ਬੁੱਧ ਵਿਹਾਰ ਟਰੱਸਟ ਸੋਫੀ ਪਿੰਡ ਨੇ ਮਨਾਈ ਡਾ. ਅੰਬੇਡਕਰ ਜੈਅੰਤੀ
ਬੁੱਧ ਵਿਹਾਰ ਟਰੱਸਟ ਸੋਫੀ ਪਿੰਡ ਨੇ ਬਾਬਾ ਸਾਹਿਬ ਜੀ ਦਾ ਜਨਮ ਦਿਨ ਮਨਾਇਆ
Publish Date: Fri, 17 Apr 2026 06:58 PM (IST)
Updated Date: Fri, 17 Apr 2026 07:00 PM (IST)

-ਬਿਸ਼ਨ ਦਾਸ ਬੈਂਸ ਸਾਬਕਾ ਮੇਅਰ ਯੂਕੇ ਮੁੱਖ ਮਹਿਮਾਨ ਵਜੋਂ ਪੁੱਜੇ ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਬੁੱਧ ਵਿਹਾਰ ਟਰੱਸਟ ਸੋਫੀ ਪਿੰਡ ਵੱਲੋਂ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦਾ 135ਵਾਂ ਜਨਮ ਦਿਨ ਬੁੱਧ ਵਿਹਾਰ ਸੋਫੀ ਪਿੰਡ ’ਚ ਮਨਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਬਿਸ਼ਨ ਦਾਸ ਬੈਂਸ ਸਾਬਕਾ ਮੇਅਰ ਵੁਲਵਰਹੈਮਟਨ ਇੰਗਲੈਂਡ ਨੇ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਵਿਸ਼ਵ ਰਤਨ ਸਨ, ਜੋ ਨਾਰੀ ਜਾਤੀ ਦੇ ਮੁਕਤੀ ਦਾਤਾ ਤੇ ਦਲਿਤਾਂ ਦੇ ਮਸੀਹਾ ਸਨ। ਐਡਵੋਕੇਟ ਹਰਭਜਨ ਸਾਂਪਲਾ ਸਕੱਤਰ ਬੁੱਧ ਵਿਹਾਰ ਟਰੱਸਟ ਨੇ ਕਿਹਾ ਕਿ ਸਾਨੂੰ ਬਾਬਾ ਸਾਹਿਬ ਜੀ ਦੇ ਦੱਸੇ ਰਸਤੇ ਸਿੱਖਿਅਤ ਹੋਵੋ, ਸੰਗਠਿਤ ਹੋਵੋ ਤੇ ਸੰਘਰਸ਼ ਕਰੋ ਦੇ ਰਸਤੇ ਤੇ ਚੱਲਣਾ ਚਾਹੀਦਾ ਹੈ। ਪ੍ਰਿੰਸੀਪਲ ਪਰਮਜੀਤ ਜੱਸਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਦੀਆਂ ਘਾਲਨਾਵਾਂ, ਸਖਤ ਮਿਹਨਤ ਸਦਕਾ ਅੱਜ ਆਨੰਦਮਈ ਜੀਵਨ ਜੀਅ ਰਹੇ ਹਾਂ। ਤਾਰਾ ਸਿੰਘ ਸਟੇਟ ਐਵਾਰਡੀ ਸਾਬਕਾ ਪ੍ਰਿੰਸੀਪਲ ਨੇ ਕਿਹਾ ਕਿ ਇਕ ਰੋਟੀ ਘੱਟ ਖਾ ਲਿਓ ਪਰ ਬੱਚਿਆਂ ਨੂੰ ਵਧੀਆ ਤੇ ਮਿਆਰੀ ਸਿੱਖਿਆ ਦਿੱਤੀ ਜਾਵੇ। ਉਨ੍ਹਾਂ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਲਈ ਨਗਦ1200 ਰੁਪਏ ਇਨਾਮ ਵਜੋਂ ਦਿੱਤੇ। ਸੰਤੋਸ਼ ਕੁਮਾਰੀ ਸਾਂਪਲਾ ਨੇ ਕਿਹਾ ਕਿ ਬਾਬਾ ਸਾਹਿਬ ਨੇ ਔਰਤਾਂ ਨੂੰ ਵੀ ਬਰਾਬਰ ਦੇ ਹੱਕ ਲੈ ਕੇ ਦਿੱਤੇ। ਇਨ੍ਹਾਂ ਤੋਂ ਇਲਾਵਾ ਡਾਕਟਰ ਗੁਰਪਾਲ ਚੌਹਾਨ, ਚਮਨ ਸਾਂਪਲਾ ਨੇ ਵੀ ਵਿਚਾਰ ਪੇਸ਼ ਕੀਤੇ। ਵਿਦਿਆਰਥਣ ਸੀਰਤ ਕੈਲੇ ਤੇ ਨਵਰੀਤੀ ਨੇ ਅੰਗਰੇਜ਼ੀ ਭਾਸ਼ਾ ’ਚ ਬਾਬਾ ਸਾਹਿਬ ਪ੍ਰਤੀ ਵਿਚਾਰ ਪੇਸ਼ ਕੀਤੇ। ਹਿੰਦੀ ’ਚ ਜੈਸਮੀਨ (ਲੰਬਰਦਾਰ ਰੂਪ ਲਾਲ ਦੀ ਦੋਹਤੀ) ਤੇ ਸੋਫੀਆ ਨੇ ਵੀ ਬਾਬਾ ਸਾਹਿਬ ਜੀ ਜੀਵਨ ’ਤੇ ਫਲਸਫੇ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਮੁੱਖ ਮਹਿਮਾਨ ਬਿਸ਼ਨ ਦਾਸ ਬੈਂਸ ਯੂਕੇ, ਵਿਸ਼ੇਸ਼ ਮਹਿਮਾਨਾਂ ਤੇ ਬੁੱਧ ਵਿਹਾਰ ਦੇ ਪ੍ਰਬੰਧਕਾਂ ਵੱਲੋਂ ਪਹਿਲੇ, ਦੂਜੇ ਤੇ ਤੀਸਰੇ ਸਥਾਨ ’ਤੇ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਤੇ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਸ੍ਰੀ ਗੁਰੂ ਰਵਿਦਾਸ ਸਭਾ ਵੱਡੀ ਆਬਾਦੀ ਸੋਫੀ ਪਿੰਡ ਦੇ ਪ੍ਰਧਾਨ ਵਿਜੇ ਕੁਮਾਰ, ਅਵਤਾਰ ਚੰਦ ਤੇ ਅਸ਼ੋਕ ਕੁਮਾਰ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਮੀਤ ਸਾਂਪਲਾ, ਪਰਮਜੀਤ ਸਿਮਰ, ਲੈਂਬਰ ਰਾਮ, ਨਰੇਸ਼ ਕੁਮਾਰ, ਗੌਤਮ ਕੁਮਾਰ ਬੌਧ, ਲਾਲ ਚੰਦ, ਮਾਸਟਰ ਪਰਮਜੀਤ ਸਿੰਘ, ਰਜੇਸ਼ ਗਰੀਸ, ਡਾ. ਅਵਿਨਾਸ਼, ਡਾਕਟਰ ਜਸਵੰਤ ਰਾਏ, ਸੂਬੇਦਾਰ ਮੇਜਰ ਤੁਲਸੀ ਦਾਸ ਸਾਂਪਲਾ, ਪਰਸ ਰਾਮ, ਡਾ. ਗਿਆਨ, ਲੈਫਟੀਨੈਂਟ ਪਵਨ ਕੁਮਾਰ ਸਾਂਪਲਾ, ਸੁਰਿੰਦਰ ਕੁਮਾਰ, ਸੁਨੀਤਾ ਰਾਣੀ, ਗੋਪਾਲ ਦਾਸ, ਬਨਾਰਸੀ ਦਾਸ, ਅਵਤਾਰ ਸਾਂਪਲਾ, ਜੋਗਿੰਦਰ ਪਾਲ ਪ੍ਰਧਾਨ ਸੰਤ ਸੰਮੇਲਨ ਕਮੇਟੀ ਸੋਫੀ ਪਿੰਡ, ਮਨਜੀਤ ਸਿੰਘ ਸਾਬਕਾ ਮੈਨੇਜਰ ਪੀਐੱਨਬੀ, ਸੁਰਿੰਦਰ ਪਾਲ, ਰੱਜਤ, ਵਰੁਣ, ਜਸਵੰਤ ਸਾਂਪਲਾ, ਬਿਰਾਂਨ, ਨਿਕਿਤਾ, ਮਾਹੀ, ਸੋਮਾ ਦੇਵੀ, ਅਰਸ਼ਦੀਪ, ਪਰਵੀਨ, ਕਾਂਤਾ ਕੁਮਾਰੀ, ਮਨਜੀਤ ਕੌਰ, ਰਾਣੀ, ਸ਼ਕੁੰਤਲਾ, ਕੁਲਵਿੰਦਰ, ਸਾਕਸ਼ਮ, ਤਮੰਨਾ, ਅਹਿਮ, ਡਾ. ਕੇਸਰ, ਮੋਨਿਕਾ, ਮੁਲਖ ਰਾਜ ,ਪ੍ਰੀਆ, ਪ੍ਰਵੀਨ ਸਾਂਪਲਾ, ਪਿੰਕੀ, ਹਰਜਿੰਦਰ ਤੇ ਹੋਰ ਬਹੁਤ ਸ਼ਰਧਾਲੂ ਉਪਾਸਕ ਸ਼ਾਮਲ ਸਨ ਤੇ ਸਭ ਦਾ ਸਨਮਾਨ ਵੀ ਬੁੱਧ ਵਿਹਾਰ ਦੇ ਪ੍ਰਬੰਧਕਾਂ ਵੱਲੋਂ ਕੀਤਾ ਗਿਆ।