ਪਲਾਸਟਿਕ ਡੋਰ ’ਤੇ ਰੋਕ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ : ਢੀਂਗਰਾ
ਪਲਾਸਟਿਕ ਡੋਰ 'ਤੇ ਨਕੇਲ ਪਾਉਣ ਲਈ ਆਮ ਲੋਕਾਂ ਦਾ ਸਹਿਯੋਗ ਜਰੂਰੀ - ਮੋਨੂੰ ਢੀਂਗਰਾ
Publish Date: Tue, 20 Jan 2026 06:28 PM (IST)
Updated Date: Tue, 20 Jan 2026 06:30 PM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਜੇਕਰ ਪਲਾਸਟਿਕ ਡੋਰ ’ਤੇ ਕਾਬੂ ਪਾਉਣਾ ਹੈ ਤਾਂ ਆਮ ਲੋਕਾਂ ਦਾ ਸਹਿਯੋਗ ਬਹੁਤ ਹੀ ਮਹੱਤਵਪੂਰਨ ਹੈ। ਇਹ ਪ੍ਰਗਟਾਵਾ ਸਮਾਜ ਸੇਵਕ ਮੋਨੂੰ ਢੀਂਗਰਾ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਸ ਡੋਰ ਦੇ ਕਾਰਨ ਜਿੱਥੇ ਹਰ ਵਿਅਕਤੀ ਇਸ ਦਾ ਸ਼ਿਕਾਰ ਹੋ ਰਿਹਾ ਹੈ, ਉੱਥੇ ਹੀ ਬੇਜ਼ੁਬਾਨ ਪੰਛੀ ਵੀ ਮਾਰੇ ਜਾ ਰਹੇ ਹਨ, ਜੋ ਕਿ ਬਹੁਤ ਹੀ ਗੰਭੀਰ ਤੇ ਵਿਚਾਰਨਯੋਗ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨੂੰ ਵੀ ਚੰਦ ਰੁਪਇਆਂ ਦੇ ਪਿੱਛੇ ਲੱਗ ਕੇ ਇਹ ਡੋਰ ਨਹੀਂ ਵੇਚਣੀ ਚਾਹੀਦੀ ਤੇ ਆਮ ਲੋਕਾਂ ਦੀ ਜ਼ਿੰਦਗੀ ਨਾਲ ਨਹੀਂ ਖੇਡਣਾ ਚਾਹੀਦਾ। ਨੌਜਵਾਨ ਵਰਗ ਹੀ ਇਸ ਸਮੱਸਿਆ ਦਾ ਇਕ ਮਾਤਰ ਹੱਲ ਹੈ, ਉਹ ਹੀ ਜਾਗਰੂਕ ਹੋ ਕੇ ਇਸ ਕੋਹੜ ਨੂੰ ਵੱਢ ਸਕਦਾ ਹੈ।