ਟਰੰਪ ਨੇ ਮਾਰਚ ’ਚ 5.10 ਕਰੋੜ ਡਾਲਰ ਦੇ ਬਾਂਡ ਖ਼ਰੀਦੇ
ਨਿਊਯਾਰਕ (ਰਾਇਟਰ) : ਅਮਰੀਕੀ
Publish Date: Sun, 26 Apr 2026 12:13 AM (IST)
Updated Date: Sun, 26 Apr 2026 12:16 AM (IST)
ਨਿਊਯਾਰਕ (ਰਾਇਟਰ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਾਰਚ ’ਚ ਘੱਟੋ-ਘੱਟ 5.10 ਕਰੋੜ ਡਾਲਰ ਦੇ ਬਾਂਡ ਖ਼ਰੀਦੇ ਹਨ। ਹਾਲ ’ਚ ਜਾਰੀ ਵਿੱਤੀ ਰਾਜ਼ਫਾਸ਼ਾਂ ’ਚ ਦੱਸਿਆ ਗਿਆ ਹੈ ਕਿ ਟਰੰਪ ਨੇ ਪਿਛਲੇ ਮਹੀਨੇ 175 ਵਿੱਤੀ ਲੈਣ ਦੇਣ ਕੀਤੇ। ਅਮਰੀਕਾ ਦੇ ਗਵਰਨਮੈਂਟ ਐਥਿਕਸ ਦਫਤਰ ਵੱਲੋਂ ਜਾਰੀ ਕੀਤੇ ਗਏ ਫਾਰਮ ’ਚ ਹਰੇਕ ਖ਼ਰੀਦ ਦੇ ਸਟੀਕ ਮੁੱਲ ਨਹੀਂ ਦਿੱਤੇ ਗਏ ਹਨ, ਸਗੋਂ ਕੁੱਲ ਖ਼ਰੀਦ ਦੀ ਜਾਣਕਾਰੀ ਦਿੱਤੀ ਗਈ ਹੈ। ਜ਼ਿਆਦਾਤਰ ਜਾਇਦਾਦਾਂ ਉਨ੍ਹਾਂ ਨਗਰ ਪਾਲਿਕਾ ਬਾਂਡ ਦੀਆਂ ਹਨ ਜੋ ਸੂਬਿਆਂ, ਕਾਊਂਟੀਆਂ, ਸਕੂਲ ਜ਼ਿਲ੍ਹਿਆਂ ਤੇ ਹੋਰ ਸੰਸਥਾਵਾਂ ਵੱਲੋਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਦੇ 26 ਸਭ ਤੋਂ ਵੱਡੇ ਲੈਣ ਦੇਣ 10 ਲੱਖ ਤੋਂ 50 ਲੱਖ ਡਾਲਰ ਦੇ ਵਿਚਾਲੇ ਹਨ। ਟਰੰਪ ਦੇ ਬਾਂਡਾਂ ਦਾ ਕੁੱਲ ਮੁੱਲ 16.10 ਕਰੋੜ ਡਾਲਰ ਹੈ।