ਗਲਤ ਸਾਈਡ ’ਤੇ ਚੱਲਣ ਵਾਲਿਆਂ ਦੇ ਕੱਟੇ ਚਲਾਨ
ਜਾਸ, ਜਲੰਧਰ : ਟ੍ਰੈਫਿਕ
Publish Date: Tue, 05 May 2026 10:21 PM (IST)
Updated Date: Tue, 05 May 2026 10:23 PM (IST)
ਜਾਸ, ਜਲੰਧਰ : ਟ੍ਰੈਫਿਕ ਪੁਲਿਸ ਨੇ ਬੱਸ ਸਟੈਂਡ ਪੁਲ ਦੇ ਹੇਠਾਂ ਵਿਸ਼ੇਸ਼ ਨਾਕਾਬੰਦੀ ਕਰਕੇ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲੇ ਵਾਹਨ ਚਾਲਕਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ। ਇਸ ਦੌਰਾਨ ਗਲਤ ਸਾਈਡ ਤੋਂ ਆਉਣ ਵਾਲੇ ਵਾਹਨਾਂ ਨੂੰ ਰੋਕ ਕੇ ਚਲਾਨ ਕੱਟੇ ਗਏ। ਪੁਲਿਸ ਦੀ ਇਸ ਕਾਰਵਾਈ ’ਚ ਸਭ ਤੋਂ ਵੱਧ ਈ-ਰਿਕਸ਼ਾ ਚਾਲਕਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜੋ ਸਵਾਰੀ ਚੁੱਕਣ ਦੇ ਚੱਕਰ ’ਚ ਗਲਤ ਦਿਸ਼ਾ ’ਚ ਵਾਹਨ ਚਲਾ ਰਹੇ ਸਨ। ਟ੍ਰੈਫਿਕ ਪੁਲਿਸ ਦੇ ਏਡੀਸੀਪੀ ਗੁਰਬਾਜ਼ ਸਿੰਘ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਸ਼ਿਕਾਇਤ ਮਿਲ ਰਹੀ ਸੀ ਕਿ ਬੱਸ ਸਟੈਂਡ ਇਲਾਕੇ ’ਚ ਕਈ ਵਾਹਨ ਚਾਲਕ ਨਿਯਮਾਂ ਨੂੰ ਅਣਡਿੱਖ ਕਰ ਕੇ ਗਲਤ ਸਾਈਡ ਤੋਂ ਗੁਜ਼ਰਦੇ ਹਨ, ਜਿਸ ਨਾਲ ਹਾਦਸਿਆਂ ਦਾ ਖ਼ਤਰਾ ਵਧ ਜਾਂਦਾ ਹੈ। ਨਾਕਾਬੰਦੀ ਦੌਰਾਨ ਈ-ਰਿਕਸ਼ਾ, ਆਟੋ ਤੇ ਦੋਪਹੀਆ ਵਾਹਨਾਂ ਦੀ ਜਾਂਚ ਕੀਤੀ ਗਈ ਤੇ ਨਿਯਮ ਤੋੜਨ ਵਾਲਿਆਂ ਦੇ ਚਾਲਾਨ ਕੱਟੇ ਗਏ। ਕੁਝ ਚਾਲਕਾਂ ਨੂੰ ਮੌਕੇ 'ਤੇ ਸਮਝਾ ਕੇ ਵੀ ਛੱਡ ਦਿੱਤਾ ਗਿਆ ਪਰ ਜੋ ਲੋਕ ਵਾਰ-ਵਾਰ ਚਿਤਾਵਨੀ ਦੇ ਬਾਵਜੂਦ ਨਹੀਂ ਮੰਨਦੇ, ਉਨ੍ਹਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਗਈ।