-ਜ਼ਮੀਨਾਂ ਦੀ ਰੈੱਡ ਐਂਟਰੀ

-ਜ਼ਮੀਨਾਂ ਦੀ ਰੈੱਡ ਐਂਟਰੀ ਖ਼ਤਮ ਕਰਵਾਏ ਬਗੈਰ ਸਬਸਿਡੀ ਤੇ ਕਰਜ਼ਾ ਨਹੀਂ ਮਿਲੇਗਾ, ਜ਼ਮੀਨ ਵੀ ਨਹੀਂ ਵਿਕ ਸਕੇਗੀ
ਜਾਸ, ਜਲੰਧਰ : ਸਿਆਲਾਂ ’ਚ ਝੋਨੇ ਦੀ ਕਟਾਈ ਮਗਰੋਂ ਬਚੀ ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆ ਦੀ ਤਰ੍ਹਾਂ, ਗਰਮੀ ’ਚ ਕਣਕ ਦੀ ਕਟਾਈ ਮਗਰੋਂ ਖੇਤ ’ਚ ਬਚੀ ਹੋਈ ਕਣਕ ਦੇ ਡੰਠਲ ਜਾਂ ਰਹਿੰਦ-ਖੂੰਹਦ ਨੂੰ ਅੱਗ ਲਾਉਣ ਦੀ ਘਟਨਾ ਆਮ ਹੋ ਗਈ ਹੈ। ਇਸ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਜ਼ਿਲ੍ਹਾ ਪੱਧਰ 'ਤੇ ਸਖ਼ਤੀ ਕਰ ਰੱਖੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਕਿਸਾਨੀ ਵਿਭਾਗ ਤੇ ਐੱਸਡੀਐੱਮ ਨਾਲ ਰਲ ਕੇ ਸਮੂਹ ਸਬ-ਡਵੀਜ਼ਨ ’ਚ ਬਲਾਕ ਪੱਧਰ 'ਤੇ ਨੋਡਲ ਅਫਸਰ ਤੇ ਕਲੱਸਟਰ ਅਫਸਰਾਂ ਦੀ ਤਾਇਨਾਤੀ ਕੀਤੀ ਹੈ, ਜੋ ਕਿਸਾਨਾਂ ਵੱਲੋਂ ਖੇਤ ’ਚ ਬਚੀ ਨਾੜ ਨੂੰ ਅੱਗ ਲਾਉਣ ਦੇ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕਰਦੇ ਹਨ।
ਜ਼ਿਲ੍ਹਾ ਪ੍ਰਸ਼ਾਸਨ ਦੀ ਇਸ ਕਾਰਵਾਈ ਤਹਿਤ ਹੁਣ ਤੱਕ ਜਲੰਧਰ-2 ਸਬ-ਡਵੀਜ਼ਨ ’ਚ ਆਉਂਦੇ ਇਕ ਪਿੰਡ ਦੇ ਕਿਸਾਨ 'ਤੇ ਪਰਚਾ ਦਰਜ ਕੀਤਾ ਜਾ ਚੁੱਕਾ ਹੈ। ਇਸ ਨਾਲ ਹੀ ਨਾੜ ਨੂੰ ਅੱਗ ਲਾਉਣ ਦੇ ਦੋਸ਼ 'ਚ ਹੁਣ ਤੱਕ ਵੱਖ-ਵੱਖ ਸਬ-ਡਵੀਜ਼ਨ ਵਿਚ 41 ਕਿਸਾਨਾਂ ਖ਼ਿਲਾਫ਼ ਚਲਾਨ ਕਰ ਕੇ ਉਨ੍ਹਾਂ 'ਤੇ 1.90 ਲੱਖ ਰੁਪਏ ਦਾ ਜੁਰਮਾਨਾ ਲਾਇਆ ਜਾ ਚੁੱਕਾ ਹੈ। ਇਸ ਦੇ ਨਾਲ ਹੀ ਜੁਰਮਾਨਾ ਲਗਾਏ ਗਏ 41 ਕਿਸਾਨਾਂ ਦੀਆਂ ਜ਼ਮੀਨਾਂ ਨੂੰ ਸਰਕਾਰੀ ਮਾਲੀਆ ਰਿਕਾਰਡ ’ਚ ਰੈੱਡ ਐਂਟਰੀ ਕੀਤੀ ਗਈ ਹੈ। ਹੁਣ ਚਲਾਨ ਵਿਚ ਕੀਤੇ ਗਏ ਜੁਰਮਾਨੇ ਦੀ ਰਕਮ ਦਾ ਭੁਗਤਾਨ ਕਰਨ ਤੋਂ ਬਾਅਦ ਹੀ ਰਿਕਾਰਡ ’ਚ ਕਿਸਾਨਾਂ ਦੀਆਂ ਜ਼ਮੀਨਾਂ ਦੀ ਰੈੱਡ ਐਂਟਰੀ ਖਤਮ ਕਰਨ ਦੀ ਵਿਵਸਥਾ ਹੈ।
