ਨਿਗਮ ਨੇ 20 ਅਧਿਕਾਰੀ-ਮੁਲਾਜ਼ਮ ਬਦਲੇ
ਜਾਸ, ਜਲੰਧਰ : ਨਗਰ
Publish Date: Mon, 04 May 2026 10:22 PM (IST)
Updated Date: Mon, 04 May 2026 10:23 PM (IST)
ਜਾਸ, ਜਲੰਧਰ : ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਨਗਰ ਨਿਗਮ ਵਿਚ ਕਈ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਹਨ। ਸੋਮਵਾਰ ਨੂੰ 20 ਤਬਾਦਲਿਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਸੁਪਰਡੈਂਟ ਅਮਿਤ ਕਾਲੀਆ ਨੂੰ ਆਪਣੇ ਕੰਮ ਦੇ ਨਾਲ-ਨਾਲ ਤਹਿਬਾਜ਼ਾਰੀ ਸ਼ਾਖਾ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਸੁਪਰਡੈਂਟ ਸੰਜੀਵ ਕਾਲੀਆ ਨੂੰ ਓਐਂਡਐੱਮ ਸ਼ਾਖਾ ਤੇ ਤਹਿਬਾਜ਼ਾਰੀ ਬ੍ਰਾਂਚ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਤਹਿਬਾਜ਼ਾਰੀ ਸ਼ਾਖਾ ਦੇ ਇੰਸਪੈਕਟਰ ਵਰੁਨ ਮਲਹੋਤਰਾ ਨੂੰ ਲੇਖਾ ਸ਼ਾਖਾ, ਦੀਪਕ ਨੂੰ ਲਾਇਸੈਂਸ ਸ਼ਾਖਾ ਤੇ ਸੀਮਾ ਕੌਰ ਨੂੰ ਵੀ ਲੇਖਾ ਸ਼ਾਖਾ ’ਚ ਭੇਜਿਆ ਗਿਆ ਹੈ। ਇੰਸਪੈਕਟਰ ਅਮਰਨਾਥ ਤੇ ਜਸਕਰਨ ਥਾਪਰ ਨੂੰ ਤਹਿਬਾਜ਼ਾਰੀ ਸ਼ਾਖਾ ’ਚ ਤਾਇਨਾਤ ਕੀਤਾ ਗਿਆ ਹੈ।
ਸੇਵਾਦਾਰ ਅਨਿਲ, ਮਨਜਿੰਦਰ, ਅਮਰਕਾਂਤ, ਸਾਬਿਰ, ਲਾਲੀ ਯਾਦਵ ਤੇ ਭਰਤ ਨੂੰ ਵੀ ਤਹਿਬਾਜ਼ਾਰੀ ਸ਼ਾਖਾ ’ਚ ਭੇਜਿਆ ਗਿਆ ਹੈ। ਤਰੁਣ ਠਾਕੁਰ ਨੂੰ ਬੁਢਾਪਾ ਪੈਨਸ਼ਨ ਸ਼ਾਖਾ ’ਚ ਤਾਇਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਪੰਜਾਬ ਸਰਕਾਰ ਨੇ ਨਗਰ ਨਿਗਮ ਜਲੰਧਰ ਦੇ ਮੁਅੱਤਲ ਅਸਿਸਟੈਂਟ ਮੈਡੀਕਲ ਹੈਲਥ ਅਫਸਰ ਡਾ. ਸ਼੍ਰੀ ਕ੍ਰਿਸ਼ਨ ਸ਼ਰਮਾ ਨੂੰ ਬਹਾਲ ਕਰ ਦਿੱਤਾ ਹੈ। ਸਥਾਨਕ ਸਰਕਾਰ ਵਿਭਾਗ ਨੇ 4 ਮਈ 2026 ਨੂੰ ਇਸ ਸਬੰਧੀ ਹੁਕਮ ਜਾਰੀ ਕੀਤੇ। ਡਾ. ਕ੍ਰਿਸ਼ਨ ਨੂੰ 16 ਮਾਰਚ 2026 ਨੂੰ ਨਗਰ ਨਿਗਮ ਜਲੰਧਰ ਦੇ ਕਮਿਸ਼ਨਰ ਦੀ ਰਿਪੋਰਟ 'ਤੇ ਡਿਊਟੀ ਤੋਂ ਮੁਅੱਤਲ ਕਰ ਕੇ ਮੁੱਖ ਦਫ਼ਤਰ ਚੰਡੀਗੜ੍ਹ ਨਾਲ ਜੋੜਿਆ ਗਿਆ ਸੀ। ਡਾ. ਸ਼੍ਰੀ ਕ੍ਰਿਸ਼ਨ ਦੀ ਪੋਸਟਿੰਗ ਮੁੜ ਨਗਰ ਨਿਗਮ ਜਲੰਧਰ ’ਚ ਕੀਤੀ ਗਈ ਹੈ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ।