7 ਤੋਂ ਸ਼ੁਰੂ ਹੋਣ ਵਾਲੇ ਖੇਡ ਐਕਸਪੋ ’ਚ ਪੁੱਜਣਗੇ ਕਈ ਦੇਸ਼ਾਂ ਦੇ ਖ਼ਰੀਦਦਾਰ
ਜਾਸ, ਜਾਗਰਣ : ਦੇਸ਼
Publish Date: Mon, 04 May 2026 08:11 PM (IST)
Updated Date: Mon, 04 May 2026 08:14 PM (IST)

ਜਾਸ, ਜਾਗਰਣ : ਦੇਸ਼ ਦੀਆਂ ਖੇਡ ਕੰਪਨੀਆਂ ਨੂੰ ਜਲੰਧਰ ’ਚ ਹੋਣ ਵਾਲੇ ਇੰਡੀਆ ਸਪੋਰਟਸ ਗੁੱਡਸ ਐਕਸਪੋ ਤੋਂ ਕਾਫੀ ਉਮੀਦਾਂ ਹਨ। ਸਪੋਰਟਸ ਐਂਡ ਟੁਆਏ ਐਕਸਪੋਰਟਰ ਐਸੋਸੀਏਸ਼ਨ ਵੱਲੋਂ ਲਾਏ ਜਾਣ ਵਾਲੇ ਐਕਸਪੋ ’ਚ ਪੰਜਾਬ, ਦਿੱਲੀ ਤੇ ਮੇਰਠ ਦੀਆਂ ਖੇਡ ਕੰਪਨੀਆਂ ਦੇ ਸਟਾਲ ਲਾਏ ਜਾ ਰਹੇ ਹਨ। ਐਕਸਪੋ ਸਬੰਧੀ ਤਿਆਰੀਆਂ ਜਾਰੀ ਹਨ। ਐੱਨਆਈਟੀ ’ਚ 7 ਤੋਂ 9 ਮਈ ਤੱਕ ਲਗਣ ਵਾਲੇ ਐਕਸਪੋ ’ਚ ਖੇਡ ਕੰਪਨੀਆਂ ਨੇ ਸਟਾਲ ਲਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਛੇ ਮਈ ਤੱਕ ਕੰਪਨੀਆਂ ਦੇ ਉਤਪਾਦ ਦੇ ਸਟਾਲ ਪ੍ਰਦਰਸ਼ਿਤ ਕਰ ਦਿੱਤੇ ਜਾਣਗੇ। ਸਾਰੇ ਸਟਾਲਾਂ ਦੀ ਬੁਕਿੰਗ ਹੋ ਚੁੱਕੀ ਹੈ। ਜਲੰਧਰ ਤੋਂ ਤਿਆਰ ਕੀਤੇ ਗਏ ਖੇਡ ਉਤਪਾਦ ਦੁਨੀਆ ਦੇ ਹਰ ਦੇਸ਼ ’ਚ ਬਰਾਮਦ ਕੀਤੇ ਜਾਂਦੇ ਹਨ। ਐਕਸਪੋ ’ਚ ਦੇਸ਼ ਦੇ ਨਾਲ-ਨਾਲ ਸ੍ਰੀਲੰਕਾ, ਨੇਪਾਲ, ਕੈਨੇਡਾ, ਕਤਰ, ਦੁਬਈ ਤੇ ਦੱਖਣੀ ਅਫਰੀਕਾ ਦੇ ਖਰੀਦਦਾਰ ਵੀ ਪੁੱਜ ਰਹੇ ਹਨ। ਐਕਸਪੋ ’ਚ ਖੇਡ ਉਤਪਾਦਾਂ ਦੇ ਨਾਲ-ਨਾਲ ਫਿਟਨੈੱਸ ਉਤਪਾਦ ਵੀ ਕੰਪਨੀਆਂ ਵੱਲੋਂ ਪ੍ਰਦਰਸ਼ਿਤ ਕੀਤੇ ਜਾਣਗੇ। ਆਨ ਦਿ ਸਪਾਟ ਆਰਡਰ ਮਿਲਣ ਦੀ ਸੰਭਾਵਨਾ ਹੈ। ਜਾਣਕਾਰੀ ਅਨੁਸਾਰ, ਜਲੰਧਰ ’ਚ 2500 ਛੋਟੀਆਂ-ਵੱਡੀਆਂ ਉਦਯੋਗਿਕ ਇਕਾਈਆਂ ਹਨ, ਜੋ ਹਰੇਕ ਸਾਲ 3500 ਕਰੋੜ ਦਾ ਕਾਰੋਬਾਰ ਕਰਦੀਆਂ ਹਨ ਤੇ 1.5 ਲੱਖ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਦੀਆਂ ਹਨ। ਸਟਾਲ ਲਾਉਣ ਵਾਲੀਆਂ ਕੰਪਨੀਆਂ ਨੂੰ ਆਰਡਰ ਮਿਲਣ ਦੀ ਉਮੀਦ ਹੈ। ਐਕਸਪੋ ਨੂੰ ਲੈ ਕੇ ਉਦਯੋਗ ’ਚ ਉਤਸ਼ਾਹ ਹੈ। ਇਸ ਵੇਲੇ ਉਦਯੋਗ ਤਿਆਰੀਆਂ ਕਰਨ ’ਚ ਲੱਗਾ ਹੋਇਆ ਹੈ।
---
ਸਪੋਰਟਸ ਐਂਡ ਟੁਆਏ ਐਕਸਪੋਰਟਰ ਐਸੋਸੀਏਸ਼ਨ ਦੇ ਚੇਅਰਮੈਨ ਨਿਤਿਨ ਮਹਾਜਨ, ਮੈਂਬਰ ਸੰਜੈ ਕੋਹਲੀ, ਅਭਿਸ਼ੇਕ ਗੁਪਤਾ ਤੇ ਅਨੂਪ ਆਨੰਦ ਨੇ ਕਿਹਾ ਕਿ ਐਕਸਪੋ ਨੂੰ ਲੈ ਕੇ ਤਿਆਰੀਆਂ ਜਾਰੀ ਹਨ। ਐਕਸਪੋ ਤੋਂ ਉਦਯੋਗ ਨੂੰ ਆਰਡਰ ਮਿਲਣ ਦੀ ਸੰਭਾਵਨਾ ਹੈ। ਹਰ ਉਦਯੋਗ ਦੇ ਕਾਰੋਬਾਰ ’ਚ ਵਾਧਾ ਹੋਵੇਗਾ। ਦੇਸ਼ ਦੇ ਨਾਲ-ਨਾਲ ਹੋਰ ਦੇਸ਼ਾਂ ਦੇ ਖਰੀਦਦਾਰ ਵੀ ਪੁੱਜ ਰਹੇ ਹਨ।
---
ਸਪੋਰਟਸ ਐਂਡ ਟੁਆਏ ਐਕਸਪੋਰਟਰ ਐਸੋਸੀਏਸ਼ਨ ਦੇ ਆਨਰੇਰੀ ਸਕੱਤਰ ਜੁਬਿਨ ਭਸੀਨ ਤੇ ਸੰਯੁਕਤ ਸਕੱਤਰ ਅਮਿਤ ਸ਼ਰਮਾ ਨੇ ਕਿਹਾ ਕਿ ਤਿੰਨ ਦਿਨਾਂ ਤੱਕ ਚੱਲਣ ਵਾਲੇ ਐਕਸਪੋ ਨੂੰ ਲੈ ਕੇ ਉਦਯੋਗ ’ਚ ਉਤਸ਼ਾਹ ਹੈ। ਖੇਡ ਕੰਪਨੀਆਂ ਵੱਲੋਂ ਉਤਪਾਦ ਵਿਚ ਕੀਤੇ ਗਏ ਨਵੀਂ ਤਕਨੀਕ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਖੇਡ ਉਤਪਾਦਾਂ ਦੇ ਨਾਲ-ਨਾਲ ਆਧੁਨਿਕ ਫਿਟਨੈੱਸ ਮਸ਼ੀਨਾਂ ਵੀ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ।