ਪਾਣੀ-ਸੀਵਰੇਜ ਕੁਨੈਕਸ਼ਨ ਰੈਗੂਲਰ ਕਰਨ ਲਈ ਲੱਗਾ ਕੈਂਪ
ਜਾਸ, ਜਲੰਧਰ : ਨਗਰ
Publish Date: Fri, 01 May 2026 09:02 PM (IST)
Updated Date: Fri, 01 May 2026 09:05 PM (IST)
ਜਾਸ, ਜਲੰਧਰ : ਨਗਰ ਨਿਗਮ ਜਲੰਧਰ ਨੇ ਗੈਰ-ਮਨਜੂਰਸ਼ੁਦਾ ਕਾਲੋਨੀਆਂ ’ਚ ਪਾਣੀ ਤੇ ਸੀਵਰੇਜ ਕੁਨੈਕਸ਼ਨਾਂ ਨੂੰ ਰੈਗੂਲਰ ਕਰਨ ਲਈ ਕੈਂਪ ਲਾਇਆ। ਇਹ ਕੈਂਪ ਜ਼ੋਨ ਨੰਬਰ-6 ਦੇ 66 ਫੁੱਟੀ ਰੋਡ ਤੇ ਵਿਜੇ ਨਗਰ ਕਾਲੋਨੀ ’ਚ ਲਾਇਆ ਗਿਆ। ਅਸਟੇਟ ਅਫਸਰ-ਕਮ-ਚੀਫ ਟੈਕਸ ਕੁਲੈਕਟਰ ਅਸ਼ਵਨੀ ਗਿੱਲ ਤੇ ਸੁਪਰਡੈਂਟ ਵਾਟਰ ਰੇਟ ਹਰਪ੍ਰੀਤ ਵਾਲੀਆ ਦੀ ਦੇਖ-ਰੇਖ ’ਚ ਲਾਏ ਗਏ ਕੈਂਪ ’ਚ 30 ਪਾਣੀ ਤੇ ਸੀਵਰੇਜ ਕੁਨੈਕਸ਼ਨ ਰੈਗੂਲਰ ਕੀਤੇ ਗਏ। ਇਸ ਨਾਲ ਇਲਾਕੇ ਦੇ ਨਿਵਾਸੀਆਂ ਨੂੰ ਬਿਹਤਰ ਨਾਗਰਿਕ ਸੁਵਿਧਾਵਾਂ ਪ੍ਰਾਪਤ ਹੋਣਗੀਆਂ ਤੇ ਗ਼ੈਰ ਕਾਨੂੰਨੀ ਕੁਨੈਕਸ਼ਨਾਂ ਨੂੰ ਕਾਨੂੰਨੀ ਬਣਾ ਕੇ ਮਾਲੀਏ ’ਚ ਵੀ ਵਾਧਾ ਹੋਵੇਗਾ। ਇਸ ਮੌਕੇ ਏਰੀਆ ਇੰਚਾਰਜ ਰਾਜੀਵ ਦ੍ਰਵਿਡ ਅਤੇ ਮੁਹੱਲੇ ਦੇ ਨਿਵਾਸੀ ਹਾਜ਼ਰ ਰਹੇ।