ਹਾਈਵੇਅ 'ਤੇ ਭਿਆਨਕ ਹਾਦਸਾ: ਨੀਂਦ ਦਾ ਝੋਕਾ ਆਉਣ ਕਾਰਨ ਬੇਕਾਬੂ ਹੋਇਆ ਕੈਂਟਰ ਰੈਲਿੰਗ 'ਤੇ ਚੜ੍ਹਿਆ
ਬੀਤੀ ਰਾਤ ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇਅ 'ਤੇ ਗੁਰਾਇਆ ਤੋਂ ਫਿਲੌਰ ਰੋਡ ਸਥਿਤ 'ਥਿੰਕ ਗੈਸ ਪੰਪ' ਦੇ ਨੇੜੇ ਇੱਕ ਕੈਂਟਰ ਗੱਡੀ ਦੇ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੀ ਰੈਲਿੰਗ ਨਾਲ ਟਕਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕੈਂਟਰ ਰੈਲਿੰਗ ਦੇ ਉੱਪਰ ਚੜ੍ਹ ਗਿਆ ਪਰ ਖ਼ੁਸ਼ਕਿਸਮਤੀ ਰਹੀ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
Publish Date: Sat, 09 May 2026 03:46 PM (IST)
Updated Date: Sat, 09 May 2026 03:50 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ। ਬੀਤੀ ਰਾਤ ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇਅ 'ਤੇ ਗੁਰਾਇਆ ਤੋਂ ਫਿਲੌਰ ਰੋਡ ਸਥਿਤ 'ਥਿੰਕ ਗੈਸ ਪੰਪ' ਦੇ ਨੇੜੇ ਇੱਕ ਕੈਂਟਰ ਗੱਡੀ ਦੇ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੀ ਰੈਲਿੰਗ ਨਾਲ ਟਕਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕੈਂਟਰ ਰੈਲਿੰਗ ਦੇ ਉੱਪਰ ਚੜ੍ਹ ਗਿਆ ਪਰ ਖ਼ੁਸ਼ਕਿਸਮਤੀ ਰਹੀ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਨੀਂਦ ਆਉਣਾ ਬਣਿਆ ਹਾਦਸੇ ਦਾ ਕਾਰਨ
ਕੈਂਟਰ ਦੇ ਡਰਾਈਵਰ ਲਖਵੀਰ ਸਿੰਘ ਸੈਣੀ (ਪੁੱਤਰ ਤਾਰਾ ਚੰਦ, ਵਾਸੀ ਗੁਰੂ ਗੋਬਿੰਦ ਸਿੰਘ ਨਗਰ ਰੋਡ, ਲੁਧਿਆਣਾ) ਨੇ ਦੱਸਿਆ ਕਿ ਗੱਡੀ ਚਲਾਉਂਦੇ ਸਮੇਂ ਉਸ ਨੂੰ ਅਚਾਨਕ ਨੀਂਦ ਦਾ ਝੋਕਾ ਆ ਗਿਆ ਸੀ। ਇਸ ਕਾਰਨ ਗੱਡੀ ਉਸ ਦੇ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਸਿੱਧੀ ਰੈਲਿੰਗ ਵਿੱਚ ਜਾ ਵੱਜੀ।
ਪੁਲਿਸ ਅਤੇ SSF ਨੇ ਸੰਭਾਲਿਆ ਮੋਰਚਾ
ਘਟਨਾ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ (SSF) ਫਿਲੌਰ ਟੀਮ ਦੇ ਇੰਚਾਰਜ ਜਸਵਿੰਦਰ ਸਿੰਘ ਅਤੇ 112 ਹੈਲਪਲਾਈਨ ਟੀਮ ਦੇ ਇੰਚਾਰਜ ਥਾਣੇਦਾਰ ਮਨਪ੍ਰੀਤ ਸਿੰਘ ਮੌਕੇ 'ਤੇ ਪਹੁੰਚੇ। ਪੁਲਿਸ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਹਾਦਸਾਗ੍ਰਸਤ ਕੈਂਟਰ ਨੂੰ ਸੜਕ ਤੋਂ ਪਾਸੇ ਕਰਵਾਇਆ ਤਾਂ ਜੋ ਹਾਈਵੇਅ 'ਤੇ ਆਵਾਜਾਈ ਪ੍ਰਭਾਵਿਤ ਨਾ ਹੋਵੇ। ਪੁਲਿਸ ਦੀ ਮੁਸਤੈਦੀ ਸਦਕਾ ਟ੍ਰੈਫਿਕ ਨੂੰ ਨਿਰਵਿਘਨ ਅਤੇ ਸਚਾਰੂ ਢੰਗ ਨਾਲ ਚਾਲੂ ਕਰਵਾ ਦਿੱਤਾ ਗਿਆ।