ਮੱਥਾ ਟੇਕਣ ਗਏ ਵਿਦਿਆਰਥੀ ਦੀ ਬਾਈਕ ਚੋਰੀ
ਮੱਥਾ ਟੇਕਣ ਗਏ ਬੀਟੈਕ ਵਿਦਿਆਰਥੀ ਦੀ ਬਾਈਕ ਚੋਰੀ, ਸੀਸੀਟੀਵੀ ਵਿੱਚ ਕੈਦ ਹੋਈ ਘਟਨਾ
Publish Date: Mon, 11 May 2026 11:27 PM (IST)
Updated Date: Mon, 11 May 2026 11:30 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪ੍ਰਸਿੱਧ ਸ਼੍ਰੀ ਦੇਵੀ ਤਾਲਾਬ ਮੰਦਰ ਵਿਖੇ ਮੱਥਾ ਟੇਕਣ ਗਏ ਇਕ ਬੀਟੈੱਕ ਵਿਦਿਆਰਥੀ ਦੀ ਬਾਈਕ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਦੀ ਪਛਾਣ ਕਿਸ਼ਨਪੁਰਾ ਨਿਵਾਸੀ ਨਿਸ਼ਾਂਤ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਨਿਸ਼ਾਂਤ ਮੰਦਰ ’ਚ ਦਰਸ਼ਨ ਕਰਨ ਲਈ ਗਿਆ ਸੀ ਅਤੇ ਆਪਣੀ ਬਾਈਕ ਬਾਹਰ ਖੜ੍ਹੀ ਕਰਕੇ ਅੰਦਰ ਮੱਥਾ ਟੇਕਣ ਚਲਾ ਗਿਆ। ਵਾਪਸ ਆਉਣ ’ਤੇ ਉਸਨੇ ਦੇਖਿਆ ਕਿ ਬਾਈਕ ਮੌਕੇ ਤੋਂ ਗਾਇਬ ਸੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ, ਜਿਸ ’ਚ ਇਕ ਸ਼ੱਕੀ ਨੌਜਵਾਨ ਬਾਈਕ ਲੈ ਜਾਂਦਾ ਹੋਇਆ ਦਿਖਾਈ ਦਿੱਤਾ ਹੈ। ਇਸ ਤੋਂ ਬਾਅਦ ਪੀੜਤ ਨੇ ਥਾਣਾ ਡਵੀਜ਼ਨ ਨੰਬਰ 8 ਵਿਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮੁਲਜ਼ਮ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।