---
ਜ਼ਿਲ੍ਹੇ ’ਚ 88 ਥਾਵਾਂ 'ਤੇ ਸਾੜੀ ਗਈ ਨਾੜ
ਜ਼ਿਲ੍ਹਾ ਮੁੱਖ ਖੇਤੀਬਾੜੀ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਦੇ ਹੁਕਮ ਮੁਤਾਬਕ ਪਹਿਲੀ ਅਪ੍ਰੈਲ ਤੋਂ ਹੁਣ ਤੱਕ ਨਾੜ ਨੂੰ ਅੱਗ ਲਗਾਉਣ ਦੀਆਂ 88 ਘਟਨਾ ਰਿਪੋਰਟ ਹੋ ਚੁੱਕੀਆਂ ਹੈ। ਇਸ ’ਚ ਜਾਂਚ ਮਗਰੋਂ ਇਕ ਮਾਮਲੇ ’ਚ ਮੁਲਜ਼ਮ ਕਿਸਾਨ 'ਤੇ ਪਰਚਾ ਦਰਜ ਕਰਨ ਦੇ ਨਾਲ-ਨਾਲ 41 ਮਾਮਲਿਆਂ ’ਚ ਚਲਾਨ ਕਰਕੇ ਰੈੱਡ ਐਂਟਰੀ ਕੀਤੀ ਜਾ ਚੁੱਕੀ ਹੈ। ਇਸ ’ਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਲੁਧਿਆਣਾ ’ਚ ਲੱਗੇ ਸੈਟੇਲਾਈਟ ਰਾਹੀਂ ਲਈਆਂ ਗਈਆਂ ਤਸਵੀਰਾਂ ਮੁਤਾਬਕ ਅੱਗ ਲਾਉਣ ਦੀ ਘਟਨਾ ਉਨ੍ਹਾਂ ਕੋਲ ਆਉਂਦੀ ਹੈ। ਬਲਾਕ ਦੇ ਨੋਡਲ ਤੇ ਕਲੱਸਟਰ ਅਫਸਰ ਵੱਲੋਂ ਮੌਕੇ ਦੀ ਜਾਂਚ ਕਰਕੇ ਘਟਨਾ ਦਾ ਸੱਚਾਈ ਦੀ ਪੁਸ਼ਟੀ ਕੀਤੀ ਜਾਂਦੀ ਹੈ। ਰਿਪੋਰਟ ਸਹੀ ਮਿਲਣ 'ਤੇ ਪਟਵਾਰੀ ਵੱਲੋਂ ਜ਼ਮੀਨ ਦੇ ਮਾਲਕ ਕਿਸਾਨ ਖ਼ਿਲਾਫ਼ ਚਲਾਨ ਤੇ ਰੈੱਡ ਐਂਟਰੀ ਦੀ ਕਾਰਵਾਈ ਕੀਤੀ ਜਾਂਦੀ ਹੈ।
--
ਰੈੱਡ ਐਂਟਰੀ ਖਤਮ ਕੀਤੇ ਬਿਨਾਂ ਨਹੀਂ ਵਿਕੇਗੀ ਜ਼ਮੀਨ
ਜ਼ਿਲ੍ਹਾ ਮੁੱਖ ਖੇੜੀਬਾੜੀ ਅਧਿਕਾਰੀ ਦਾ ਕਹਿਣਾ ਹੈ ਕਿ ਜ਼ਮੀਨਾਂ ਦੇ ਮਾਲੀਆ ਰਿਕਾਰਡ ’ਚ ਰੈੱਡ ਐਂਟਰੀ ਦਰਜ ਹੋਣ ਮਗਰੋਂ ਕਿਸਾਨ ਨੂੰ ਕਿਸੇ ਵੀ ਕਿਸਮ ਦੀ ਸਬਸਿਡੀ ਜਾਂ ਜ਼ਮੀਨ ਦੇ ਬਦਲੇ ਕਿਸੇ ਵੀ ਕਿਸਮ ਦਾ ਕਰਜ਼ਾ ਨਹੀਂ ਮਿਲੇਗਾ। ਨਾਲ, ਬਗੈਰ ਰੈੱਡ ਐਂਟਰੀ ਖਤਮ ਕਰਵਾਏ ਉਸ ਦੀ ਜ਼ਮੀਨ ਨਹੀਂ ਵਿਕੇਗੀ। ਇਸ ਤੋਂ ਇਲਾਵਾ ਵਿਦੇਸ਼ ਜਾਣ ਦੇ ਮਾਮਲੇ ’ਚ ਜਾਇਦਾਦ ਦਾ ਰਿਕਾਰਡ ਦੇਣ ਦੀ ਜ਼ਰੂਰਤ ’ਚ ਅਜਿਹੀਆਂ ਜ਼ਮੀਨਾਂ ਦਾ ਮਾਮਲਾ ਖਾਰਜ ਹੋ ਜਾਂਦਾ ਹੈ।