ਕੈਬਨਿਟ ਮੰਤਰੀ ਨੇ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਤੀਰਥ ਯਾਤਰਾ ਦੀ ਬੱਸ ਨੂੰ ਕੀਤਾ ਰਵਾਨਾ
Publish Date: Tue, 19 May 2026 09:41 PM (IST)
Updated Date: Tue, 19 May 2026 09:43 PM (IST)
ਕੀਮਤੀ ਭਗਤ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਮੰਗਲਵਾਰ ਨੂੰ ਵਾਰਡ ਨੰਬਰ 54 ਵੱਲੋਂ ਕਰਵਾਈ ਸ਼ਰਧਾਲੂਆਂ ਦੀ ਤੀਰਥ ਯਾਤਰਾ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਧਾਰਮਿਕ ਯਾਤਰਾ ਜਲੰਧਰ ਤੋਂ ਸ਼੍ਰੀ ਅਨੰਦਪੁਰ ਸਾਹਿਬ, ਸ਼੍ਰੀ ਕੀਰਤਪੁਰ ਸਾਹਿਬ ਤੇ ਮਾਤਾ ਨੈਣਾ ਦੇਵੀ ਮੰਦਰ ਜਾਵੇਗੀ। ਇਸ ਮੌਕੇ ਵੱਡੀ ਗਿਣਤੀ ’ਚ ਸ਼ਰਧਾਲੂ ਮੌਜੂਦ ਰਹੇ ਤੇ ਸਾਰਿਆਂ ਨੇ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਅਰਦਾਸ ਕਰਕੇ ਸੁਖਮਈ ਤੇ ਮੰਗਲਮਈ ਯਾਤਰਾ ਦੀ ਕਾਮਨਾ ਕੀਤੀ। ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਧਾਰਮਿਕ ਸਥਾਨ ਲੋਕਾਂ ਨੂੰ ਅਧਿਆਤਮਿਕ ਸ਼ਾਂਤੀ ਤੇ ਸਕਾਰਾਤਮਕ ਊਰਜਾ ਦਿੰਦੇ ਹਨ ਤੇ ਅਜਿਹੀਆਂ ਯਾਤਰਾਵਾਂ ਸਮਾਜ ’ਚ ਭਾਈਚਾਰੇ ਤੇ ਆਪਸੀ ਸਾਂਝ ਨੂੰ ਮਜ਼ਬੂਤ ਕਰਦੀਆਂ ਹਨ। ਉਨ੍ਹਾਂ ਯਾਤਰੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਸੁਰੱਖਿਅਤ ਯਾਤਰਾ ਦੀ ਕਾਮਨਾ ਕੀਤੀ। ਇਸ ਮੌਕੇ ਸਾਬਕਾ ਕੌਂਸਲਰ ਬਬੀਤਾ ਵਰਮਾ, ਐਡਵੋਕੇਟ ਸੰਦੀਪ ਵਰਮਾ, ਕਮਲ ਲੋਚ, ਕੌਂਸਲਰ ਡਾ. ਮੁਨੀਸ਼ ਪ੍ਰਿੰਸ, ਸਤਨਾਮ ਕਲੇਰ, ਕਾਲਾ ਪ੍ਰਧਾਨ ਤੇ ਪਵਨ ਹੰਸ ਆਦਿ ਵੀ ਮੌਜੂਦ ਸਨ।