ਰੇਲਿੰਗ ’ਤੇ ਚੜ੍ਹਿਆ ਕੈਂਟਰ
ਅਜੇ ਸਿੰਘ ਨਾਗੀ, ਪੰਜਾਬੀ
Publish Date: Sat, 09 May 2026 07:20 PM (IST)
Updated Date: Sat, 09 May 2026 07:21 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ ਫਿਲੌਰ : ਬੀਤੀ ਰਾਤ ਹਾਈਵੇ ਗੁਰਾਇਆ ਤੋਂ ਫਿਲੌਰ ਰੋਡ ’ਤੇ ਥਿੰਕ ਗੈਸ ਪੰਪ ਫਿਲੌਰ ਕੋਲ ਕੈਂਟਰ ਗੱਡੀ ਰੇਲਿੰਗ ਨਾਲ ਟਕਰਾ ਗਈ। ਡਰਾਈਵਰ ਤੋਂ ਕੰਟਰੋਲ ਗਵਾ ਕੇ ਸੜਕ ਦੇ ਨਾਲ ਲੱਗੀ ਰੇਲਿੰਗ ’ਤੇ ਚੜ੍ਹ ਗਈ, ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕੈਂਟਰ ਦੇ ਡਰਾਈਵਰ ਲਖਵੀਰ ਸਿੰਘ ਸੈਣੀ ਪੁੱਤਰ ਤਾਰਾ ਚੰਦ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਰੋਡ ਲੁਧਿਆਣਾ ਨੇ ਕਿਹਾ ਕਿ ਉਸ ਨੂੰ ਨੀਂਦ ਆਉਣ ਕਾਰਨ ਗੱਡੀ ਟਕਰਾਈ ਹੈ। ਸੂਚਨਾ ਮਿਲਦੇ ਹੀ ਐੱਸਐੱਸਐੱਫ ਫਿਲੌਰ ਟੀਮ ਦੇ ਇੰਚਾਰਜ ਜਸਵਿੰਦਰ ਸਿੰਘ, 112 ਟੀਮ ਦੇ ਇੰਚਾਰਜ ਮਨਪ੍ਰੀਤ ਸਿੰਘ ਥਾਣੇਦਾਰ ਪਹੁੰਚੇ। ਉਨ੍ਹਾਂ ਨੇ ਗੱਡੀ ਨੂੰ ਸਾਈਡ ’ਤੇ ਕਰਵਾ ਕੇ ਟ੍ਰੈਫਿਕ ਨੂੰ ਨਿਰਵਿਘਨ ਸੁਚਾਰੂ ਢੰਗ ਨਾਲ ਚਾਲੂ ਕਰਵਾਇਆ।