ਬਿਜਲੀ ਵਾਧੂ ਹੋਣ ਦੇ ਦਾਅਵੇ ਖੋਖਲੇ : ਕੋਹਾੜ
ਬਿਜਲੀ ਵਾਧੂ ਹੋਣ ਦੇ ਦਾਅਵੇ ਖੋਖਲੇ - ਕੋਹਾੜ
Publish Date: Thu, 30 Apr 2026 07:15 PM (IST)
Updated Date: Thu, 30 Apr 2026 07:19 PM (IST)
-ਅਕਾਲੀਆਂ ਨੇ ਕੀਤਾ ਪਾਵਰਕਾਮ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਬਿਜਲੀ ਦੇ ਅਣਮਿੱਥੇ ਤੇ ਲੰਬੇ ਸਮੇਂ ਦੇ ਕੱਟਾਂ ਤੋਂ ਤੰਗ ਆ ਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਇੰਚਾਰਜ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਦੀ ਅਗਵਾਈ ਹੇਠ ਵੀਰਵਾਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਢੰਡੋਵਾਲ (ਸ਼ਾਹਕੋਟ) ’ਚ ਰੋਸ ਧਰਨਾ ਦਿੱਤਾ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਬਿਜਲੀ ਸਰਪਲੱਸ ਹੋਣ ਦੇ ਦਾਅਵੇ ਪੂਰੀ ਤਰ੍ਹਾਂ ਖੋਖਲੇ ਸਾਬਤ ਹੋ ਰਹੇ ਹਨ। ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪਿੰਡਾਂ ਵਿੱਚ ਲੱਗ ਰਹੇ ਭਾਰੀ ਬਿਜਲੀ ਕੱਟਾਂ ਕਾਰਨ ਲੋਕਾਂ ਦਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਰਾਤ ਵੇਲੇ ਬਿਜਲੀ ਨਾ ਹੋਣ ਕਾਰਨ ਜਿੱਥੇ ਆਮ ਜਨਤਾ ਪ੍ਰੇਸ਼ਾਨ ਹੈ, ਉੱਥੇ ਹੀ ਪੜ੍ਹਨ ਵਾਲੇ ਬੱਚਿਆਂ ਦੀ ਨੀਂਦ ਤੇ ਪੜ੍ਹਾਈ ਦਾ ਵੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਚਿੰਤਾ ਜਤਾਈ ਕਿ ਮੋਟਰਾਂ ਲਈ ਬਿਜਲੀ ਨਾ ਮਿਲਣ ਕਾਰਨ ਸਬਜ਼ੀਆਂ ਅਤੇ ਹੋਰ ਫ਼ਸਲਾਂ ਸੁੱਕ ਰਹੀਆਂ ਹਨ, ਜਿਸ ਕਾਰਨ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਖੇਤੀਬਾੜੀ ਅਤੇ ਆਮ ਲੋਕਾਂ ਦੀ ਸਹੂਲਤ ਲਈ ਘੱਟੋ-ਘੱਟ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ। ਇਸ ਮੌਕੇ ਜਥੇਦਾਰ ਬਲਦੇਵ ਸਿੰਘ ਕਲਿਆਣ (ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ), ਤਜਿੰਦਰ ਸਿੰਘ ਰਾਮਪੁਰ, ਜਸਵਿੰਦਰ ਸਿੰਘ ਪੋਪਲੀ (ਸ਼ਹਿਰੀ ਪ੍ਰਧਾਨ), ਕੁਲਦੀਪ ਸਿੰਘ ਸੰਧੂ, ਗੁਰਦੀਪ ਸਿੰਘ ਗਰੇਵਾਲ, ਜਸਵੀਰ ਸਿੰਘ ਸਿੰਧੜ, ਸੁਰਿੰਦਰ ਸਿੰਘ ਕਾਲਾ, ਰਣਜੀਤ ਸਿੰਘ ਸਰਕਲ ਪ੍ਰਧਾਨ, ਤਰਲੋਕ ਸਿੰਘ, ਹਰਵਿੰਦਰ ਸਿੰਘ, ਕੁਲਵੰਤ ਰਾਏ ਸ਼ਰਮਾ (ਲੋਹੀਆਂ), ਬਲਵਿੰਦਰ ਸਿੰਘ ਹੇਰਾਂ, ਰਾਮ ਸਿੰਘ, ਦਲਜੀਤ ਸਿੰਘ ਕਾਹਲੋਂ, ਜਸਵੀਰ ਸਿੰਘ ਛਾਬੜਾ, ਪੰਮਾ ਸਿੰਘ , ਕੁਲਜੀਤ ਸਿੰਘ ਪਰਜੀਆ ਕਲਾਂ, ਮਲਕੀਤ ਸਿੰਘ ਬਿੱਲੀ, ਤਰਸੇਮ ਸਿੰਘ ਬਾਲੋਕੀ, ਗੁਰਚਰਨ ਸਿੰਘ ਲਾਡੀ, ਜਸਪਾਲ ਸਿੰਘ ਸੀਚੇਵਾਲ, ਕਮਲਜੀਤ ਸਿੰਘ ਸੀਚੇਵਾਲ, ਨਿਰਵੈਲ ਸਿੰਘ ਬਾਜੇਵਾਲ, ਨਰਿੰਦਰ ਸਿੰਘ ਸਾਲਾਨਗਰ, ਅਮਰੀਕ ਸਿੰਘ, ਪ੍ਰੇਮ ਸਿੰਘ ਬਾਜੇਵਾਲ, ਕੇਵਲ ਸਿੰਘ ਪੱਤੜ, ਡਾ. ਰੇਸ਼ਮ ਲਾਲ, ਮੱਖਣ ਸਿੰਘ ਬਿੱਲੀ, ਸਾਧ ਸਿੰਘ ਸਰਪੰਚ ਸਿੱਧੂਪੁਰ, ਸਰਬਜੀਤ ਸਿੰਘ, ਸੁਖਵਿੰਦਰ ਸਿੰਘ ਢੋਟ, ਕਰਨੈਲ ਸਿੰਘ ਗਿੱਦੜਪਿੰਡੀ, ਮੇਜਰ ਸਿੰਘ ਖਾਲਸਾ, ਭਗਵਾਨ ਸਿੰਘ ਪਿੱਪਲੀ, ਸੰਤੋਖ ਸਿੰਘ ਪੱਤੋ ਕਲਾਂ ਤੇ ਰਣਜੀਤ ਸਿੰਘ ਫਤਿਹਪੁਰ ਸਮੇਤ ਵੱਡੀ ਗਿਣਤੀ ’ਚ ਅਕਾਲੀ ਵਰਕਰ ਹਾਜ਼ਰ ਸਨ।