- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰ ਦੀਆਂ ਗਲਤ ਆਰਥਿਕ

ਸਰਕਾਰ ਦੀਆਂ ਗਲਤ ਆਰਥਿਕ ਨੀਤੀਆਂ ਨੇ ਗਰੀਬਾਂ ਦਾ ਜੀਣਾ ਕੀਤਾ ਦੁੱਭਰ : ਦਾਹੀਆ
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆ ਕਲਾਂ : ਸ਼ਨਿਚਰਵਾਰ ਕਾਂਗਰਸ ਹਾਈਕਮਾਂਡ ਦੇ ਆਦੇਸ਼ਾਂ ਅਨੁਸਾਰ ਨਕੋਦਰ ਸ਼ਹਿਰ ’ਚ ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ, ਵਧਦੀ ਮਹਿੰਗਾਈ, ਪੈਟਰੋਲ, ਡੀਜ਼ਲ, ਰਸੋਈ ਗੈਸ (ਐੱਲ.ਪੀ.ਜੀ.) ਸਿਲੰਡਰ ਅਤੇ ਰੋਜ਼ਮਰ੍ਹਾ ਦੀਆਂ ਵਸਤੂਆਂ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਖ਼ਿਲਾਫ਼ ਰੋਸ ਮਾਰਚ ਕੱਢਿਆ ਗਿਆ। ਰੋਸ ਮਾਰਚ ਦੀ ਅਗਵਾਈ ਡਾ. ਨਵਜੋਤ ਸਿੰਘ ਦਹੀਆ, ਹਲਕਾ ਇੰਚਾਰਜ ਕਾਂਗਰਸ ਨਕੋਦਰ ਵੱਲੋਂ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੀਆਂ ਗਲਤ ਆਰਥਿਕ ਨੀਤੀਆਂ ਕਾਰਨ ਆਮ ਆਦਮੀ ਮਹਿੰਗਾਈ ਦੀ ਮਾਰ ਝੱਲ ਰਿਹਾ ਹੈ। ਪੈਟਰੋਲ, ਡੀਜ਼ਲ, ਰਸੋਈ ਗੈਸ ਅਤੇ ਹੋਰ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਵਿੱਚ ਬੇਤਹਾਸਾ ਵਾਧੇ ਨੇ ਹਰ ਵਰਗ ਦਾ ਜੀਵਨ ਮੁਸ਼ਕਲ ਕਰ ਦਿੱਤਾ ਹੈ।
ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂਆਂ, ਨਗਰ ਕੌਂਸਲ ਉਮੀਦਵਾਰਾਂ, ਬੂਥ ਪ੍ਰਧਾਨਾਂ, ਪੇਜ ਸੇਵਕਾਂ, ਯੂਥ ਕਾਂਗਰਸ, ਮਹਿਲਾ ਕਾਂਗਰਸ ਤੇ ਐੱਨ.ਐੱਸ.ਯੂ.ਆਈ. ਦੇ ਅਹੁਦੇਦਾਰਾਂ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਸ਼ਹਿਰ ਵਾਸੀਆਂ ਨੇ ਰੋਸ ਮਾਰਚ ’ਚ ਸ਼ਮੂਲੀਅਤ ਕੀਤੀ। ਰੋਸ ਮਾਰਚ ਦੌਰਾਨ ਭਾਜਪਾ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਸਰਕਾਰ ਤੋਂ ਮਹਿੰਗਾਈ ’ਤੇ ਤੁਰੰਤ ਕਾਬੂ ਪਾਉਣ, ਪੈਟਰੋਲ-ਡੀਜ਼ਲ ਅਤੇ ਐੱਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ ਘਟਾਉਣ ਦੀ ਮੰਗ ਕੀਤੀ ਗਈ। ਡਾ. ਨਵਜੋਤ ਸਿੰਘ ਦਾਹੀਆ ਨੇ ਪੰਜਾਬ ਸਰਕਾਰ ਤੇ ਵੀ ਵਰ੍ਹਦਿਆਂ ਕਿਹਾ ਕਿ ਉਹ ਵੀ ਜੀਐੱਸਟੀ ਤਹਿਤ ਮਹਿੰਗਾਈ ਤੇ ਟੈਕਸ ਲਾ ਕੇ ਆਮ ਲੋਕਾਂ ਦਾ ਜਿਉਣਾ ਦੁੱਭਰ ਕਰ ਰਹੀ ਹੈ। ਕਾਂਗਰਸ ਪਾਰਟੀ ਹਮੇਸ਼ਾ ਲੋਕਾਂ ਦੀ ਆਵਾਜ਼ ਬਣ ਕੇ ਉਨ੍ਹਾਂ ਦੇ ਹੱਕਾਂ ਲਈ ਸੰਘਰਸ਼ ਕਰਦੀ ਰਹੀ ਹੈ ਅਤੇ ਭਵਿੱਖ ਵਿੱਚ ਵੀ ਲੋਕ ਹਿੱਤਾਂ ਲਈ ਹਰ ਮੰਚ ’ਤੇ ਲੜਾਈ ਜਾਰੀ ਰੱਖੇਗੀ। ਇਸ ਮੌਕੇ ਡਾ. ਨਵਜੋਤ ਸਿੰਘ ਦਹੀਆ ਤੋਂ ਇਲਾਵਾ ਤਰਲੋਚਨ ਸਿੰਘ ਸੰਘਾ ਬਲਾਕ ਪ੍ਰਧਾਨ ਨਕੋਦਰ, ਹੈਪੀ ਸੰਧੂ, ਪ੍ਰਭਜੋਤ ਸਿੰਘ ਸੰਘਾ , ਹਰਪ੍ਰੀਤ ਪਾਲ ਸਿੰਘ ਡਿੰਪਲ, ਹੈਪੀ ਗਿੱਲ, ਹਰਬੰਸ ਸਿੰਘ ਟੁੱਟ, ਗੋਪੀ ਸੰਧੂ, ਬਲਰਾਜ ਚੌਧਰੀ, ਸਿਮਰਜੀਤ ,ਬਲਰਾਜ ਸਿੰਘ, ਗੁਰ ਸਿਮਰਨ ਸਿੰਘ ਚੌਧਰੀ, ਸ਼ਹਿਰੀ ਬਲਾਕ ਪ੍ਰਧਾਨ ਹਰਜਿੰਦਰ ਕੌਰ ਮੰਨੂ, ਬਲਾਕ ਪ੍ਰਧਾਨ ਸੰਦੀਪ ਕੌਰ ਹੇਅਰ, ਦਰਸ਼ਨ ਸਿੰਘ ਠੇਕੇਦਾਰ, ਗੁਰਦੀਪ ਸਿੰਘ, ਭਿੰਦਾ ਸਰਪੰਚ, ਬਾਜੀ ਤਲਵਣ, ਭਗਵੰਤ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਕਾਂਗਰਸ ਵਰਕਰ ਹਾਜ਼ਰ ਸਨ।