ਮਸੀਹ ਭਾਈਚਾਰੇ ਵੱਲੋਂ ਡੀਸੀ ਨੂੰ ਮੰਗ ਪੱਤਰ
ਮਸੀਹ ਭਾਈਚਾਰੇ ਵੱਲੋਂ ਡੀਸੀ ਨੂੰ ਦਿੱਤਾ ਮੰਗ ਪੱਤਰ
Publish Date: Wed, 13 May 2026 06:58 PM (IST)
Updated Date: Thu, 14 May 2026 04:09 AM (IST)
ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਮੰਗਲਵਾਰ ਨੂੰ ਸਮੂਹ ਮਸੀਹ ਭਾਈਚਾਰੇ ਵਲੋਂ ਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ, ਜਿਸ ਵਿੱਚ ਉਨ੍ਹਾਂ ਬੰਬ ਬਲਾਸਟ ਵਿੱਚ ਜਖਮੀ ਹੋਏ ਨੌਜਵਾਨ ਗੁਰਪ੍ਰੀਤ ਦੀ ਮਾਲੀ ਸਹਾਇਤਾ ਪ੍ਰਸ਼ਾਸਨ ਵਲੋਂ ਕਰਨ ਲਈ ਕਿਹਾ l ਜਾਣਕਾਰੀ ਦਿੰਦੇ ਹੋਏ ਰੈਵ ਐਂਥਨੀ ਮਸੀਹ, ਪੀਆਰਓ ਅਤੇ ਸਪੋਕਸ ਪਰਸਨ, ਅੰਮ੍ਰਿਤਸਰ ਡਾਇਓਸੀਸ ਨੇ ਦੱਸਿਆ ਕਿ 05 ਮਈ ਨੂੰ ਬੀਐੱਸਐੱਫ ਚੋਂਕ ਜਲੰਧਰ ’ਚ ਇੱਕ ਬੰਬ ਬਲਾਸਟ ਹੋਇਆ, ਜਿਸ ਵਿੱਚ ਨੋਜਵਾਨ ਗੁਰਪ੍ਰੀਤ ਪੁੱਤਰ ਕਸ਼ਮੀਰ ਸਿੰਘ ਬੁਰੀ ਤਰ੍ਹਾ ਜਖਮੀ ਹੋ ਗਿਆ ਅਤੇ ਉਸ ਦੀ ਐਕਟਿਵਾ ਪੂਰੀ ਤਰ੍ਹਾ ਸੜ ਕੇ ਸਵਾਹ ਹੋ ਗਈ ਸੀ। ਇਹ ਗੁਰਪ੍ਰੀਤ ਪਾਰਸਲ ਡਿਲਵਰੀ ਦਾ ਕੰਮ ਕਰਦਾ ਸੀ ਅਤੇ ਆਪਣੇ ਕੰਮ ਦੇ ਸਿਲਸਿਲੇ ਵਿੱਚ ਰੋਜ ਹੀ ਬੀਐੱਸਐੱਫ ਵਿੱਚ ਪਾਰਸਲ ਦੇਣ ਜਾਂਦਾ ਸੀ, ਜੋ ਕਿ ਇਸ ਹਾਦਸੇ ਵਿੱਚ ਬੁਰੀ ਤਰ੍ਹਾ ਜਖਮੀ ਹੋ ਗਿਆ ਹੈ ਜਿਸ ਦਾ ਕੰਨ ਵਾਲਾ ਪਾਸਾ ਧਮਾਕੇ ਦੀ ਅਵਾਜ ਨਾਲ ਸੁੰਨ੍ਹ ਹੋ ਗਿਆ ਹੈ ਅਤੇ ਹੋਰ ਵੀ ਬੁਰੀ ਤਰ੍ਹਾ ਜਖਮੀ ਹੋਇਆ ਹੈ। ਉਹ ਆਪਣੇ ਪਿਤਾ ਕਸ਼ਮੀਰ ਸਿੰਘ ਅਤੇ ਚਾਰ ਭੈਣਾ ਦਾ ਖਰਚਾ ਆਪ ਹੀ ਚੁਕਦਾ ਸੀ ਅਤੇ ਉਹ ਉਸਦੀ ਕਮਾਈ ’ਤੇ ਨਿਰਭਰ ਸਨ ਪਰ ਹੁਣ ਇਸ ਬੰਬ ਬਲਾਸਟ ’ਚ ਨੁਕਸਾਨ ਹੋਣ ਕਾਰਨ ਇਹ ਕਮਾਈ ਤੋ ਵਾਂਝਾ ਹੋ ਗਿਆ ਹੈ। ਉਨ੍ਹਾਂ ਮੰਗ ਪੱਤਰ ਰਾਹੀ ਸਰਕਾਰ ਤੋਂ ਗੁਹਾਰ ਲਗਾਈ ਕਿ ਗੁਰਪ੍ਰੀਤ ਨੂੰ ਮਾਲੀ ਸਹਾਇਤਾ ਜਾਂ ਕੋਈ ਸਰਕਾਰੀ ਨੌਕਰੀ ਦਿੱਤੀ ਜਾਵੇ।