ਨਿਗਮ ਦੀ ਹੈਲਥ ਬਰਾਂਚ ਨੇ ਕੀਤੇ ਨਾਜਾਇਜ਼ ਡੇਅਰੀਆਂ ਦੇ ਕੀਤੇ ਚਲਾਨ
ਨਿਗਮ ਦੀ ਹੈਲਥ ਬਰਾਂਚ ਨੇ ਕੀਤੇ ਨਜਾਇਜ਼ ਡੇਅਰੀਆਂ ਦੇ ਕੀਤੇ ਚਲਾਨ
Publish Date: Thu, 07 May 2026 07:48 PM (IST)
Updated Date: Thu, 07 May 2026 07:50 PM (IST)

ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ ਨਗਰ ਨਿਗਮ ਵੱਲੋਂ ਸ਼ਹਿਰ ’ਚ ਚਲ ਰਹੀਆਂ ਨਾਜਾਇਜ਼ ਡੇਅਰੀਆਂ ਦੇ ਖਿਲਾਫ ਮੁੜ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਜਿਸ ਦੇ ਅਧੀਨ ਵੀਰਵਾਰ ਨੂੰ ਵੱਖ ਵੱਖ ਥਾਵਾਂ ’ਤੇ ਅੱਧੀ ਦਰਜਨ ਡੇਅਰੀਆਂ ਦੇ ਚਲਾਨ ਕੀਤੇ। ਨਗਰ ਨਿਗਮ ਦੀ ਹੈਲਥ ਤੇ ਵਾਟਰ ਸਪਲਾਈ ਬਰਾਂਚ ਨੇ ਵੀਰਵਾਰ ਨੂੰ ਸਾਂਝੀ ਕਾਰਵਾਈ ਕਰਦੇ ਹੋਏ ਉਕਤ ਮੁਹਿੰਮ ਅਧੀਨ ਅੱਧੀ ਦਰਜਨ ਚਲਾਨ ਕੀਤੇ ਅਤੇ ਇਹ ਮੁਹਿੰਮ ਨੂੰ ਜਾਰੀ ਰਹੇਗੀ। ਨਗਰ ਨਿਗਮ ਦੇ ਸਹਾਇਕ ਹੈਲਥ ਅਫਸਰ ਡਾ. ਕ੍ਰਿਸ਼ਨ ਸ਼ਰਮਾ ਨੇ ਦੱਸਿਆ ਕਿ ਵੀਰਵਾਰ ਨੂੰ ਉਨ੍ਹਾਂ ਵੱਲੋਂ ਇਕ ਵਿਸ਼ੇਸ਼ ਟੀਮ ਸ਼ਹੀਦ ਬਾਬੂ ਲਾਭ ਸਿੰਘ ਨਗਰ, ਨਿਊ ਰਤਨ ਨਗਰ ਆਦਿ ਥਾਵਾਂ ਤੇ ਚੈਕਿੰਗ ਲਈ ਭੇਜੀ ਸੀ ਜਿਸ ਨੇ ਉਕਤ ਅਬਾਦੀਆਂ ’ਚ ਚਲ ਰਹੀਆਂ ਨਾਜਾਇਜ਼ ਅੱਧੀ ਦਰਜਨ ਡੇਅਰੀਆਂ ਦੇ ਚਲਾਨ ਕੀਤੇ ਅਤੇ ਉਨ੍ਹਾਂ ਦੇ ਪਸ਼ੂਆਂ ਦੀ ਗਿਣਤੀ ਦਰਜ ਕੀਤੀ। 2 ਹਜ਼ਾਰ ਰੁਪਏ ਪ੍ਰਤੀ ਪਸ਼ੂ ਹੋਵੇਗਾ ਜੁਰਮਾਨਾ ਇਸ ਦੌਰਾਨ ਨਗਰ ਨਿਗਮ ਦੇ ਸਹਾਇਕ ਸਿਹਤ ਅਫਸਰ ਡਾ. ਕ੍ਰਿਸ਼ਨ ਸ਼ਰਮਾ ਨੇ ਕਿਹਾ ਹੈ ਕਿ ਵੀਰਵਾਰ ਨੂੰ ਜਿਹੜੀਆਂ ਡੇਅਰੀਆਂ ਦੇ ਚਲਾਨ ਕੀਤੇ ਗਏ ਹਨ, ਜਿਥੇ ਉਨ੍ਹਾਂ ਨੂੰ 2 ਹਜ਼ਾਰ ਰੁਪਏ ਪ੍ਰਤੀ ਜੁਰਮਾਨਾ ਕੀਤਾ ਜਾਏਗਾ ਤੇ ਉਨ੍ਹਾਂ ਦੀਆਂ ਡੇਅਰੀਆਂ ਸ਼ਹਿਰੋਂ ਬਾਹਰ ਕੱਢੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਹੁਣ ਸ਼ਹਿਰ ’ਚ ਨਾਜਾਇਜ਼ ਚਲ ਰਹੀਆਂ ਡੇਅਰੀਆਂ ਨੂੰ ਸ਼ਹਿਰ ’ਚੋਂ ਖਤਮ ਕੀਤਾ ਜਾਏਗਾ। ਉਨ੍ਹਾਂ ਨੇ ਡੇਅਰੀ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਡੇਅਰੀਆਂ ਬਾਹਰ ਲੈ ਜਾਣ ਅਤੇ ਚਲਾਨ ਹੋਣ ਤੋਂ ਬਚਾਅ ਕਰਨ। 20 ਸਾਲ ਪਹਿਲਾਂ ਡੇਅਰੀਆਂ ਜਮਸ਼ੇਰ ਤਬਦੀਲ ਕੀਤੀਆਂ ਸਨ ਅੱਜ ਤੋਂ ਲਗਪਗ 20 ਸਾਲ ਪਹਿਲਾਂ ਉਸ ਸਮੇਂ ਦੇ ਮੇਅਰ ਸੁਰੇਸ਼ ਸਹਿਗਲ ਨੇ ਸ਼ਹਿਰ ਦੀਆਂ ਲਗਪਗ 450 ਡੇਅਰੀਆਂ ਨੂੰ ਬਾਹਰ ਕੱਢਣ ਲਈ ਜਮਸ਼ੇਰ ਵਿਖੇ ਡੇਅਰੀ ਫਾਰਮ ਬਣਾਇਆ ਸੀ ਜਿਥੇ ਡੇਅਰੀ ਵਾਲਿਆਂ ਨੂੰ ਰਿਜ਼ਰਵ ਭਾਅ ਤੇ ਥਾਂ ਅਲਾਟ ਕਰ ਕੇ ਉਨ੍ਹਾਂ ਨੂੰ ਡੇਅਰੀਆਂ ਲਈ ਸ਼਼ੈੱਡ ਬਣਾਉਣ ਤੇ ਪਸ਼ੂ ਰੱਖਣ ਦੀ ਇਜ਼ਾਜਤ ਦਿੱਤੀ ਗਈ ਸੀ। ਪਰ ਇਸ ਦੇ ਬੁਾਵਜੂਦ ਅਜੇ ਵੀ ਸ਼ਹਿਰ ਦੇ ਕਈ ਇਲਾਕਿਆਂ ’ਚ ਨਾਜਾਇਜ਼ ਤੌਰ ’ਤੇ ਡੇਅਰੀਆਂ ਚਲ ਰਹੀਆਂ ਸਨ ਜਿਸ ਦੀਆਂ ਸ਼ਿਕਾਇਤਾਂ ਬਰਾਬਰ ਆ ਰਹੀਆਂ ਸਨ। ਡੇਅਰੀਆਂ ਕਾਰਨ ਵੱਖ ਵੱਖ ਅਬਾਦੀਆਂ ਦੇ ਸੀਵਰੇਜ ਜਾਮ ਹੋਣ ਕਾਰਨ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਸੀ ਜਿਸ ਨੂੰ ਦੇਖਦੇ ਹੋਏ ਨਗਰ ਨਿਗਮ ਦੀ ਹੈਲਥ ਅਤੇ ਵਾਟਰ ਸਪਲਾਈ ਬਰਾਂਚ ਨੇ ਸਾਂਝੇ ਤੌਰ ’ਤੇ ਕਾਰਵਾਈ ਕਰਦੇ ਹੋਏ ਉਕਤ ਅਬਾਦੀਆਂ ’ਚ ਅੱਧੀ ਦਰਜਨ ਨਾਜਾਇਜ਼ ਡੇਅਰੀਆਂ ਦੇ ਚਲਾਨ ਕੀਤੇ।