ਸ਼ਾਇਰਾ ਨਵਰੂਪ ਕੌਰ ਦੀ ਪੁਸਤਕ 'ਦੁਪਹਿਰ ਖਿੜੀ' ਲੋਕ ਅਰਪਣ
ਪੰਜਾਬੀ ਲੇਖਕ ਸਭਾ ਵੱਲੋਂ ਕਰਵਾਏ ਗਏ ਸਾਹਿਤਕ ਸਮਾਗਮ ਵਿਚ ਪੰਜਾਬੀ ਸ਼ਾਇਰਾ ਨਵਰੂਪ ਕੌਰ ਦੀ ਪੁਸਤਕ 'ਦੁਪਹਿਰ ਖਿੜੀ' ਨੂੰ ਲੋਕ ਅਰਪਣ ਕੀਤਾ ਗਿਆ। ਸਾਹਿਤਕ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਡਾ. ਸੁਰਜੀਤ ਪਾਤਰ, ਡਾ. ਵਰਿਆਮ ਸਿੰਘ ਸੰਧੂ, ਡਾ. ਲਖਵਿੰਦਰ ਜੌਹਲ ਆਦਿ ਹਾਜ਼ਰ ਸਨ । ਸਮਾਗਮ ਦੇ ਆਰੰਭਤਾ ਮੌਕੇ ਡਾ. ਹਰਜਿੰਦਰ ਸਿੰਘ ਅਟਵਾਲ ਨੇ ਸਾਹਿਤ ਪ੍ਰਰੇਮੀਆਂ ਨੂੰ ਜੀ ਆਇਆਂ ਕਿਹਾ।
Publish Date: Sun, 23 Feb 2020 11:18 PM (IST)
Updated Date: Sun, 23 Feb 2020 11:18 PM (IST)
ਕੁਲਵਿੰਦਰ ਸਿੰਘ, ਜਲੰਧਰ : ਪੰਜਾਬੀ ਲੇਖਕ ਸਭਾ ਵੱਲੋਂ ਕਰਵਾਏ ਗਏ ਸਾਹਿਤਕ ਸਮਾਗਮ ਵਿਚ ਪੰਜਾਬੀ ਸ਼ਾਇਰਾ ਨਵਰੂਪ ਕੌਰ ਦੀ ਪੁਸਤਕ 'ਦੁਪਹਿਰ ਖਿੜੀ' ਨੂੰ ਲੋਕ ਅਰਪਣ ਕੀਤਾ ਗਿਆ। ਸਾਹਿਤਕ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਡਾ. ਸੁਰਜੀਤ ਪਾਤਰ, ਡਾ. ਵਰਿਆਮ ਸਿੰਘ ਸੰਧੂ, ਡਾ. ਲਖਵਿੰਦਰ ਜੌਹਲ ਆਦਿ ਹਾਜ਼ਰ ਸਨ । ਸਮਾਗਮ ਦੇ ਆਰੰਭਤਾ ਮੌਕੇ ਡਾ. ਹਰਜਿੰਦਰ ਸਿੰਘ ਅਟਵਾਲ ਨੇ ਸਾਹਿਤ ਪ੍ਰਰੇਮੀਆਂ ਨੂੰ ਜੀ ਆਇਆਂ ਕਿਹਾ। ਇਸ ਤੋਂ ਬਾਅਦ ਕਵੀ ਦਰਬਾਰ ਦਾ ਦੌਰ ਚਲਿਆ ਜਿਸ ਵਿਚ ਨਵਰੂਪ ਕੌਰ ਨੇ ਆਪਣੀਆਂ ਕਵਿਤਾਵਾਂ ਰਾਹੀਂ ਸਮਾਂ ਬੰਨਿ੍ਹਆ। ਪ੍ਰਧਾਨਗੀ ਮੰਡਲ ਤੇ ਹੋਰ ਸਾਹਿਤਕ ਸ਼ਖ਼ਸੀਅਤਾਂ ਵੱਲੋਂ ਨਵਰੂਪ ਕੌਰ ਦੇ ਪਲੇਠੇ ਕਾਵਿ ਸੰਗ੍ਹਿ 'ਦੁਪਹਿਰ ਖਿੜੀ 'ਦੀ ਘੁੰਡ ਚੁਕਾਈ ਕੀਤੀ ਗਈ।
