ਕਾਰ ਚਾਲਕ ਨੇ ਰੇਹੜੀ ਚਾਲਕ ਨੂੰ ਮਾਰੀ ਟੱਕਰ
ਅਮਰਜੀਤ ਸਿੰਘ ਵੇਹਗਲ, ਪੰਜਾਬੀ
Publish Date: Sat, 25 Apr 2026 10:05 PM (IST)
Updated Date: Sat, 25 Apr 2026 10:07 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ
ਤੜਕਸਾਰ ਡੀਏਵੀ ਕਾਲਜ ਦੇ ਪੁਲ ਉੱਪਰ ਨਵੀਂ ਸਬਜ਼ੀ ਮੰਡੀ ਤੋਂ ਸਬਜ਼ੀ ਖਰੀਦਣ ਜਾ ਰਹੇ ਰੇਹੜੀ ਚਾਲਕ ਨੂੰ ਵਿਦੇਸ਼ੋਂ ਪਰਤੇ ਥਾਣੇਦਾਰ ਦੇ ਕਾਰ ਚਾਲਕ ਪੁੱਤਰ ਵੱਲੋਂ ਅੱਗੇ ਜਾ ਰਹੇ ਟਰੱਕ ਨੂੰ ਓਵਰਟੇਕ ਕਰਨ ਦੌਰਾਨ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਉਲਟ ਦਿਸ਼ਾ ਵੱਲ ਘੁੰਮ ਗਈ। ਇਸ ਦੌਰਾਨ ਰੇਹੜੀ ਚਾਲਕ ਸ਼ਿਆਮ ਕਿਸ਼ੋਰ ਵਾਸੀ ਸੰਤ ਨਗਰ, ਜਲੰਧਰ ਜ਼ਖਮੀ ਹੋ ਗਿਆ। ਉਸਦੀ ਰੇਹੜੀ ਵੀ ਨੁਕਸਾਨੀ ਗਈ। ਭਾਵੇਂ ਕਾਰ ਦੇ ਪਰਖੱਚੇ ਉੱਡ ਗਏ ਪਰ ਖੁਸ਼ਕਿਸਮਤੀ ਨਾਲ ਕਾਰ ਚਾਲਕ ਉਪਿੰਦਰ ਸਿੰਘ ਵਾਸੀ ਮਕਸੂਦਾਂ, ਜਲੰਧਰ ਸੁਰੱਖਿਅਤ ਰਿਹਾ। ਉਸ ਨੂੰ ਕਾਰ ’ਚੋਂ ਬਾਹਰ ਕੱਢਣ ਲਈ ਲੋਕਾਂ ਵੱਲੋਂ ਮਦਦ ਕੀਤੀ ਗਈ। ਕਾਰ ਚਾਲਕ ਦਾ ਕਹਿਣਾ ਹੈ ਕਿ ਉਹ ਵਰਕਸ਼ਾਪ ਨੇੜਿਓਂ ਦੁੱਧ ਲੈ ਕੇ ਮਕਸੂਦਾਂ ਵੱਲ ਆਪਣੇ ਘਰ ਜਾ ਰਿਹਾ ਸੀ ਤਾਂ ਉਹ ਅੱਗੇ ਜਾ ਰਹੇ ਟਰੱਕ ਨੂੰ ਓਵਰਟੇਕ ਕਰਨ ਰਿਹਾ ਸੀ ਤਾਂ ਟਰੱਕ ਚਾਲਕ ਨੇ ਉਸ ਨੂੰ ਸਾਈਡ ਮਾਰ ਦਿਤੀ। ਇਸ ਦੌਰਾਨ ਉਸ ਦੀ ਕਾਰ ਬੇਕਾਬੂ ਹੋ ਕੇ ਉਲਟ ਦਿਸ਼ਾ ਵੱਲ ਘੁੰਮ ਕੇ ਰੇਹੜੀ ਨਾਲ ਜਾ ਟਕਰਾਈ। ਜਦਕਿ ਰੇਹੜੀ ਚਾਲਕ ਦਾ ਕਹਿਣਾ ਹੈ ਕਿ ਕਾਰ ਚਾਲਕ ਦੀ ਤੇਜ਼ ਰਫ਼ਤਾਰੀ ਨਾਲ ਇਹ ਹਾਦਸਾ ਵਾਪਰਿਆ ਹੈ।