ਨਾਬਾਲਗਾ ਨੂੰ ਵਰਗਲਾ ਕੇ ਲਿਜਾਣ ਵਾਲੇ ’ਤੇ ਮਾਮਲਾ ਦਰਜ
ਨਾਬਾਲਗਾਂ ਨੂੰ ਵਰਗਲਾ ਕੇ ਲਿਜਾਣ ਵਾਲੇ ’ਤੇ ਮਾਮਲਾ ਦਰਜ
Publish Date: Sat, 13 Dec 2025 08:02 PM (IST)
Updated Date: Sat, 13 Dec 2025 08:03 PM (IST)
ਕਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਇਕ ਨਾਬਾਲਗਾ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲਿਜਾਣ ਵਾਲੇ ’ਤੇ ਮਾਮਲਾ ਦਰਜ ਕਰ ਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਇਕ ਮਹਿਲਾ ਨੇ ਰਾਮਾ ਮੰਡੀ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕੀ ਉਹ ਘਰੋਂ ਕੰਮ ’ਤੇ ਗਈ ਹੋਈ ਸੀ। ਜਦ ਉਹ ਘਰ ਵਾਪਸ ਆਈ ਤਾਂ ਉਸਦੀ 17 ਸਾਲ ਦੀ ਧੀ ਘਰ ’ਚ ਨਹੀਂ ਸੀ। ਉਸ ਨੇ ਉਸ ਨੂੰ ਕਈ ਥਾਂ ’ਤੇ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਲੱਭਣ ’ਚ ਕਾਮਯਾਬ ਨਹੀਂ ਹੋਈ। ਜਦ ਉਸ ਨੇ ਆਪਣੇ ਤੌਰ ’ਤੇ ਜਾਂਚ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਸਾਗਰ ਵਾਸੀ ਬਲਦੇਵ ਨਗਰ ਉਸ ਦੀ ਧੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਹੈ। ਪੁਲਿਸ ਨੇ ਉਕਤ ਮਹਿਲਾ ਦੇ ਬਿਆਨਾਂ ’ਤੇ ਸਾਗਰ ਖਿਲਾਫ ਧਾਰਾ 137(2) 87 ਬੀਐੱਨਐੱਸ ਤਹਿਤ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।