਿਦਿਆਰਥੀਆਂ ਨੇ ਨਸ਼ਿਆਂ ਖਿਲਾਫ਼ ਸਰਗਰਮ ਭਾਗੀਦਾਰੀ ਯਕੀਨੀ ਬਣਾਉਣ ਦੀ ਸਹੁੰ ਚੁੱਕੀ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਡੀਏਵੀ ਕਾਲਜ ਵਲੋਂ ਰਾਜ ਪੱਧਰੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਡੀ.ਏ.ਵੀ ‘ਵਾਕਾਥੋਨ 1.0’ ਕਰਵਾਈ ਗਈ। ਜਿਸ ਵਿੱਚ ਡੀ.ਏ.ਵੀ. ਕਾਲਜ ਜਲੰਧਰ, ਡੀ.ਏ.ਵੀ. ਇੰਸਟੀਚਿਊਟ ਆਫ਼ ਫਿਜ਼ੀਓਥੈਰੇਪੀ ਐਂਡ ਰੀਹੈਬਿਲੀਟੇਸ਼ਨ, ਮਹਾਤਮਾ ਹੰਸ ਰਾਜ ਡੀ.ਏ.ਵੀ. ਇੰਸਟੀਚਿਊਟ ਆਫ਼ ਨਰਸਿੰਗ, ਪੁਲਿਸ ਡੀ.ਏ.ਵੀ. ਪਬਲਿਕ ਸਕੂਲ, ਦਯਾਨੰਦ ਮਾਡਲ ਸਕੂਲ ਮਾਡਲ ਟਾਊਨ, ਦਯਾਨੰਦ ਮਾਡਲ ਸਕੂਲ ਦਯਾਨੰਦ ਨਗਰ ਦੇ 600 ਤੋਂ ਵੱਧ ਵਿਦਿਆਰਥੀਆਂ, ਰੈੱਡ ਕਰਾਸ ਤੇ ਪ੍ਰਯਾਸ ਸਕੂਲ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ, ਫੈਕਲਟੀ ਮੈਂਬਰਾਂ, ਮਾਪਿਆਂ, ਡੀ ਏ ਵੀ ਕਾਲਜ ਦੇ ਸਾਬਕਾ ਵਿਦਿਆਰਥੀ ਏ.ਸੀ.ਪੀ. ਹੈੱਡ ਕੁਆਰਟਰ ਮਨਮੋਹਨ ਸਿੰਘ, ਪ੍ਰਿੰਸੀਪਲ ਡਾ. ਅਨੂਪ ਕੁਮਾਰ ਵਲੋਂ ਨਸ਼ਿਆਂ ਤੋਂ ਦੂਰ ਰਹਿਣ ਤੇ ਸਿਹਤਮੰਦ ਜੀਵਨ ਜੀਊਣ ਦਾ ਸੁਨੇਹਾ ਦਿੱਤਾ। ਇਸ ਮੌਕੇ ਪ੍ਰਿੰਸੀਪਲ ਡਾ. ਅਨੂਪ ਕੁਮਾਰ, ਵਾਈਸ-ਪ੍ਰਿੰਸੀਪਲ ਪ੍ਰੋ. ਕੁੰਵਰ ਰਾਜੀਵ ਅਤੇ ਪ੍ਰੋ. ਸੋਨਿਕਾ ਦਾਨੀਆ, ਰਜਿਸਟਰਾਰ ਪ੍ਰੋ. ਅਸ਼ੋਕ ਕਪੂਰ, ਡਿਪਟੀ ਰਜਿਸਟਰਾਰ ਪ੍ਰੋ. ਮਨੀਸ਼ ਖੰਨਾ, ਡੀਨ ਈਐੱਮਏ ਡਾ. ਏਕਜੋਤ ਕੌਰ, ਅਤੇ ਈਵੈਂਟ ਕੋਆਰਡੀਨੇਟਰ ਪ੍ਰੋ. ਈਸ਼ਾ ਸਹਿਗਲ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਪ੍ਰਸੰਸਾ ਦੇ ਚਿੰਨ੍ਹ ਵਜੋਂ ਬੂਟੇ ਭੇਟ ਕੀਤੇ ਗਏ। ਇਸ ਮੌਕੇ ਮੌਜੂਦ ਪਤਵੰਤਿਆਂ ਵਿੱਚ ਡਾ. ਸ਼ਿਲਪੀ ਜੇਟਲੀ, ਪ੍ਰਿੰਸੀਪਲ ਡੀਏਵੀ ਇੰਸਟੀਚਿਊਟ ਆਫ ਫਿਜ਼ੀਓਥੈਰੇਪੀ ਐਂਡ ਰੀਹੈਬਲੀਟੇਸ਼ਨ; ਡਾ. ਐੱਸ.ਕੇ. ਗੌਤਮ, ਪ੍ਰਿੰਸੀਪਲ, ਡੀਐੱਮਐੱਸ ਦਯਾਨੰਦ ਨਗਰ, ਵਿਨੋਦ ਕੁਮਾਰ, ਪ੍ਰਿੰਸੀਪਲ, ਡੀਐਮਐਸ ਮਾਡਲ ਟਾਊਨ, ਡਾ. ਸੁਰਜੀਤ ਲਾਲ ਸਹੋਤਾ, ਸਕੱਤਰ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸੁਰਜੀਤ ਲਾਲ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ, ਵਾਈਸ ਪ੍ਰਿੰਸੀਪਲ ਪ੍ਰੋ. ਕੁੰਵਰ ਰਾਜੀਵ, ਪ੍ਰੋ. ਸੋਨਿਕਾ ਦਾਨੀਆ, ਰਜਿਸਟਰਾਰ ਪ੍ਰੋ. ਅਸ਼ੋਕ ਕਪੂਰ, ਡਿਪਟੀ ਰਜਿਸਟਰਾਰ ਪ੍ਰੋ. ਮਨੀਸ਼ ਖੰਨਾ, ਡੀਨ ਈ.ਐਮ.ਏ. ਡਾ. ਏਕਜੋਤ ਕੌਰ ਅਤੇ ਇਵੈਂਟ ਕੋਆਰਡੀਨੇਟਰ ਪ੍ਰੋ. ਈਸ਼ਾ ਸਹਿਗਲ, ਰਵੀ ਦੁੱਗਲ ਪ੍ਰਧਾਨ ਮਾਡਲ ਟਾਊਨ ਮਾਰਕੀਟ ਐਸੋਸੀਏਸ਼ਨ, ਜਲੰਧਰ ਹਾਜ਼ਰ ਸਨ। ਐੱਸ.ਡੀ.ਐੱਮ. ਜਲੰਧਰ-1 ਨਵਦੀਪ ਸਿੰਘ ਵੱਲੋਂ ਵਾਕਾਥੋਨ ਨੂੰ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ, ਜੋ ਸ਼ਿਵਾਨੀ ਪਾਰਕ, ਮਾਡਲ ਟਾਊਨ ਪਹੁੰਚ ਕੇ ਸਮਾਪਤ ਹੋਈ। ਇਸ ਮੌਕੇ ਐੱਸ.ਡੀ.ਐੱਮ ਵੱਲੋਂ ਵਿਦਿਆਰਥੀਆਂ ਅਤੇ ਹੋਰ ਭਾਗੀਦਾਰਾਂ ਨੂੰ ਨਸ਼ਿਆਂ ਖਿਲਾਫ਼ ਲੜਨ ਤੇ ਨਸ਼ੇ ਦੇ ਆਦੀ ਵਿਅਕਤੀਆਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਨ ਅਤੇ ਨਸ਼ਿਆਂ ਖਿਲਾਫ਼ ਸਰਗਰਮ ਭਾਗੀਦਾਰੀ ਯਕੀਨੀ ਬਣਾਉਣ ਦੀ ਸਹੁੰ ਚੁਕਾਈ ਗਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਸਮਰਪਿਤ ਇਸ ਵਾਕਾਥੋਨ ’ਚ ਚੱਲਿਆ ਇਕ-ਇਕ ਕਦਮ ਨਸ਼ਿਆਂ ਵਿਰੁੱਧ ਜਨ ਜਾਗਰੂਕਤਾ ਫੈਲਾਉਣ ਵਿਚ ਅਹਿਮ ਭੂਮਿਕਾ ਨਿਭਾਵੇਗਾ। ਇਸ ਮੌਕੇ ਪ੍ਰਿੰਸੀਪਲ ਡਾ. ਅਨੂਪ ਕੁਮਾਰ ਨੇ ਵਿਸ਼ੇਸ਼ ਮਹਿਮਾਨਾਂ, ਭਾਗ ਲੈਣ ਵਾਲੇ ਡੀ.ਏ.ਵੀ ਸੰਸਥਾਵਾਂ ਦੇ ਪ੍ਰਿੰਸੀਪਲਾਂ, ਡੀਨ ਈ.ਐੱਮ.ਏ. ਡਾ. ਏਕਜੋਤ ਕੌਰ, ਤਾਲਮੇਲ ਕਮੇਟੀ ਦੇ ਮੈਂਬਰਾਂ ਅਤੇ ਕਾਲਜ ਸਟਾਫ ਦਾ ਇਸ ਸਮਾਗਮ ਨੂੰ ਸਫਲ ਬਣਾਉਣ ਵਿੱਚ ਉਨ੍ਹਾਂ ਦੇ ਪੂਰੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਮਾਜ ਭਲਾਈ ਲਈ ਡੀ.ਏ.ਵੀ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਵਿਸ਼ਾਲ ਲਹਿਰ ਸ਼ੁਰੂ ਕਰਨ ਦੀ ਸਮਰੱਥਾ ਰੱਖਦਾ ਹੈ। ਡੀ.ਏ.ਵੀ. ਬੈਂਡ ਅਤੇ ਭੰਗੜਾ ਟੀਮ ਵੱਲੋਂ ਪੇਸ਼ਕਾਰੀ ਵੀ ਕੀਤੀ ਗਈ। ਪੰਜਾਬੀ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਰਵੀ ਦਾਰਾ ਨੇ ਗੀਤਾਂ ਰਾਹੀਂ ਸਿਹਤਮੰਦ ਜੀਵਨ ਦੀ ਮਹੱਤਤਾ ’ਤੇ ਚਾਨਣਾ ਪਾਇਆ। ਪ੍ਰੋ. ਸ਼ਰਦ ਮਨੋਚਾ ਨੇ ਸਮਾਗਮ ਦਾ ਸੰਚਾਲਨ ਕੀਤਾ।