ਮਾਮੂਲੀ ਵਿਵਾਦ ’ਚ ਵਿਅਕਤੀ ਨੂੰ ਕਹੀ ਨਾਲ ਕੀਤਾ ਜ਼ਖ਼ਮੀ
ਜਾਗਰਣ ਸੰਵਾਦਦਾਤਾ, ਜਲੰਧਰ :
Publish Date: Sun, 03 May 2026 07:30 PM (IST)
Updated Date: Mon, 04 May 2026 04:14 AM (IST)

ਜਾਗਰਣ ਸੰਵਾਦਦਾਤਾ, ਜਲੰਧਰ : ਆਪਸੀ ਵਿਵਾਦ ਦੇ ਕਾਰਨ ਇਕ ਵਿਅਕਤੀ ’ਤੇ ਕਹੀ ਨਾਲ ਹਮਲਾ ਕੀਤਾ ਗਿਆ। ਲੋਹੀਆਂ ਇਲਾਕੇ ’ਚ ਹੋਈ ਇਸ ਘਟਨਾ ਬਾਰੇ ਪਿੰਡ ਬਾਰਤ ਕਲਾਂ ਦੇ ਰਹਿਣ ਵਾਲੇ ਸੁਮਰਿੰਦਰ ਸਿੰਘ ਨੇ ਦੱਸਿਆ ਕਿ 29 ਅਪ੍ਰੈਲ ਦੀ ਸਵੇਰ ਕਰੀਬ 7:30 ਵਜੇ ਉਹ ਆਪਣੀ ਹਵੇਲੀ ’ਚ ਪਸ਼ੂਆਂ ਨੂੰ ਚਾਰਾ ਪਾਉਣ ਤੋਂ ਬਾਅਦ ਘਰ ਵਾਪਸ ਆ ਰਿਹਾ ਸੀ। ਜਦੋਂ ਉਹ ਪਿੰਡ ਦੇ ਗੁਰਦੁਆਰੇ ਸਾਹਿਬ ਦੇ ਨੇੜੇ ਪਹੁੰਚਿਆ ਤਾਂ ਰਸਤੇ ’ਚ ਉਸਦੀ ਮੁਲਾਕਾਤ ਅਮੋਲਕ ਸਿੰਘ ਪੁੱਤਰ ਰਵਿੰਦਰ ਸਿੰਘ ਨਾਲ ਹੋਈ। ਗੱਲਬਾਤ ਦੌਰਾਨ ਦੋਹਾਂ ਵਿਚਕਾਰ ਜਗਮੀਤ ਸਿੰਘ ਦੀ ਅਸਥੀਆਂ ਜਲ ਪ੍ਰਵਾਹ ਕਰਨ ਬਾਰੇ ਚਰਚਾ ਸ਼ੁਰੂ ਹੋ ਗਈ, ਜਿਸਦੀ ਕੁਝ ਸਮਾਂ ਪਹਿਲਾਂ ਹੀ ਮੌਤ ਹੋਈ ਸੀ। ਇਸ ਦੌਰਾਨ ਅਮੋਲਕ ਸਿੰਘ ਨੇ ਉਸ ਤੇ ਗਲਤ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਤੇ ਗੁੱਸੇ ’ਚ ਆ ਕੇ ਪੀੜਤ ਨਾਲ ਸ਼ਬਦੀ ਜੰਗ ਕਰਨ ਲੱਗਾ ਤੇ ਫਿਰ ਆਪਣੀ ਹਵੈਲੀ ਤੋਂ ਕਹੀ ਲਿਆ ਕੇ ਸੁਮਰਿੰਦਰ ਸਿੰਘ ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਸਨੂੰ ਗੰਭੀਰ ਸੱਟਾਂ ਲੱਗੀਆਂ। ਘਟਨਾ ਦੇ ਬਾਅਦ ਪੀੜਤ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਸ਼ਿਕਾਇਤ ਦੇ ਆਧਾਰ ਤੇ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਹਰਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਇਸ ਸਮੇਂ ਫਰਾਰ ਹੈ ਤੇ ਉਸਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦੀ ਹੀ ਉਸਨੂੰ ਫੜ ਲਿਆ ਜਾਵੇਗਾ।