- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਸ, ਜਲੰਧਰ : 16ਵੀਂ

ਜਾਸ, ਜਲੰਧਰ : 16ਵੀਂ ਮਰਦਮਸ਼ੁਮਾਰੀ 2027 ਦਾ ਪਹਿਲਾ ਗੇੜ ਜ਼ਿਲ੍ਹੇ ’ਚ 15 ਮਈ ਤੋਂ ਸ਼ੁਰੂ ਹੋ ਰਿਹਾ ਹੈ, ਜੋ 13 ਜੂਨ ਤੱਕ ਚੱਲੇਗਾ। ਪਹਿਲੀ ਵਾਰ ਮਰਦਮਸ਼ੁਮਾਰੀ ਪੂਰੀ ਤਰ੍ਹਾਂ ਡਿਜੀਟਲ ਹੋਵੇਗੀ, ਜਿਸ ਲਈ ਸ਼ੁੱਕਰਵਾਰ ਤੋਂ ਜਨਗਣਨਾ ਮੁਲਾਜ਼ਮ ਘਰ-ਘਰ ਜਾ ਕੇ ਪਹਿਲੇ ਗੇੜ ’ਚ ਹਾਊਸ ਦੀ ਲਿਸਟਿੰਗ ਕਰਨਗੇ। ਇਸ ’ਚ ਮਕਾਨਾਂ ਦੀ ਗਿਣਤੀ ਲਈ ਜਿਓ ਮੈਪਿੰਗ ਤਕਨਾਲੋਜੀ ਦੀ ਵਰਤੋਂ ਕੀਤੀ ਜਾਵੇਗੀ। ਹਰ ਘਰ ਦੀ ਸਥਿਤੀ ਡਿਜੀਟਲ ਮੈਪ 'ਤੇ ਦਰਜ ਕੀਤੀ ਜਾਵੇਗੀ, ਤਾਂ ਜੋ ਕੋਈ ਮਕਾਨ ਨਾ ਖੁੰਝ ਜਾਵੇ ਤੇ ਨਾ ਹੀ ਕੋਈ ਦੁਬਾਰਾ ਦਰਜ ਹੋ ਸਕੇ। ਦੂਜੇ ਗੇੜ ਦੀ ਮਰਦਮਸ਼ੁਮਾਰੀ ਫਰਵਰੀ 2027 ਵਿਚ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ ਜ਼ਿਲ੍ਹੇ ’ਚ ਹਾਊਸ ਲਿਸਟਿੰਗ ਦਾ ਕੰਮ ਕੀਤਾ ਜਾਵੇਗਾ। ਇਸ ਲਈ ਸ਼ੁੱਕਰਵਾਰ ਤੋਂ ਐਤਵਾਰ ਤੱਕ ਜਨਗਣਨਾ ਮੁਲਾਜ਼ਮ ਆਪੋ-ਆਪਣੇ ਖੇਤਰ ਦਾ ਫਿਜ਼ੀਕਲ ਸਰਵੇ ਕਰਾਂਗੇ। ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ 18 ਮਈ ਤੋਂ ਗਿਣਤੀ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਸ਼ਹਿਰੀ ਖੇਤਰ ’ਚ ਨਗਰ ਨਿਗਮ ਦੁਆਰਾ ਲਗਪਗ 2200 ਮਰਦਮਸ਼ੁਮਾਰੀ ਮੁਲਾਜ਼ਮ ਤੇ ਸੁਪਰਵਾਈਜ਼ਰ ਦੀ ਤਾਇਨਾਤੀ ਕੀਤੀ ਗਈ ਹੈ, ਜਦਕਿ ਕੰਪਿਊਟਰ ਆਪ੍ਰੇਟਰਾਂ ਦੀ ਤਾਇਨਾਤੀ ਵੱਖਰੇ ਤੌਰ 'ਤੇ ਕੀਤੀ ਗਈ ਹੈ।
---
ਜ਼ਿਲ੍ਹੇ ’ਚ 4777 ਲੋਕਾਂ ਨੇ ਕੀਤੀ ਸਵੈਗਣਨਾ
ਪਹਿਲੇ ਗੇੜ ’ਚ ਘਰਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਮੋਬਾਈਲ ਰਾਹੀਂ ਸਵੈ-ਗਣਨਾ (ਆਪਣੀ ਜਾਣਕਾਰੀ ਭਰਨਾ) ਦੀ ਸਹੂਲਤ ਸੀ, ਜੋ ਵੀਰਵਾਰ ਦੀ ਮੱਧ ਰਾਤ ਨੂੰ ਖਤਮ ਹੋ ਜਾਵੇਗੀ ਪਰ ਵਿਭਾਗ ਦੁਆਰਾ ਸਵੈਗਣਨਾ ਦੇ ਪ੍ਰਚਾਰ-ਪ੍ਰਸਾਰ ’ਚ ਕਮੀ ਕਾਰਨ ਸਵੈਗਣਨਾ ਦੇ 14 ਦਿਨਾਂ ਵਿਚ ਪੂਰੇ ਜ਼ਿਲ੍ਹੇ ’ਚ ਸਿਰਫ 4777 ਲੋਕਾਂ ਨੇ ਹੀ ਇਸ ਪ੍ਰਕਿਰਿਆ ਵਿਚ ਹਿੱਸਾ ਲਿਆ ਹੈ। ਜਦਕਿ ਵਿਭਾਗੀ ਅਨੁਮਾਨ ਮੁਤਾਬਕ ਜ਼ਿਲ੍ਹੇ ’ਚ ਹਾਊਸਹੋਲਡ ਦੀ ਗਿਣਤੀ ਚਾਰ ਲੱਖ ਤੋਂ ਵੱਧ ਹੈ।
ਜਨਗਣਨਾ ਦੇ ਸ਼ਹਿਰੀ ਖੇਤਰ ਦੇ ਇੰਚਾਰਜ ਨਗਰ ਕਮਿਸ਼ਨਰ ਸੰਦੀਪ ਸ਼੍ਰਿਸ਼ੀ ਨੇ ਦੱਸਿਆ ਕਿ ਜਨਗਣਨਾ ਲਈ ਸਟਾਫ ਤੇ ਸੁਪਰਵਾਈਜ਼ਰ ਦੀ ਤਾਇਨਾਤੀ ਕਰ ਦਿੱਤੀ ਗਈ ਹੈ। ਪਹਿਲੇ ਤਿੰਨ ਦਿਨ ਸਟਾਫ ਆਪੋ-ਆਪਣੇ ਖੇਤਰ ਦਾ ਸਰਵੇ ਕਰ ਜਾਣਕਾਰੀ ਲੈਣਗੇ, ਉਸ ਤੋਂ ਬਾਅਦ 18 ਮਈ ਤੋਂ ਘਰਾਂ ਦੀ ਗਿਣਤੀ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਸਾਰੇ ਕੰਮ ਨਿਰਧਾਰਿਤ ਸਮੇਂ ’ਚ ਪੂਰੇ ਕਰਨੇ ਹੋਣਗੇ।