ਐੱਚਐੱਮਵੀ ਦੀਆਂ ਕੈਡਿਟਾਂ ਨੇ ਚਮਕਾਇਆ ਸੰਸਥਾ ਦਾ ਨਾਂ
ਅਮਰਜੀਤ ਸਿੰਘ ਵੇਹਗਲ, ਪੰਜਾਬੀ
Publish Date: Sat, 09 May 2026 07:31 PM (IST)
Updated Date: Sat, 09 May 2026 07:32 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ ਜਲੰਧਰ : ਹੰਸ ਰਾਜ ਮਹਿਲਾ ਮਹਾਵਿਦਿਆਲਾ ਦੀਆਂ ਕੈਡਿਟਾਂ ਨੇ ਸੀਏਟੀਸੀ-36 ਕੈਂਪ ਵਿੱਚ ਚੰਗਾ ਪ੍ਰਦਰਸ਼ਨ ਕਰਦੇ ਹੋਏ ਆਪਣੀ ਵੱਖਰੀ ਪਛਾਣ ਬਣਾਈ ਹੈ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਦੱਸਿਆ ਕਿ ਕੈਂਪ ਵਿਚ ਕੈਡਿਟਾਂ ਨੇ ਦਸ ਦਿਨਾਂ ਤੱਕ ਚੱਲੇ ਇਸ ਕੈਂਪ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਡੁੱਲ ਪ੍ਰੈਕਟਿਸ, ਫਿਜ਼ੀਕਲ ਟ੍ਰੇਨਿੰਗ, ਗਰੁੱਪ ਡਿਸਕਸ਼ਨ, ਮੁਕਾਬਲਿਆਂ ਅਤੇ ਹੋਰ ਸਰਗਰਮੀਆਂ ਵਿੱਚ ਆਪਣੀ ਲਗਨ ਅਤੇ ਟੀਮ ਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸ਼ਰੁਤੀ ਚੌਧਰੀ ਅਤੇ ਗੀਤਿਕਾ ਨੇ ਸੁੰਦਰ ਨਾਟੀ ਨਾਚ ਪੇਸ਼ ਕਰ ਕੇ ਪਹਾੜੀ ਸੱਭਿਆਚਾਰ ਅਤੇ ਰਵਾਇਤਾਂ ਨੂੰ ਮਾਣ ਨਾਲ ਦਰਸਾਇਆ। ਸਨੇਹਾ ਨੇ ਊਰਜਾਵਾਨ ਰਾਜਸਥਾਨੀ ਨ੍ਰਿਤ ਪੇਸ਼ ਕਰਦੇ ਹੋਏ ਦਰਸ਼ਕਾਂ ਤੋਂ ਵਾਹ-ਵਾਹੀ ਹਾਸਲ ਕੀਤੀ। ਸਾਦੀਆ ਮੁਸ਼ਤਾਕ, ਨੇਲੋਫਰ ਨਬੀ ਅਤੇ ਖੁਸ਼ਬੂ ਨਵੀ ਨੇ ਮਨਮੋਹਕ ਕਸ਼ਮੀਰੀ ਨਾਚ ਪੇਸ਼ ਕਰ ਕੇ ਕਸ਼ਮੀਰੀ ਸੱਭਿਆਚਾਰ ਦੀ ਰੂਹਾਨੀਅਤ ਅਤੇ ਸੁੰਦਰਤਾ ਨੂੰ ਬਹੁਤ ਹੀ ਖੂਬਸੂਰਤੀ ਨਾਲ ਦਰਸਾਇਆ। ਕਮਾਂਡਿੰਗ ਅਫਸਰ ਏਅਰ ਸਕਵਾਡਰਨ ਜਲੰਧਰ ਅਤੇ ਹੰਸ ਰਾਜ ਮਹਿਲਾ ਮਹਾਵਿਦਿਆਲਾ ਦੀ ਸੀ ਕੀ ਓ ਪੂਰਨਿਮਾ ਸ਼ਰਮਾ ਅਤੇ ਕੈਡਿਟਾਂ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਕੈਡਿਟਾਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਅਜਿਹੇ ਕੈਂਪਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।