ਨਕਦੀ ਚੋਰੀ ਦੇ ਮਾਮਲੇ ’ਚ ਦੋ ਖ਼ਿਲਾਫ਼ ਕੇਸ ਦਰਜ
ਜਾਸ, ਜਲੰਧਰ : ਪੁਲਿਸ
Publish Date: Fri, 15 May 2026 10:53 PM (IST)
Updated Date: Fri, 15 May 2026 10:54 PM (IST)
ਜਾਸ, ਜਲੰਧਰ : ਪੁਲਿਸ ਨੇ ਦੁਕਾਨ ਤੋਂ ਨਕਦੀ ਚੋਰੀ ਕਰਨ ਦੇ ਦੋਸ਼ ਵਿਚ ਦੋ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੇ ਸ਼ਿਕਾਇਤ 'ਤੇ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 12 ਮਈ ਨੂੰ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਪਿੰਡ ਚੂਹੜ ਦੇ ਨਿਵਾਸੀ ਰੇਵਤੀ ਰਮਨ ਨੇ ਦੱਸਿਆ ਕਿ ਉਸ ਦੀ ਦੁਕਾਨ ਦੇ ਗੱਲੇ ਤੋਂ 2400 ਰੁਪਏ ਚੋਰੀ ਹੋ ਗਏ। ਘਟਨਾ ਦੇ ਸਮੇਂ ਦੁਕਾਨ 'ਚ ਸ਼ੱਕੀ ਗਤੀਵਿਧੀਆਂ ਦੇਖੀਆਂ ਗਈਆਂ ਸਨ। ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਪਿੰਡ ਲਾਂਬੜਾ ਦੇ ਨਿਵਾਸੀ ਗੁਰਦੀਪ ਉਰਫ ਮਾੜਾ ਤੇ ਤਾਰੀ ਨੂੰ ਨਾਮਜ਼ਦ ਕੀਤਾ ਹੈ। ਗੁਰਦੀਪ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਤਾਰੀ ਫਰਾਰ ਹੈ। ਆਈਓ ਏਐੱਸਆਈ ਬੂਟਾ ਰਾਮ ਨੇ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਲਈ ਛਾਪੇ ਮਾਰ ਰਹੇ ਹਨ ਤੇ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।