ਭਗਤ ਵੱਲੋਂ ਬਾਵਾ ਲਾਲ ਦਿਆਲ ਆਸ਼ਰਮ ਨੂੰ 3 ਲੱਖ ਦਾ ਚੈੱਕ ਭੇਟ
ਕੈਬਨਿਟ ਮੰਤਰੀ ਵੱਲੋਂ ਸਤਿਗੁਰੂ ਬਾਵਾ ਲਾਲ ਦਿਆਲ ਆਸ਼ਰਮ ਨੂੰ 3 ਲੱਖ ਰੁਪਏ ਦਾ ਚੈੱਕ ਭੇਂਟ
Publish Date: Sun, 10 May 2026 07:08 PM (IST)
Updated Date: Mon, 11 May 2026 04:09 AM (IST)

ਆਸ਼ਰਮ ’ਚ ਜਨਰੇਟਰ ਸੈੱਟ ਲਾਉਣ ਲਈ ਦਿੱਤੀ ਸਹਾਇਤਾ ਰਾਸ਼ੀ ਮਹਾਮੰਡਲੇਸ਼ਵਰ ਮਹੰਤ ਕੇਸ਼ਵ ਦਾਸ ਜੀ ਮਹਾਰਾਜ ਤੋਂ ਲਿਆ ਅਸ਼ੀਰਵਾਦ ਕੀਮਤੀ ਭਗਤ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਐਤਵਾਰ ਨੂੰ ਸਤਿਗੁਰੂ ਬਾਵਾ ਲਾਲ ਦਿਆਲ ਆਸ਼ਰਮ, ਦਿਲਬਾਗ ਨਗਰ ਬਸਤੀ ਗੁਜ਼ਾਂ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਨੇ ਸ਼੍ਰੀ ਸ਼੍ਰੀ 1008 ਮਹਾਮੰਡਲੇਸ਼ਵਰ ਮਹੰਤ ਕੇਸ਼ਵ ਦਾਸ ਜੀ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਨ੍ਹਾਂ ਵੱਲੋਂ ਆਸ਼ਰਮ ’ਚ ਜਨਰੇਟਰ ਸੈੱਟ ਲਾਉਣ ਲਈ 3 ਲੱਖ ਰੁਪਏ ਦੀ ਅਨੁਦਾਨ ਰਾਸ਼ੀ ਦਾ ਚੈੱਕ ਮਹੰਤ ਕੇਸ਼ਵ ਦਾਸ ਜੀ ਮਹਾਰਾਜ ਨੂੰ ਭੇਟ ਕੀਤਾ ਗਿਆ। ਆਸ਼ਰਮ ਪਹੁੰਚਣ ’ਤੇ ਕੈਬਨਿਟ ਮੰਤਰੀ ਮਹਿੰਦਰ ਭਗਤ ਦਾ ਆਸ਼ਰਮ ਪ੍ਰਬੰਧਕ ਕਮੇਟੀ ਤੇ ਸੰਗਤ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਦੌਰਾਨ ਧਾਰਮਿਕ ਸਮਾਗਮ ਤੇ ਅਸ਼ੀਰਵਾਦ ਸਮਾਰੋਹ ਵੀ ਕਰਵਾਇਆ ਗਿਆ। ਇਸ ਮੌਕੇ ਮਹਿੰਦਰ ਭਗਤ ਨੇ ਕਿਹਾ ਕਿ ਪੰਜਾਬ ਸਰਕਾਰ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਵਿਕਾਸ ਲਈ ਹਮੇਸ਼ਾ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੰਤ-ਮਹਾਪੁਰਸ਼ ਸਮਾਜ ਨੂੰ ਸਹੀ ਦਿਸ਼ਾ ਦਿੰਦੇ ਹਨ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਨਾਲ ਸਮਾਜ ’ਚ ਭਾਈਚਾਰਾ, ਸ਼ਾਂਤੀ ਤੇ ਆਪਸੀ ਸਾਂਝ ਮਜ਼ਬੂਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਤਿਗੁਰੂ ਬਾਵਾ ਲਾਲ ਦਿਆਲ ਆਸ਼ਰਮ ਵੱਲੋਂ ਲੰਮੇ ਸਮੇਂ ਤੋਂ ਧਾਰਮਿਕ ਤੇ ਸਮਾਜਿਕ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਆਸ਼ਰਮ ’ਚ ਆਉਣ ਵਾਲੀ ਸੰਗਤ ਦੀ ਸੁਵਿਧਾ ਨੂੰ ਧਿਆਨ ’ਚ ਰੱਖਦਿਆਂ ਜਰਨੇਟਰ ਸੈੱਟ ਲਈ ਇਹ ਸਹਾਇਤਾ ਰਾਸ਼ੀ ਦਿੱਤੀ ਗਈ ਹੈ ਤਾਂ ਜੋ ਬਿਜਲੀ ਸਬੰਧੀ ਕਿਸੇ ਵੀ ਸਮੱਸਿਆ ਦੌਰਾਨ ਸੰਗਤ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉੱਥੇ ਹੀ ਸ਼੍ਰੀ ਸ਼੍ਰੀ 1008 ਮਹਾਮੰਡਲੇਸ਼ਵਰ ਮਹੰਤ ਕੇਸ਼ਵ ਦਾਸ ਜੀ ਮਹਾਰਾਜ ਨੇ ਕੈਬਨਿਟ ਮੰਤਰੀ ਮਹਿੰਦਰ ਭਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਧਾਰਮਿਕ ਸੰਸਥਾਵਾਂ ਪ੍ਰਤੀ ਉਨ੍ਹਾਂ ਦੀ ਸੋਚ ਕਾਬਿਲ-ਏ-ਤਾਰੀਫ਼ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦਿੱਤੇ ਗਏ ਸਹਿਯੋਗ ਨਾਲ ਆਸ਼ਰਮ ਦੀਆਂ ਸੇਵਾਵਾਂ ਨੂੰ ਹੋਰ ਵੀ ਸੁਚੱਜੇ ਢੰਗ ਨਾਲ ਚਲਾਉਣ ’ਚ ਮਦਦ ਮਿਲੇਗੀ। ਇਸ ਮੌਕੇ ਮਹੰਤ ਕੇਸ਼ਵ ਦਾਸ ਜੀ ਮਹਾਰਾਜ ਵੱਲੋਂ ਮਹਿੰਦਰ ਭਗਤ ਨੂੰ ਸਿਰੋਪਾ ਭੇਟ ਕਰ ਕੇ ਸਨਮਾਨਿਤ ਵੀ ਕੀਤਾ ਗਿਆ ਤੇ ਉਨ੍ਹਾਂ ਦੀ ਚੜ੍ਹਦੀ ਕਲਾ ਤੇ ਲੋਕ ਸੇਵਾ ਲਈ ਅਸ਼ੀਰਵਾਦ ਦਿੱਤਾ ਗਿਆ। ਇਸ ਮੌਕੇ ਵਿਪਿਨ ਸ਼ਰਮਾ, ਰਾਮਪਾਲ ਸ਼ਰਮਾ, ਕਰਨ ਸ਼ਰਮਾ, ਅਸ਼ੋਕ ਵਿਰਮਾਨੀ, ਪ੍ਰਭਾਤ ਸ਼ਰਮਾ, ਭਾਰਤ ਭੂਸ਼ਣ ਜੈਰਥ, ਗੁਰਮੀਤ ਚੌਹਾਨ, ਕੁਲਦੀਪ ਭਗਤ ਸਮੇਤ ਵੱਡੀ ਗਿਣਤੀ ’ਚ ਸੰਗਤ ਤੇ ਇਲਾਕਾ ਨਿਵਾਸੀ ਮੌਜੂਦ ਸਨ।