ਚੇਅਰਮੈਨ ਗਰੇਵਾਲ ਨੇ ਮਜ਼ਦੂਰਾਂ ਨਾਲ ਮਨਾਇਆ ਮਈ ਦਿਵਸ
ਸਫਾਈ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਨੇ ਮਜ਼ਦੂਰਾਂ ਨਾਲ ਮਈ ਦਿਵਸ ਮਨਾਇਆ
Publish Date: Fri, 01 May 2026 08:56 PM (IST)
Updated Date: Fri, 01 May 2026 08:59 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਪੰਜਾਬ ਸਫਾਈ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਨੇ ਮਜ਼ਦੂਰਾਂ ਨਾਲ ਮਈ ਦਿਵਸ ਮਨਾਇਆ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਵਲੋਂ 27 ਨਵੰਬਰ 1942 ਮਜ਼ਦੂਰਾਂ ਦੇ ਕੰਮ ਦੇ 12 ਤੋਂ ਘਟਾ ਦੇ 8 ਘੰਟੇ ਕਰਵਾਏ ਸਨ। ਇਸ ਤੋਂ ਇਲਾਵਾ 29 ਜੁਲਾਈ 1943 ਨੂੰ 10 ਬਿਲ ਪਾਸ ਕਰਵਾਏ ਸਨ, ਜਿਨ੍ਹਾਂ ’ਚ ਮਜ਼ਦੂਰਾਂ ਲਈ ਹਾਦਸਾ, ਬੀਮਾ, ਪ੍ਰਾਵੀਡੈਂਟ ਫੰਡ, ਮਹਿੰਗਾਈ ਭੱਤਾ ਤੇ ਬਿਮਾਰੀ ਦੀ ਛੁੱਟੀ ਆਦਿ ਸ਼ਾਮਿਲ ਸਨ। ਇਸ ਤੋਂ ਇਲਾਵਾ ਖੁਰਾਕ ਸਨਅਤ ’ਚ ਕੰਮ ਕਰਨ ਵਾਲੀਆਂ ਔਰਤ ਲਈ ਵੀ ਸਹੂਲਤਾਂ ਮੁਹੱਈਆ ਕਰਵਾਈਆਂ। ਉਨ੍ਹਾਂ ਨੇ 1943 ’ਚ ਮਜ਼ਦੂਰ ਸੰਘ ਦਾ ਗਠਨ ਕਰਾਇਆ ਸੀ ਜਦੋਂਕਿ 13 ਨਵੰਬਰ 1948 ’ਚ ਭਾਰਤੀ ਟਰੇਡ ਯੂਨੀਅਨ ਸੋਧ ਐਕਟ ਪਾਸ ਕਰਾਇਆ ਸੀ, ਜਿਸ ’ਚ ਮਿੱਲ ਮਾਲਕ ਮਜ਼ਦੂਰਾਂ ਨੂੰ ਯੂਨੀਅਨ ਬਣਾਉਣ ਦੀ ਆਜ਼ਾਦੀ ਦੇਣਾ ਅਤੇ ਹਫਤੇ ’ਚ ਇਕ ਦਿਨ ਦੀ ਛੁੱਟੀ ਦੇਣਾ ਆਦਿ ਸ਼ਾਮਲ ਸੀ। ਉਨ੍ਹਾਂ ਨੇ ਮਜ਼ਦੂਰਾਂ ਨੂੰ ਕਿਹਾ ਕਿ ਭਵਿੱਖ ’ਚ ਉਨ੍ਹਾਂ ਨੂੰ ਹੋਰ ਸਹੂਲਤਾਂ ਦੇਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਨਗਰ ਨਿਗਮ ਦੇ ਠੇਕੇਦਾਰ ਸਤਪਾਲ ਨੇ ਗੁਰੂ ਰਵਿਦਾਸ ਚੌਕ ਨੇੜੇ ਦਫਤਰ ’ਚ ਮਜ਼ਦੂਰਾਂ ਨਾਲ ਮਈ ਦਿਵਸ ਮਨਾਇਆ। ਇਸ ਮੌਕੇ ’ਤੇ ਉਨ੍ਹਾਂ ਨੇ ਲੱਡੂ ਵੰਡੇ ਤੇ ਉਨ੍ਹਾਂ ਦੇ ਕਾਰਗੁਜ਼ਾਰੀ ’ਤੇ ਤਸੱਲੀ ਪ੍ਰਗਟ ਕੀਤੀ।