ਬਾਕਸਿੰਗ ਖਿਡਾਰੀ ਸਰਿਆਂਸ਼ ਸਕੂਲ 'ਚੋਂ ਅੱਵਲ
ਬਾਕਸਿੰਗ ਖਿਡਾਰੀ ਸਰਿਆਂਸ਼ ਸਕੂਲ 'ਚੋਂ ਅੱਵਲ
Publish Date: Sun, 17 May 2026 09:44 PM (IST)
Updated Date: Mon, 18 May 2026 04:16 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਸਪੋਰਟਸ, ਜਲੰਧਰ ਦੀ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਸਰਿਆਂਸ਼ 85 ਫੀਸਦ ਅੰਕ ਲੈ ਕੇ ਸਕੂਲ ਚੋਂ ਅੱਵਲ ਰਿਹਾ ਹੈ। ਦੱਸਣਯੋਗ ਹੈ ਕਿ ਆਰਟਸ ਗਰੁੱਪ ਦਾ ਵਿਦਿਆਰਥੀ ਸਰਿਆਂਸ਼ ਰਾਸ਼ਟਰੀ ਪੱਧਰ ਦੇ ਬਾਕਸਿੰਗ ਦਾ ਖਿਡਾਰੀ ਵੀ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਅਜੇ ਕੁਮਾਰ ਬਾਹਰੀ ਨੇ ਸਰਿਆਂਸ਼ ਤੇ ਉਸ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਸਰਿਆਂਸ਼ ਦੇ ਪਿਤਾ ਅਰਿਹੰਤ ਕੁਮਾਰ ਬਾਕਸਿੰਗ ਦੇ ਕੋਚ ਹਨ। ਇਸ ਮੌਕੇ ਸ਼ਰਿਆਂਸ਼ ਦਾ ਕਹਿਣਾ ਹੈ ਕਿ ਅਜੇ ਤਾਂ ਇਹ ਮੰਜ਼ਿਲ ਵੱਲ ਵਧਣ ਦਾ ਪਹਿਲਾ ਕਦਮ ਹੈ, ਉਸ ਨੇ ਕਿਹਾ ਕਿ ਜਿੱਥੇ ਖੇਡਾਂ ਸਾਨੂੰ ਅਨੁਸ਼ਾਸਨ ’ਚ ਰਹਿਣਾ ਸਿਖਾਉਂਦੀਆਂ ਹਨ ਉੱਥੇ ਨਾਲ ਹੀ ਮਿਹਨਤਕਸ਼ ਵੀ ਬਣਾਉਂਦੀਆਂ ਹਨ। ਉਸਨੇ ਆਪਣੀਆਂ ਇਹਨਾਂ ਪ੍ਰਾਪਤੀਆਂ ਦਾ ਸਿਹਰਾ ਆਪਣੇ ਪਿਤਾ ਤੇ ਕੋਚ ਅਰਿਹੰਤ ਕੁਮਾਰ ਨੂੰ ਦਿੰਦਿਆਂ ਕਿਹਾ ਕਿ ਮਾਤਾ-ਪਿਤਾ ਦੀਆਂ ਦੁਆਵਾਂ ਤੇ ਮਿਹਨਤ ਸਦਕਾ ਹੀ ਮੈਂ ਇਸ ਮੰਜ਼ਿਲ ਤੇ ਪਹੁੰਚ ਸਕਿਆਂ ਹਾਂ।