ਜਲੰਧਰ ਸੈਂਟਰਲ ’ਚ ਸੀਐੱਮ ਨੂੰ ਭਾਰੀ ਜਨ ਸਮਰਥਨ ਮਿਲਿਆ
ਸ਼ੁਕਰਾਨਾ ਯਾਤਰਾ’ ਦੌਰਾਨ ਜਲੰਧਰ ਸੈਂਟਰਲ ’ਚ ਮੁੱਖ ਮੰਤਰੀ ਮਾਨ ਨੂੰ ਭਾਰੀ ਜਨ ਸਮਰਥਨ ਮਿਲਿਆ
Publish Date: Thu, 07 May 2026 08:37 PM (IST)
Updated Date: Thu, 07 May 2026 08:38 PM (IST)

-ਨਿਤਿਨ ਕੋਹਲੀ ਨੇ ਸ੍ਰੀ ਦਰਬਾਰ ਸਾਹਿਬ ਦੀ ਪਾਵਨ ਤਸਵੀਰ ਭੇਟ ਕਰਕੇ ਮੁੱਖ ਮੰਤਰੀ ਦਾ ਸਨਮਾਨ ਕੀਤਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ: ਜਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026 ਦੇ ਪਾਸ ਹੋਣ ਤੋਂ ਬਾਅਦ ਪੰਜਾਬ ਭਰ ਵਿੱਚ ਕੱਢੀ ਜਾ ਰਹੀ ਸ਼ੁਕਰਾਨਾ ਯਾਤਰਾ ਨੂੰ ਵੀਰਵਾਰ ਨੂੰ ਜਲੰਧਰ ਸੈਂਟਰਲ ’ਚ ਭਾਰੀ ਜਨ ਸਮਰਥਨ ਮਿਲਿਆ। ਇੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੱਡੀ ਗਿਣਤੀ ’ਚ ਲੋਕਾਂ ਨੇ ਸਵਾਗਤ ਕੀਤਾ। ਇਸ ਮੌਕੇ ਕਈ ਪ੍ਰਮੁੱਖ ਸ਼ਖਸੀਅਤਾਂ ਵੀ ਮੌਜੂਦ ਸਨ, ਜਿਨ੍ਹਾਂ ਵਿਚ ਕੈਬਨਿਟ ਮੰਤਰੀ ਮਹਿੰਦਰ ਭਗਤ, ਮੇਅਰ ਵਨੀਤ ਧੀਰ ਤੇ ਜਲੰਧਰ ਸੈਂਟਰਲ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਸ਼ਾਮਲ ਸਨ। ਜਲੰਧਰ ਸੈਂਟਰਲ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਤਿਕਾਰ ਤੇ ਸ਼ਰਧਾ ਦੇ ਪ੍ਰਤੀਕ ਵਜੋਂ ਸ੍ਰੀ ਦਰਬਾਰ ਸਾਹਿਬ ਜੀ ਦੀ ਪਵਿੱਤਰ ਤਸਵੀਰ, ਕਿਰਪਾਨ ਅਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਉਣ ਨਾਲ ਹੋਈ। ਸ਼ੁਕਰਾਨਾ ਯਾਤਰਾ ਦੌਰਾਨ ਉਨ੍ਹਾਂ ਨੇ ਭਾਜਪਾ ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਗਾਇਆ ਕਿ ਅੰਮ੍ਰਿਤਸਰ ਤੇ ਜਲੰਧਰ ਵਿੱਚ ਹਾਲ ਹੀ ਵਿੱਚ ਹੋਏ ਬੰਬ ਧਮਾਕੇ ਭਾਜਪਾ ਦੇ ਪੰਜਾਬ ਵਿੱਚ ਪ੍ਰਵੇਸ਼ ਦਾ ਸੰਕੇਤ ਹਨ। ਮੁੱਖ ਮੰਤਰੀ ਮਾਨ ਨੇ ਬੇਅਦਬੀ ਦੇ ਮਾਮਲਿਆਂ ਵਿਰੁੱਧ ਸਖ਼ਤ ਕਾਨੂੰਨ ਬਣਾਉਣ ਲਈ ਪੰਜਾਬ ਸਰਕਾਰ ਦੀ ਪਹਿਲਕਦਮੀ ਬਾਰੇ ਵੀ ਵਿਸਥਾਰ ਨਾਲ ਗੱਲ ਕੀਤੀ। ਜਲੰਧਰ ਕੇਂਦਰੀ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਨੇ ਸ਼ੁਕਰਾਨਾ ਯਾਤਰਾ ਨੂੰ ਇੰਨਾ ਵੱਡਾ ਸਮਰਥਨ ਤੇ ਪਿਆਰ ਦੇਣ ਲਈ ਪੰਜਾਬ ਦੇ ਲੋਕਾਂ ਖਾਸ ਕਰਕੇ ਜਲੰਧਰ ਕੇਂਦਰੀ ਦੇ ਵਸਨੀਕਾਂ ਦਾ ਧੰਨਵਾਦ ਕੀਤਾ। ਨਿਤਿਨ ਕੋਹਲੀ ਨੇ ਅੱਗੇ ਕਿਹਾ ਕਿ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਦੇ ਵਿਸ਼ਵਾਸ ਦੀ ਰੱਖਿਆ, ਸ਼ਾਂਤੀ ਬਣਾਈ ਰੱਖਣ ਅਤੇ ਗੁਰੂਆਂ ਦੀਆਂ ਸਿੱਖਿਆਵਾਂ ਪ੍ਰਤੀ ਸਤਿਕਾਰ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਸਮਾਗਮ ’ਚ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਸਿੰਘ ਅਤੇ ਕਾਕੂ ਆਹਲੂਵਾਲੀਆ, ਹਲਕਾ ਇੰਚਾਰਜ ਰਾਜਵਿੰਦਰ ਕੌਰ, ਲਗਨਦੀਪ ਸਿੰਘ, ਤ੍ਰਿਲੋਕ ਸਰਾਂ, ਪਰਵੀਨ ਪਹਿਲਵਾਨ, ਅਮਰਦੀਪ ਕੀਨੂੰ, ਵਿੱਕੀ ਤੁਲਸੀ, ਬਲਬੀਰ ਬਿੱਟੂ, ਪਰਮਜੀਤ ਕੌਰ, ਸ਼ਿਵਮ ਸ਼ਰਮਾ, ਰਾਜੇਸ਼ ਬੱਬਰ, ਮਨਮੋਹਨ ਸਿੰਘ ਰਾਜੂ, ਜਸਵਿੰਦਰ ਸਿੰਘ ਬਿੱਲਾ, ਲਵ ਰੌਬਿਨ, ਹਰਪਾਲ ਮਿੰਟੂ, ਕਾਰਤਿਕ ਸਹੋਤਾ, ਨਰੇਸ਼ ਸ਼ਰਮਾ, ਅਜੈ ਕੌਰ ਵਪਰਾ, ਗੁਰਜੀਤ ਕੌਰ ਵਪਰਾ, ਗੁਰਜੀਤ ਕੌਰ ਵੜੈਚ, ਜਤਿਨ ਗੁਲਾਟੀ, ਜਸਮੀਤ ਸਿੰਘ, ਮਨੀਸ਼ ਸ਼ਰਮਾ, ਮਨਜੀਤ ਰਾਵਤ, ਅਰੁਣ ਸੈਣੀ, ਰਾਜੀਵ ਗਿੱਲ, ਅਸ਼ੋਕ ਸੱਭਰਵਾਲ, ਸੰਜੀਵ ਤ੍ਰੇਹਨ, ਪਰਵੀਨ ਪੱਬੀ, ਸਮੀਰ ਮਰਵਾਹਾ, ਐਮ.ਬੀ. ਬਾਲੀ, ਸੁਭਾਸ਼ ਸ਼ਰਮਾ, ਕਰਨ ਨਾਰੰਗ, ਰਮਣੀਕ ਰੰਧਾਵਾ, ਮੰਗਲ ਸਿੰਘ, ਅਬਦੁਲ ਬਾਰੀ ਸੁਲੇਮਾਨੀ, ਗੁਰਵਿੰਦਰ ਸਿੰਘ, ਤਰਨਦੀਪ ਸਿੰਘ, ਸੰਜੀਵ ਭਗਤ ਸ਼ਾਮਲ ਸਨ।