ਚੋਰਾਂ ਉਸਾਰੀ ਅਧੀਨ ਕੋਠੀ ਨੂੰ ਬਣਾਇਆ ਨਿਸ਼ਾਨਾ
ਅਮਰਜੀਤ ਸਿੰਘ ਵੇਹਗਲ, ਪੰਜਾਬੀ
Publish Date: Sat, 16 May 2026 08:04 PM (IST)
Updated Date: Sun, 17 May 2026 04:13 AM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਨਵੀਂ ਸਬਜੀ ਮੰਡੀ ਮਕਸੂਦਾਂ ’ਚ ਆੜ੍ਹਤ ਕਰਦੇ ਭਾਰਤ ਭੂਸ਼ਣ ਨੇ ਦੱਸਿਆ ਕਿ ਉਹ ਫਿਲਹਾਲ ਚਰਨਜੀਤਪੁਰੇ ਰਹਿ ਰਿਹਾ ਹੈ ਤੇ ਸੀਟੀ ਪਬਲਿਕ ਸਕੂਲ ਨਜ਼ਦੀਕ ਗ੍ਰੇਟਰ ਕਲੈਸ਼ ਵਿਖੇ ਉਹ ਨਵੀਂ ਕੋਠੀ ਉਸਾਰ ਰਿਹਾ ਹੈ, ਜਿਸ ਵਿੱਚ ਉਨ੍ਹਾਂ ਨੇ ਦਰਵਾਜ਼ਿਆਂ ਨੂੰ ਸੈਂਟਰਲ ਲੋਕ ਲਗਾਏ ਹੋਏ ਹਨ ਪਰ ਚੋਰਾਂ ਵੱਲੋਂ ਸੈਂਟਰਲ ਲੋਕ ਤੋੜ ਕੇ ਕੋਠੀ ਦੇ ਅੰਦਰੋਂ ਸੈਨੇਟਰੀ ਦਾ ਲੱਗਿਆ ਹੋਇਆ ਸਾਰਾ ਸਾਮਾਨ ਚੋਰੀ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਥਾਣਾ ਇਕ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ।