ਕੈਬਨਿਟ ਮੰਤਰੀ ਨੇ ਸਰਕਾਰੀ ਕਾਲਜ ਦੇ ਨਵੇਂ ਗੇਟ ਦਾ ਕੀਤਾ ਉਦਘਾਟਨ
ਕੈਬਨਿਟ ਮੰਤਰੀ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਸਰਕਾਰੀ ਕੋ-ਐਜੂਕੇਸ਼ਨ ਕਾਲਜ ’ਚ ਨਵੇਂ ਗੇਟ ਦਾ ਕੀਤਾ ਉਦਘਾਟਨ
Publish Date: Tue, 19 Nov 2024 11:28 PM (IST)
Updated Date: Tue, 19 Nov 2024 11:30 PM (IST)
ਕੈਬਨਿਟ ਮੰਤਰੀ ਨੇ ਸਰਕਾਰੀ ਕਾਲਜ ਦੇ ਨਵੇਂ ਗੇਟ ਦਾ ਕੀਤਾ ਉਦਘਾਟਨ
-ਪੰਜਾਬ ਸਰਕਾਰ ਨੇ ਸੂਬੇ ਚ ਸਿੱਖਿਆ ਖੇਤਰ ਦੀ ਕਾਇਆ ਕਲਪ ਕੀਤੀ : ਮਹਿੰਦਰ ਭਗਤ ਕੀਮਤੀ ਭਗਤ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮਹਿੰਦਰ ਭਗਤ ਵੱਲੋਂ ਮੰਗਲਵਾਰ ਨੂੰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਸਰਕਾਰੀ ਕੋ-ਐਜੂਕੇਸ਼ਨ ਕਾਲਜ ਬੂਟਾਂ ਮੰਡੀ ਵਿਖੇ ਨਵੇਂ ਬਣੇ ਗੇਟ ਦਾ ਉਦਘਾਟਨ ਕੀਤਾ ਗਿਆ। ਉਦਘਾਟਨ ਦੌਰਾਨ ਕੈਬਨਿਟ ਮੰਤਰੀ ਨੇ ਸੂਬੇ ਦੀ ਸਿੱਖਿਆ ਪ੍ਰਣਾਲੀ ਦੀ ਕਾਇਆ ਕਲਪ ਕਰਨ ਲਈ ਇਨਕਲਾਬੀ ਕਦਮ ਚੁੱਕਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਸਰਕਾਰੀ ਸੰਸਥਾਵਾਂ ’ਚ ਸਿੱਖਿਆ ਦੀ ਗੁਣਵੱਤਾ ਨੂੰ ਵਧਾਉਣ ਲਈ ਸਕੂਲ ਆਫ਼ ਐਮੀਨੈਂਸ ਤੇ ਸਮਾਰਟ ਸਕੂਲਾਂ ਦੀ ਸਥਾਪਨਾ ਦੇ ਨਾਲ-ਨਾਲ ਵਿਦੇਸ਼ਾਂ ’ਚ ਅਧਿਆਪਕਾਂ ਨੂੰ ਟ੍ਰੇਨਿੰਗ ਵਰਗੀਆਂ ਪਹਿਲਕਦਮੀਆਂ ’ਤੇ ਚਾਨਣਾ ਪਾਇਆ। ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਸਿਹਤ ਤੇ ਸਿੱਖਿਆ ਖੇਤਰਾਂ ’ਚ ਸੁਧਾਰ ਲਈ ਆਪ ਸਰਕਾਰ ਦੀ ਵਚਨਬੱਧਤਾ ਤੇ ਜ਼ੋਰ ਦਿੱਤਾ ਤੇ ਲੋਕਾਂ ਨੂੰ ਬਰੂਹਾਂ ’ਤੇ ਨਾਗਰਿਕ ਸੇਵਾਵਾਂ ਪ੍ਰਦਾਨ ਕਰਨ ਦੇ ‘ਸਰਕਾਰ ਤੁਹਾਡੇ ਦੁਆਰ’ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਆਪਣੇ ਦੋ ਸਾਲਾਂ ਦੇ ਕਾਰਜਕਾਲ ’ਚ ਜੋ ਕਰ ਦਿਖਾਇਆ ਹੈ, ਉਹ ਪਿਛਲੀਆਂ ਸਰਕਾਰਾਂ ਆਪਣੇ ਦਹਾਕਿਆਂ ਦੇ ਕਾਰਜਕਾਲ ’ਚ ਕਰਨ ’ਚ ਨਾਕਾਮ ਰਹੀਆਂ ਹਨ। ਇਸ ਮੌਕੇ ਪ੍ਰਿੰ. ਡਾ. ਚੰਦਰ ਕਾਂਤਾ, ਡਾ. ਰਮਨੀਕ ਕੌਰ, ਡਾ. ਸੁਖਪਾਲ ਸਿੰਘ ਥਿੰਦ, ਡਾ. ਸੀਮਾ ਰਾਣੀ, ਡਾ. ਰਜਨੀਸ਼ ਕੁਮਾਰ, ਡਾ. ਹਰਬਿਲਾਸ ਹੀਰਾ, ਨਵੀਤਾ, ਡਾ. ਕਲਪਨਾ, ਅਸ਼ਵਨੀ ਵਾਲੀਆ, ਅਸ਼ਵਨੀ ਜੱਸਲ, ਅਨੂ ਸ਼ਰਮਾ, ਪੂਨਮ ਬੈਂਸ, ਸਿਖਾ, ਸੰਦੀਪ ਭਗਤ, ਨਰੇਸ਼ ਕੁਮਾਰ, ਸੰਜੀਵ ਭਗਤ ਜ਼ਿਲ੍ਹਾ ਮੀਡੀਆ ਇੰਚਾਰਜ ਆਪ, ਬਲਾਕ ਪ੍ਰਧਾਨ ਗੁਰਨਾਮ ਸਿੰਘ, ਸਤਨਾਮ ਕਲੇਰ, ਪਰਮਜੀਤ ਮਹੇ, ਰਵੀ ਭਗਤ, ਗਗਨ ਭਗਤ, ਸਾਬਕਾ ਕੌਂਸਲਰ ਵਰੇਸ਼ ਮਿੰਟੂ, ਰਾਜ ਕੁਮਾਰ ਰਾਜੂ ਵੀ ਮੌਜੂਦ ਸਨ।