ਡਾ. ਉਮਿੰਦਰ ਜੌਹਲ ਨੇ ਨਵਰੂਪ ਕੌਰ ਦੀ ਪੁਸਤਕ ਬਾਰੇ ਪਰਚਾ ਪੜਿ੍ਹਆ। ਉਨ੍ਹਾਂ ਪੁਸਤਕ ਬਾਰੇ ਚਰਚਾ ਕਰਦੇ ਹੋਏ ਕਿਹਾ ਕਿ ਇਹ ਕਵਿਤਾ ਪੰਜਾਬੀ ਨਾਰੀ ਕਾਵਿ ਦਾ ਹੀ ਨਹੀਂ, ਸਗੋਂ ਪੰਜਾਬੀ ਕਵਿਤਾ ਦਾ ਵਿਸਥਾਰ ਹੈ। ਇਹ ਨਾਰੀ ਮਨਮੰਥਨ ਦਾ ਕਾਵਿ ਹੈ ਤੇ ਇਸ ਵਿਚ ਨਾਰੀ ਦੇ ਕ੍ਰਾਂਤੀਕਾਰੀ ਰੂਪ ਦੀ ਪੇਸ਼ਕਾਰੀ ਹੈ।
ਨਵਰੂਪ ਕੌਰ ਦੇ ਕਾਵਿ ਸੰਗ੍ਹਿ ਦਾ ਮੁੱਖ ਬੰਦ ਲਿਖਣ ਵਾਲੇ ਉੱਘੇ ਸਾਹਿਤਕਾਰ ਪਦਮਸ਼੍ਰੀ ਡਾ . ਸੁਰਜੀਤ ਪਾਤਰ ਨੇ ਕਿਹਾ ਕਿ ਨਵਰੂਪ ਕੋਮਲ ਸੰਵੇਦਨਾਵਾਂ ਵਾਲੀ ਸ਼ਾਇਰਾ ਹੈ ਤੇ ਇਸ ਨਾਲ ਪੰਜਾਬੀ ਕਵਿਤਾ ਹੋਰ ਅਮੀਰ ਹੋਈ ਹੈ।
ਸਾਹਿਤਕਾਰ ਡਾ. ਵਰਿਆਮ ਸਿੰਘ ਸੰਧੂ ਨੇ 'ਦੁਪਹਿਰ ਖਿੜੀ' ਦੀਆਂ ਕਵਿਤਾਵਾਂ 'ਤੇ ਚਰਚਾ ਕਰਦੇ ਹੋਏ ਕਿਹਾ ਕਿ ਪੁਸਤਕ ਵਿਚ ਸਾਰਥਿਕ ਤੇ ਫੁੱਲਾਂ ਦੀ ਮਹਿਕ ਬਿਖੇਰਦੀਆਂ ਕਵਿਤਾਵਾਂ ਪਾਠਕ ਨੂੰ ਸਕੂਨ ਬਖਸ਼ਦੀਆਂ ਹਨ। ਉਨ੍ਹਾਂ ਨਵਰੂਪ ਕੌਰ ਦੀ ਲਿਖਣ ਸ਼ੈਲੀ ਦੀ ਵੀ ਸ਼ਲਾਘਾ ਕੀਤੀ।
ਸਮਾਗਮ ਦੌਰਾਨ ਮੰਚ ਦਾ ਸੰਚਾਲਨ ਪ੍ਰਰੋ. ਕੁਲਜੀਤ ਕੌਰ ਨੇ ਕੀਤਾ । ਡਾ.ਲਖਵਿੰਦਰ ਜੌਹਲ ਨੇ ਆਏ ਸਰੋਤਿਆਂ ਤੇ ਵਿਦਵਾਨਾਂ ਦਾ ਧੰਨਵਾਦ ਕੀਤਾ। ਸਮਾਗਮ 'ਚ ਡਾ. ਸੁਖਵਿੰਦਰ ਸਿੰਘ ਸੰਘਾ, ਕੁਲਦੀਪ ਸਿੰਘ ਬੇਦੀ, ਪ੍ਰਰੋ. ਵੀਨਾ ਅਰੋੜਾ, ਪ੍ਰਰੋ. ਸੁਰਿੰਦਰ ਕੌਰ ਨਰੂਲਾ, ਪੋ੍. ਕੰਵਲ, ਪ੍ਰਰੋ. ਪਤਵਿੰਦਰ ਕੌਰ, ਪ੍ਰਰੋ. ਜਸਕਿਰਨ ਕੌਰ, ਪ੍ਰਰੋ. ਅਰਸ਼, ਪ੍ਰਰੋ. ਸੰਦੀਪ, ਸਰਵਣ ਸਿੰਘ ਆਦਿ ਹਾਜ਼ਰ ਸਨ।