ਚੇਅਰਪਰਸਨ ਵੱਲੋਂ ਨਵੇਂ ਬਣੇ ਕਮਰੇ ਦਾ ਉਦਘਾਟਨ
ਚੇਅਰਪਰਸਨ ਰਮਨਦੀਪ ਕੌਰ ਵੱਲੋਂ ਨਵੇਂ ਬਣੇ ਕਮਰੇ ਦਾ ਉਦਘਾਟਨ
Publish Date: Thu, 23 Apr 2026 08:10 PM (IST)
Updated Date: Thu, 23 Apr 2026 08:13 PM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਪੰਜਾਬ ਸਿੱਖਿਆ ਕ੍ਰਾਂਤੀ ਮਿਸ਼ਨ ਤਹਿਤ ਬਲਾਕ ਸੰਮਤੀ ਸ਼ਾਹਕੋਟ ਦੇ ਚੇਅਰਪਰਸਨ ਰਮਨਦੀਪ ਕੌਰ ਵੱਲੋਂ ਹਲਕਾ ਸ਼ਾਹਕੋਟ ਅਧੀਨ ਆਉਂਦੇ ਸਰਕਾਰੀ ਪ੍ਰਾਇਮਰੀ ਸਕੂਲ ਸਿੰਧੜ ਵਿਖੇ ਨਵੇਂ ਬਣੇ ਕਮਰੇ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸਕੂਲ ਮੁਖੀ ਅਮਨਦੀਪ ਕੌਰ ਸਟੇਟ ਐਵਾਰਡੀ ਦੀ ਅਗਵਾਈ ‘ਚ ਕਰਵਾਏ ਗਏ ਸਮਾਗਮ ਦੌਰਾਨ ਹਲਕਾ ਸਿੱਖਿਆ ਕੋਆਰਡੀਨੇਟਰ ਜਤਿੰਦਰਪਾਲ ਬੱਲਾ, ਸਰਬਜੀਤ ਸਿੰਘ ਸਰਪੰਚ ਨਵਾਂ ਕਿਲ੍ਹਾ, ਸੁਰਜੀਤ ਸਿੰਘ ਸਰਪੰਚ ਸਿੰਧੜ, ਸਾਬਕਾ ਸਰਪੰਚ ਜੋਗਿੰਦਰ ਸਿੰਘ, ਸਵਿੰਦਰ ਸਿੰਘ ਸੋਨੂੰ ਮੈਂਬਰ ਬਲਾਕ ਸੰਮਤੀ, ਨਿਰਮਲ ਸਿੰਘ ਬੀਪੀਈਓ ਸ਼ਾਹਕੋਟ-1, ਕਸ਼ਮੀਰ ਸਿੰਘ ਸੀਐਚਟੀ ਕੋਹਾੜ ਕਲਾਂ, ਸੁਰਿੰਦਰ ਵਿੱਗ ਸੀਐੱਚਟੀ ਸ਼ਾਹਕੋਟ, ਰਕੇਸ਼ ਚੰਦ ਸੇਵਾ ਮੁਕਤ ਬੀਪੀਈਓ, ਲਖਵਿੰਦਰ ਸਿੰਘ ਆਦਿ ਬੁਲਾਰਿਆਂ ਨੇ ਸਕੂਲ ਸਿੱਖਿਆ ਵਿੱਚ ਹੋ ਰਹੇ ਸੁਧਾਰਾਂ ਬਾਰੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸਕੂਲ ਮੁਖੀ ਅਮਨਦੀਪ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆਂ’ ਆਖਿਆ। ਇਸ ਮੌਕੇ ਕਮਲਜੀਤ ਸਿੰਘ, ਕੁਲਦੀਪ ਸਿੰਘ, ਬਲਜਿੰਦਰ ਸਿੰਘ, ਹਰਵਿੰਦਰ ਸਿੰਘ ਹਾਜ਼ਰ ਸਨ।