ਡੀਏਵੀ ਕਾਲਜ ਨੇ ਖੂਨਦਾਨ ਕੈਂਪ ਲਾਇਆ
ਡੀਏਵੀ ਕਾਲਜ ਨੇ ਵਿਸ਼ਵ ਰੈੱਡ ਕਰਾਸ ਦਿਵਸ ਮੌਕੇ ਖੂਨਦਾਨ ਕੈਂਪ ਲਗਾਇਆ
Publish Date: Fri, 08 May 2026 07:07 PM (IST)
Updated Date: Sat, 09 May 2026 04:12 AM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਡੀਏਵੀ ਕਾਲਜ ਨੇ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੇ ਸਹਿਯੋਗ ਨਾਲ ਕਾਲਜ ਕੈਂਪਸ ’ਚ ਵਿਸ਼ਵ ਰੈੱਡ ਕਰਾਸ ਦਿਵਸ ਮੌਕੇ ਖੂਨਦਾਨ ਕੈਂਪ ਲਾਇਆ। ਕੈਂਪ 51 ਯੂਨਿਟ ਖ਼ੂਨਦਾਨ ਕੀਤਾ ਗਿਆ। ਕੈਂਪ ਦੀ ਸ਼ੁਰੂਆਤ ਮੁੱਖ ਮਹਿਮਾਨ ਤੇਜਦੀਪ ਸਿੰਘ ਸੈਣੀ, ਵਧੀਕ ਡਿਪਟੀ ਕਮਿਸ਼ਨਰ, ਜਲੰਧਰ ਨੇ ਕੀਤੀ ਤੇ ਉਨ੍ਹਾਂ ਵੱਲੋਂ ਨੇ ਸੰਸਥਾ ਤੇ ਰੈੱਡ ਕਰਾਸ ਸੋਸਾਇਟੀ ਦੇ ਖ਼ੂਨਦਾਨ ਦੇ ਨੇਕ ਕਾਰਜ ਵੱਲ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਖੂਨਦਾਨ ਕਰਨਾ ਮਨੁੱਖਤਾ ਲਈ ਸਭ ਤੋਂ ਵੱਡੀਆਂ ਸੇਵਾਵਾਂ ’ਚੋਂ ਇੱਕ ਹੈ। ਇਸ ਕਾਰਜ ’ਚ ਹਿੱਸਾ ਲੈਣ ਲਈ ਉਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਮਹਿਮਾਨਾਂ ’ਚ ਡਾ: ਸੁਰਜੀਤ ਲਾਲ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ, ਜਲੰਧਰ; ਡਾ. ਅਨੂਪ ਕੁਮਾਰ ਪ੍ਰਿੰਸੀਪਲ, ਡੀਏਵੀ ਕਾਲਜ ਜਲੰਧਰ ਤੇ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਤੋਂ ਪਰਮਿੰਦਰ ਬੇਰੀ, ਡੀਏਵੀ ਕਾਲਜ ਆਫ਼ ਫਿਜ਼ੀਓਥੈਰੇਪੀ ਦੇ ਕਾਰਜਕਾਰੀ ਪ੍ਰਿੰਸੀਪਲ ਡਾ: ਸ਼ਿਲਪੀ, ਦਯਾਨੰਦ ਆਯੁਰਵੈਦਿਕ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਰਜਨੀ ਤੇ ਡਾ. ਵਿਲੀਅਮਜ਼, ਪ੍ਰਿੰਸੀਪਲ ਐੱਮਐੱਚਆਰ ਕਾਲਜ ਆਫ਼ ਨਰਸਿੰਗ ਵੀ ਮੌਜੂਦ ਸਨ। ਇਸ ਸਮਾਗਮ ਡਾ. ਏਕਜੋਤ ਕੌਰ ਡੀਨ ਈਐੱਮਏ, ਡੀਏਵੀ ਕਾਲਜ ਵੱਲੋਂ ਕਰਵਇਆ ਗਿਆ। ਇਸ ਮੌਕੇ ਸੋਨਿਕਾ ਦਾਨੀਆ ਵਾਈਸ ਪ੍ਰਿੰਸੀਪਲ ਡੀਏਵੀ ਕਾਲਜ ਜਲੰਧਰ, ਅਸ਼ੋਕ ਕਪੂਰ ਰਜਿਸਟਰਾਰ ਡੀਏਵੀ ਕਾਲਜ ਜਲੰਧਰ, ਮਨੀਸ਼ ਖੰਨਾ ਡਿਪਟੀ ਰਜਿਸਟਰਾਰ ਡੀਏਵੀ ਕਾਲਜ ਜਲੰਧਰ, ਡਾ. ਰਿਸ਼ੀ ਸਟਾਫ ਸੈਕਟਰੀ ਤੇ ਡਾ. ਮਨੂ ਸੂਦ ਬਰਸਰ ਸਮੇਤ ਫੈਕਲਟੀ ਮੈਂਬਰ ਤੇ ਵਿਦਿਆਰਥੀਆਂ ਸ਼ਾਮਲ ਹੋਏ।