ਔਰਤਾਂ ਦੀ ਸੁਰੱਖਿਆ ਲਈ ਲਗਾਏ ਕੈਂਪ
ਔਰਤਾਂ ਦੀ ਸੁਰੱਖਿਆ ਲਈ ਲਗਾਏ ਕੈਂਪ
Publish Date: Sat, 13 Dec 2025 09:20 PM (IST)
Updated Date: Sat, 13 Dec 2025 09:21 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਇਨਰਈਲ ਕਲੱਬ ਵੱਲੋਂ ਔਰਤਾਂ ਦੀ ਸੁਰੱਖਿਆ ਲਈ ਵੱਖ-ਵੱਖ ਸਕੂਲਾਂ ’ਚ ਲਗਾਏ ਗਏ ਕੈਂਪ ’ਚ ਹਿੱਸਾ ਲੈਂਦੇ ਹੋਏ ਪ੍ਰਧਾਨ ਰੇਸ਼ਮ ਕੌਰ ਨੇ ਦੱਸਿਆ ਕਿ ਕਲੱਬ ਵੱਲੋਂ ਔਰਤਾਂ ਤੇ ਸਕੂਲਾਂ ’ਚ ਪੜ੍ਹਦੀਆਂ ਮੁਟਿਆਰਾਂ ਨੂੰ ਆਪਣੀ ਸਵੈ ਰੱਖਿਆ ਲਈ ਜਾਗਰੂਕ ਰੈਲੀਆਂ ਕੀਤੀਆਂ ਗਈਆਂ ਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਇਸ ਮੌਕੇ ਅਮਨਦੀਪ ਮੱਟੂ, ਰਾਜ ਕੁਮਾਰੀ, ਕਮਲਜੀਤ, ਕਮਲਾ ਰਾਣੀ, ਹਰਮਿੰਦਰ ਕੌਰ, ਡਾ. ਤਰਸੇਮ ਲਾਲ, ਦਵਿੰਦਰ ਕੌਰ, ਅਮਰਿੰਦਰ ਕੌਰ ਅਨੂੰ, ਖੂਸ਼ੀ, ਪ੍ਰੀਆ ਆਦਿ ਵੱਲੋਂ ਜਾਗਰੂਕ ਕੈਂਪ ’ਚ ਹਿੱਸਾ ਲਿਆ।