ਕਾਂਗਰਸ ਨੇ ਸੂਬਾ ਸਰਕਾਰ ਦਾ ਪੁਤਲਾ ਫੂਕਿਆ
ਜਾਸ, ਜਲੰਧਰ : ਪੰਜਾਬ
Publish Date: Fri, 08 May 2026 08:44 PM (IST)
Updated Date: Fri, 08 May 2026 08:47 PM (IST)
ਜਾਸ, ਜਲੰਧਰ : ਪੰਜਾਬ ਦੇ ਜਲੰਧਰ ਤੇ ਅੰਮ੍ਰਿਤਸਰ ’ਚ ਬੰਬ ਧਮਾਕਿਆਂ ਖ਼ਿਲਾਫ਼ ਕਾਂਗਰਸੀ ਆਗੂਆਂ ਨੇ ਸ਼ੁੱਕਰਵਾਰ ਨੂੰ ਡੀਸੀ ਦਫਤਰ ਦੇ ਬਾਹਰ ਸੂਬਾ ਸਰਕਾਰ ਦਾ ਪੁਤਲਾ ਫੂਕਿਆ। ਕਾਂਗਰਸ ਦੇ ਆਗੂ ਅਸ਼ਵਨ ਭੱਲਾ ਤੇ ਹਨੀ ਜੋਸ਼ੀ ਦੀ ਅਗਵਾਈ ’ਚ ਸਰਕਾਰ ਖ਼ਿਲਾਫ਼ ਨਾਅਰੇ ਲਾਏ ਗਏ। ਅਸ਼ਵਨ ਭੱਲਾ ਨੇ ਕਿਹਾ ਕਿ ਮੁੱਖ ਮੰਤਰੀ ਆਪਣੀ ਜਵਾਬਦੇਹੀ ਤੇ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ ਤੇ ਬਿਆਨਬਾਜ਼ੀ ਕਰ ਰਹੇ ਹਨ ਕਿ ਇਹ ਕੇਂਦਰ ਸਰਕਾਰ ਕਰਵਾ ਰਹੀ ਹੈ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਜਿਨ੍ਹਾਂ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਆਉਣ ਵਾਲੀਆਂ ਹੁੰਦੀਆਂ ਹਨ, ਉਥੇ ਹਾਲਾਤ ਖਰਾਬ ਕਰਨ ਲਈ ਕੇਂਦਰ ਅਜਿਹੀਆਂ ਹਰਕਤਾਂ ਕਰਦਾ ਹੈ। ਭੱਲਾ ਨੇ ਦੱਸਿਆ ਕਿ ਪੰਜਾਬ ਦੇ ਡੀਜੀਪੀ ਕਹਿ ਰਹੇ ਹਨ ਕਿ ਇਹ ਆਈਐੱਸਆਈ ਕਰਵਾ ਰਹੀ ਹੈ।
ਪਿਛਲੇ ਦਿਨੀਂ ਬੰਬ ਧਮਾਕੇ ਮਗਰੋਂ ਮੁੱਖ ਮੰਤਰੀ ਜਲੰਧਰ ਆਏ ਪਰ ਘਟਨਾ ਵਾਲੀ ਥਾਂ 'ਤੇ ਜਾਣਾ ਵੀ ਉਨ੍ਹਾਂ ਨੇ ਮੁਨਾਸਿਬ ਨਹੀਂ ਸਮਝਿਆ। ਇਸ ਤੋਂ ਇਹ ਸਾਫ਼ ਹੁੰਦਾ ਹੈ ਕਿ ਮੁੱਖ ਮੰਤਰੀ ਨੂੰ ਪੰਜਾਬ ਦੀ ਕਿੰਨੀ ਫਿਕਰ ਹੈ। ਭੱਲਾ ਨੇ ਕਿਹਾ ਕਿ ਪੰਜਾਬ ’ਚ ਕਾਨੂੰਨ ਵਿਵਸਥਾ ਦਾ ਕੋਈ ਨਾਂ ਨਹੀਂ ਚੀਜ਼ ਹੈ। ਇੱਥੇ ਜੰਗਲ ਰਾਜ ਹੈ। ਦਿਨ-ਦਿਹਾੜੇ ਕਤਲ, ਗੋਲਾਬਾਰੀ ਤੇ ਲੁੱਟ-ਖੋਹ ਹੋ ਰਹੀ ਹੈ ਪਰ ਪੰਜਾਬ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ।
ਇਸ ਮੌਕੇ ਲੱਕੀ ਸੰਧੂ, ਰਵਿੰਦਰ ਲਾਡੀ, ਸੌਰਵ ਉੱਪਲ, ਦਵਿੰਦਰ ਬਿਲਗਾ, ਹਿੰਮਤ ਸੰਘਾ, ਸੁਰਿੰਦਰਜੀਤ ਭੋਗਪੁਰ, ਰਾਘਵ ਜੈਨ, ਹਰਮੀਤ ਸਿੰਘ ਬਲਾਕ ਪ੍ਰਧਾਨ, ਸ਼ੁਭਮ ਚਲਾਨਾ, ਗੁਰਸੇਵਕ ਸਿੰਘ, ਜਨਤਾ ਬਿਲਗਾ, ਮਨਜੀਤ ਸੰਘਾ, ਸਾਜਨ, ਪ੍ਰਭ, ਕੁਲਜਿੰਦਰ ਬਿਲਗਾ, ਅਮਿਤ ਨੂਰਮਹਿਲ, ਗੋਰਾ ਨੂਰਮਹਿਲ, ਪਿੰਡਾ ਫਤਿਹਪੁਰ, ਅਨਿਲ ਵਾਲੀਆ, ਹਰਜਿੰਦਰ, ਗੁਰਦੀਪ, ਹਰਸ਼ ਤੇ ਹਰਪਾਲ ਸਿੰਘ ਸੰਧੂ ਹਾਜ਼ਰ ਰਹੇ।