ਸਕੂਲ ’ਚੋਂ ਕਣਕ ਤੇ ਹੋਰ ਸਾਮਾਨ ਚੋਰੀ
ਕੰਧਾਲਾ ਜੱਟਾਂ ਐਲੀਮੈਂਟਰੀ ਸਕੂਲ ਨੂੰ ਚੋਰਾਂ ਬਣਾਇਆ ਨਿਸ਼ਾਨਾ
Publish Date: Wed, 11 Feb 2026 04:25 PM (IST)
Updated Date: Thu, 12 Feb 2026 04:00 AM (IST)
ਜਸਵੰਤ ਸਿੰਘ ਭਾਗੋਵਾਲ, ਪੰਜਾਬੀ ਜਾਗਰਣ, ਅੱਡਾ ਸਰਾਂ : ਅੱਡਾ ਸਰਾਂ ਨਜਦੀਕ ਪਿੰਡ ਕੰਧਾਲਾ ਜੱਟਾਂ ਵਿਖੇ ਬੀਤੀ ਰਾਤ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਵਿੱਚ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸੰਬਧੀ ਸਕੂਲ ਦੀ ਮੁੱਖ ਅਧਿਆਪਕਾ ਲਜਿਆ ਰਾਣੀ ਨੇ ਦੱਸਿਆ ਕਿ ਜਦੋਂ ਅਸੀਂ ਸਕੂਲ ਰੋਜ਼ਾਨਾ ਦੀ ਤਰ੍ਹਾਂ ਆਏ ਤਾਂ ਸਕੂਲ ਵਿੱਚ ਚੋਰੀ ਹੋਈ ਸੀ ਅਤੇ ਚੋਰਾਂ ਵਲੋਂ ਸਕੂਲ ਦੇ ਕਮਰਿਆਂ ਦੇ ਤਾਲਿਆ ਨੂੰ ਤੋੜਿਆ ਹੋਇਆ ਸੀ ਅਤੇ ਸਕੂਲ ਦੀ ਰਸੋਈ ਦੇ ਤਾਲੇ ਤੋੜ ਕੇ ਚੋਰਾਂ ਨੇ ਦੋ ਕੁਇੰਟਲ ਕਣਕ ਤੇ ਇਕ ਭਰਿਆ ਗੈਸ ਸਲੰਡਰ ਚੋਰੀ ਕਰ ਕੇ ਲੈ ਗਏ ਅਤੇ ਸਕੂਲ ’ਚ ਲਗੇ ਕੈਮਰਿਆਂ ਨੂੰ ਤੋੜਿਆ ਹੋਇਆ ਸੀ। ਇਸ ਚੋਰੀ ਸੰਬੰਧੀ ਪੁਲਸ ਨੂੰ ਵੀ ਸੂਚਿਤ ਕੀਤਾ ਗਿਆ ਹੈ। ਇਸ ਮੋਕੇ ਮੈਡਮ ਸਤਵਿੰਦਰ ਕੋਰ, ਮੈਂਡਮ ਕੁਲਦੀਪ ਕੋਰ, ਕਮਲਜੀਤ ਕੋਰ ਇਨ੍ਹਾਂ ਤੋ ਇਲਾਵਾ ਰਾਜਵੀਰ ਕੋਰ, ਰਾਣੋ, ਬਲਵੀਰ ਕੋਰ, ਮਨਜੀਤ ਕੋਰ ਆਦਿ ਹਾਜ਼ਰ ਸਨ।